ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਦੋ 'ਸਵੈ-ਘੋਸ਼ਿਤ' ਪਾਦਰੀਆਂ 'ਤੇ ਮਾਮਲਾ ਦਰਜ

By  Jasmeet Singh September 14th 2022 10:46 AM -- Updated: September 14th 2022 10:49 AM

ਕਲਾਨੌਰ, 14 ਸਤੰਬਰ: ਗੁਰਦਾਸਪੁਰ ਜ਼ਿਲ੍ਹੇ ਦੀ ਕਲਾਨੌਰ ਤਹਿਸੀਲ ਵਿਖੇ ਪੁਲਿਸ ਨੇ ਦੋ ਸਵੈ-ਘੋਸ਼ਿਤ ਪਾਦਰੀਆਂ 'ਤੇ ਕਥਿਤ ਤੌਰ 'ਤੇ ਇੱਕ ਸਥਾਨਕ ਵਿਅਕਤੀ ਦੀਆਂ ਧਾਰਮਿਕ ਵਿਸ਼ਵਾਸਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਲਈ ਮਾਮਲਾ ਦਰਜ ਕੀਤਾ ਹੈ। ਐਸਐਸਪੀ ਦੀਪਕ ਹਿਲੋਰੀ ਦਾ ਕਹਿਣਾ ਕਿ ਬਲਕਾਰ ਮਸੀਹ ਅਤੇ ਜਗਤਾਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਐਫਆਈਆਰ ਅਨੁਸਾਰ ਕਲਾਨੌਰ ਵਿੱਚ ਪੋਲਟਰੀ ਫਾਰਮ ਦਾ ਕਾਰੋਬਾਰ ਚਲਾਉਣ ਵਾਲੇ ਉਪਕਾਰ ਸਿੰਘ ਨੇ ਪੁਲਿਸ ਕੋਲ ਪਹੁੰਚ ਕਰਕੇ ਦਾਅਵਾ ਕੀਤਾ ਸੀ ਕਿ ਬਲਕਾਰ ਅਤੇ ਜਗਤਾਰ ਦੋਵੇਂ ਉਸ ਨੂੰ ਸਿੱਖ ਧਰਮ ਤੋਂ ਈਸਾਈ ਧਰਮ ਅਪਣਾਉਣ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਉਪਕਾਰ ਨੇ ਦੋਵਾਂ ਨੂੰ ਕਈ ਵਾਰ ਉਸਦੇ ਖੇਤ 'ਚ ਵੜਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਵੀ ਕੀਤਾ ਪਰ ਦੋਵੇਂ ਸਵੈ-ਘੋਸ਼ਿਤ ਪਾਦਰੀ ਆਪਣੀਆਂ ਕੋਸ਼ਿਸ਼ਾਂ ਤੋਂ ਬਾਜ਼ ਨਾ ਆਏ। ਇਹ ਵੀ ਪੜ੍ਹੋ: ਨੌਕਰੀ ਪੰਜਾਬ ਦੀ ਉਮੀਦਵਾਰ ਹੋਰਨਾਂ ਸੂਬਿਆਂ ਦੇ ਜਿਸ ਤੋਂ ਬਾਅਦ ਬੀਤੀ ਐਤਵਾਰ ਸ਼ਾਮ ਜਦੋਂ ਦੋਵਾਂ ਇਕ ਵਾਰ ਫਿਰ ਉਪਕਾਰ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਘੇਰ ਲਿਆ ਅਤੇ ਥਾਣੇ ਲੈ ਗਏ। -PTC News

Related Post