ਲੰਪੀ ਸਕਿੰਨ ਦੇ ਮੱਦੇਨਜ਼ਰ ਪਸ਼ੂ ਮੰਡੀਆਂ ਅਗਲੇ ਹੁਕਮ ਤੱਕ ਰਹਿਣਗੀਆਂ ਬੰਦ: ਡੀਸੀ
Pardeep Singh
September 19th 2022 07:09 PM
ਬਠਿੰਡਾ: ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਲੰਪੀ ਸਕਿੰਨ ਬਿਮਾਰੀ ਕਾਰਨ ਜ਼ਿਲ੍ਹੇ ਵਿੱਚ ਲੱਗਣ ਵਾਲੀਆਂ ਪਸ਼ੂ ਮੰਡੀਆਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਲੰਪੀ ਸਕਿੰਨ ਬਿਮਾਰੀ ਦਾ ਹਾਲੇ ਤੱਕ ਮੁਕੰਮਲ ਤੌਰ ਤੇ ਖ਼ਾਤਮਾ ਨਹੀਂ ਹੋਇਆ। ਇਸ ਕਾਰਨ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਲੱਗਣ ਵਾਲੀਆਂ ਪਸ਼ੂ ਮੰਡੀਆਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ। ਉਨ੍ਹਾਂ ਵੱਲੋਂ ਸਾਰੇ ਵੈਟਨਰੀ ਅਫ਼ਸਰ ਤੇ ਵੈਟਨਰੀ ਇੰਸਪੈਕਟਰਾਂ ਨੂੰ ਨਿਰਧਾਰਤ ਕੀਤੇ ਗਏ ਆਪੋ-ਆਪਣੇ ਪਿੰਡਾਂ ਚ ਵੱਧ ਤੋਂ ਵੱਧ ਪਸ਼ੂ ਪਾਲਕਾਂ ਨਾਲ ਸੰਪਰਕ ਕਰਕੇ ਇਸ ਬੀਮਾਰੀ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ ਲੰਪੀ ਸਕਿਨ ਦੀ ਲਪੇਟ ਵਿੱਚ ਅਣਗਿਣਤ ਪਸ਼ੂ ਆਏ ਹਨ। ਲੰਪੀ ਸਕਿਨ ਬਿਮਾਰੀ ਪੀੜਤ ਪਸ਼ੂਆਂ ਨੂੰ ਦੂਜੇ ਪਸ਼ੂਆਂ ਨਾਲੋਂ ਵੀ ਵੱਖਰਾ ਰੱਖਣਾ ਚਾਹੀਦਾ ਹੈ।