ਸੀਬੀਆਈ ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਸਣੇ 9 ਥਾਵਾਂ 'ਤੇ ਛਾਪੇ

By  Ravinder Singh May 17th 2022 07:11 PM

ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੁੜ ਕਾਰਤੀ ਉਤੇ ਸ਼ਿਕੰਜਾ ਕੱਸਦੇ ਹੋਏ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਇਸ ਨਵੇਂ ਕੇਸ ਸਬੰਧੀ ਸੀਆਈ ਨੇ ਪੰਜਾਬ ਸਣੇ 9 ਥਾਂਵਾਂ ਉਤੇ ਛਾਪੇਮਾਰੀ ਕੀਤੀ ਅਤੇ ਬਾਰੀਕੀ ਨਾਲ ਜਾਂਚ ਕੀਤੀ। ਸੀਬੀਆਈ ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਸਣੇ 9 ਥਾਵਾਂ 'ਤੇ ਛਾਪੇ ਜਾਣਕਾਰੀ ਅਨੁਸਾਰ ਸੀਬੀਆਈ ਨੇ 250 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਬਦਲੇ 50 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਵਿਰੁੱਧ ਨਵਾਂ ਮਾਮਲਾ ਦਰਜ ਕੀਤਾ ਹੈ। ਸੀਬੀਆਈ ਨੇ ਚੇੱਨਈ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਸਥਿਤ ਕਾਰਤੀ ਚਿਦੰਬਰਮ ਦੇ ਨੌਂ ਟਿਕਾਣਿਆਂ 'ਤੇ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਚੇਨਈ ਵਿੱਚ ਤਿੰਨ, ਮੁੰਬਈ ਵਿਚ ਤਿੰਨ, ਕਰਨਾਟਕ, ਮਾਨਸਾ (ਪੰਜਾਬ) ਅਤੇ ਉੜੀਸਾ ਵਿਚ ਇਕ-ਇਕ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਰਤੀ ਨੇ ਇਸ ਬਾਰੇ ਬਹੁਤੇ ਵੇਰਵੇ ਦਿੰਦਿਆਂ ਟਵੀਟ ਕੀਤਾ, ‘ਹੁਣ ਮੈਂ ਗਿਣਤੀ ਵੀ ਭੁੱਲ ਗਿਆ ਹਾਂ ਕਿ ਇਹ ਕਿੰਨੀ ਵਾਰ ਹੋਇਆ ਹੈ? ਸ਼ਾਇਦ ਕੋਈ ਰਿਕਾਰਡ ਹੋਵੇਗਾ।’ ਸੀਬੀਆਈ ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਸਣੇ 9 ਥਾਵਾਂ 'ਤੇ ਛਾਪੇਸੀਬੀਆਈ ਨੇ ਇਹ ਛਾਪੇ ਦਿੱਲੀ ਤੇ ਮੁੰਬਈ ਤੋਂ ਇਲਾਵਾ ਸ਼ਿਵਗੰਗਈ ਅਤੇ ਚੇਨਈ ਸਥਿਤ ਉਨ੍ਹਾਂ ਦੇ ਘਰ 'ਤੇ ਮਾਰੇ ਗਏ ਹਨ। ਸੀਬੀਆਈ ਦੀ ਇਹ ਛਾਪੇਮਾਰੀ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਚਿਦੰਬਰਮ ਦੇ ਬੇਟੇ ਖਿਲਾਫ਼ ਕਈ ਮਾਮਲੇ ਚੱਲ ਰਹੇ ਹਨ। ਇਨ੍ਹਾਂ ਵਿੱਚ INX ਮੀਡੀਆ ਨੂੰ FIPB (ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ) ਦੀ ਮਨਜ਼ੂਰੀ ਮਿਲਣ ਦਾ ਮਾਮਲਾ ਵੀ ਸ਼ਾਮਲ ਹੈ, ਜੋ ਲਗਭਗ 305 ਕਰੋੜ ਦੇ ਵਿਦੇਸ਼ੀ ਫੰਡਾਂ ਨਾਲ ਸਬੰਧਤ ਹੈ। ਸੀਬੀਆਈ ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਸਣੇ 9 ਥਾਵਾਂ 'ਤੇ ਛਾਪੇ ਇਹ ਗੱਲ ਉਦੋਂ ਦੀ ਹੈ ਜਦੋਂ ਚਿਦੰਬਰਮ ਵਿੱਤ ਮੰਤਰੀ ਸਨ। ਇਨ੍ਹਾਂ ਦੇ ਮੱਦੇਨਜ਼ਰ ਇਹ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਏਜੰਸੀ ਨੇ ਕਾਰਤੀ ਖਿਲਾਫ਼ ਨਵਾਂ ਮਾਮਲਾ ਦਰਜ ਕੀਤਾ ਹੈ ਜੋ ਵਿਦੇਸ਼ਾਂ ਤੋਂ ਮਿਲੇ ਪੈਸਿਆਂ ਨਾਲ ਸਬੰਧਤ ਹੈ। ਇਹ ਪੈਸਾ ਸਾਲ 2010-14 ਦੌਰਾਨ ਪ੍ਰਾਪਤ ਹੋਇਆ ਸੀ। ਇਹ ਵੀ ਪੜ੍ਹੋ : ਭਾਰਤੀ ਸਿੰਘ ਖਿਲਾਫ਼ ਅਣਗਿਣਤ ਮਾਮਲੇ ਦਰਜ ਹੋਣੇ ਚਾਹੀਦੇ : ਅਨੁਰਾਧਾ ਭਾਰਗਵ 

Related Post