ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ
ਨਵੀਂ ਦਿੱਲੀ : CBSE ਬੋਰਡ ਦੀ 12ਵੀਂ ਜਮਾਤ ਦਾ ਨਤੀਜਾ ਤਿਆਰ ਕਰਨ ਲਈ ਬਣਾਈ ਗਈ 13 ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਆਪਣੀ ਰਿਪੋਰਟ ਸੌਂਪੀ ਹੈ। ਇਸ ਵਿੱਚ CBSEਬੋਰਡ ਨੇ ਨਤੀਜਾ ਜਾਰੀ ਕਰਨ ਦੇ ਫਾਰਮੂਲੇ ਬਾਰੇ ਦੱਸਿਆ ਹੈ। ਬੋਰਡ ਦੇ ਖਰੜੇ ਅਨੁਸਾਰ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਪ੍ਰੀ-ਬੋਰਡ ਨਤੀਜੇ ਨੂੰ ਅੰਤਮ ਨਤੀਜੇ ਦਾ ਅਧਾਰ ਬਣਾਇਆ ਜਾਵੇਗਾ। 31 ਜੁਲਾਈ ਤੱਕ ਨਤੀਜੇ ਜਾਰੀ ਕੀਤੇ ਜਾਣਗੇ। [caption id="attachment_507315" align="aligncenter"] ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ 'ਚ ਦਿੱਤੀ ਵੱਡੀ ਢਿੱਲ , ਨਵੀਆਂ ਹਦਾਇਤਾਂ ਜਾਰੀ 12ਵੀਂ ਦੀ ਮਾਰਕਸੀਟ ਨੂੰ ਤਿਆਰ ਕਰਨ ਦੇ ਵੇਰਵੇ ਦਿੰਦਿਆਂ ਸੀਬੀਐਸਈ ਨੇ ਦੱਸਿਆ ਕਿ 10ਵੀਂ ਦੇ 5 ਵਿਸ਼ਿਆਂ ਵਿਚੋਂ 3 ਵਿਸ਼ਿਆਂ ਦਾ ਸਰਬੋਤਮ ਨੰਬਰ ਲਿਆ ਜਾਵੇਗਾ। ਇਸੇ ਤਰ੍ਹਾਂ 11ਵੀਂ ਕਲਾਸ ਦੇ ਪੰਜ ਵਿਸ਼ਿਆਂ ਦੀ ਔਸਤਨ ਲਈ ਜਾਵੇਗੀ ਅਤੇ 12ਵੀਂ ਪ੍ਰੀ-ਬੋਰਡ ਪ੍ਰੀਖਿਆ ਜਾਂ ਪ੍ਰੈਕਟੀਕਲ ਦਾ ਨੰਬਰ ਲਿਆ ਜਾਵੇਗਾ। [caption id="attachment_507313" align="aligncenter"] ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ[/caption] CBSE ਬੋਰਡ ਨੇ ਕਿਹਾ ਕਿ 10ਵੀਂ ਅਤੇ 11ਵੀਂ ਜਮਾਤ ਦੇ ਅੰਕਾਂ ਨੂੰ 30-30% ਅਤੇ 12ਵੀਂ ਜਮਾਤ ਦੇ ਅੰਕਾਂ ਨੂੰ 40 ਫ਼ੀਸਦ ਵੋਟੇਜ ਦਿੱਤਾ ਜਾਵੇਗਾ। ਸੀ.ਬੀ.ਐੱਸ.ਈ. ਨੇ ਕਿਹਾ ਹੈ ਕਿ ਜਿਹੜੇ ਬੱਚੇ ਪ੍ਰੀਖਿਆ ਦੇਣਾ ਚਾਹੁੰਦੇ ਹਨ ,ਉਹਨਾਂ ਲਈ ਬਾਅਦ 'ਚ ਵਿਵਸਥਾ ਕੀਤੀ ਜਾਵੇਗੀ। ਇਸ ਦੇ ਲਈ ਵੱਖਰੇ ਪ੍ਰਬੰਧ ਕੀਤੇ ਜਾਣਗੇ। ਹਾਲਾਂਕਿ ਮਾਮਲੇ ਦੀ ਸੁਣਵਾਈ ਅਜੇ ਜਾਰੀ ਹੈ। ਇਸ ਬਾਰੇ ਅੰਤਮ ਫੈਸਲੇ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਏਗਾ। [caption id="attachment_507316" align="aligncenter"] ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ[/caption] ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਂਦਰ, ਸੀਬੀਐਸਈ ਅਤੇ ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ਼ (CISCE) ਨੂੰ 12 ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਘੋਸ਼ਿਤ ਕਰਨ ਦੇ ਮਾਪਦੰਡਾਂ ਬਾਰੇ ਜਾਣਕਾਰੀ ਦੇਣ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ। CBSE ਨੇ ਹੁਣ ਸਕੂਲ ਅਧਾਰਤ ਮੁਲਾਂਕਣ ਅਤੇ ਪ੍ਰੈਕਟੀਕਲ ਟੈਸਟ ਦੇ ਮੋਡ ਵਿਚ ਤਬਦੀਲੀ ਸੰਬੰਧੀ ਇਕ ਨਵਾਂ ਸਰਕੂਲਰ ਜਾਰੀ ਕੀਤਾ ਹੈ।ਬੋਰਡ ਨੇ ਆਪਣੇ ਨਾਲ ਜੁੜੇ ਸਕੂਲਾਂ ਨੂੰ ਲੰਬਿਤ ਪਈਆਂ ਅੰਦਰੂਨੀ ਜਾਂ ਵਿਹਾਰਕ ਪ੍ਰੀਖਿਆਵਾਂ ਨੂੰ ਆਨਲਾਈਨ ਪੂਰਾ ਕਰਨ ਲਈ ਕਿਹਾ ਹੈ। -PTCNews