ਸਾਰੇ ਬੈਂਕਾਂ ਦੇ ਏਟੀਐੱਮ 'ਚੋਂ ਕਾਰਡ ਬਗ਼ੈਰ ਪੈਸੇ ਕਢਵਾਉਣ ਦੀ ਸਹੂਲਤ ਛੇਤੀ : ਆਰਬੀਆਈ

By  Ravinder Singh April 8th 2022 02:08 PM

ਨਵੀਂ ਦਿੱਲੀ : ਧੋਖਾਧੜੀ ਨੂੰ ਰੋਕਣ ਲਈ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਏਟੀਐੱਮ ਤੋਂ ਕਾਰਡ ਬਗ਼ੈਰ ਨਕਦ ਨਿਕਾਸੀ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਹੂਲਤ ਨਾਲ ਲੋਕਾਂ ਨੂੰ ਕਾਫੀ ਫਾਇਦਾ ਪੁੱਜੇਗਾ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੌਜੂਦਾ ਸਮੇਂ ਏਟੀਐੱਮ ਤੋਂ ਕਾਰਡ-ਰਹਿਤ ਨਕਦੀ ਕਢਵਾਉਣ ਦੀ ਸਹੂਲਤ ਦੇਸ਼ ਵਿੱਚ ਕੁਝ ਬੈਂਕਾਂ ਨੂੰ ਹੀ ਹੈ। ਹੁਣ ਯੂਪੀਆਈ ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ਏਟੀਐੱਮ ਨੈਟਵਰਕਾਂ ਵਿੱਚ ਕਾਰਡ-ਰਹਿਤ ਨਕਦ ਕਢਵਾਉਣ ਦੀ ਸਹੂਲਤ ਉਪਲਬਧ ਕਰਾਉਣ ਦਾ ਪ੍ਰਸਤਾਵ ਹੈ। ਸਾਰੇ ਬੈਂਕਾਂ ਦੇ ਏਟੀਐੱਮ 'ਚੋਂ ਕਾਰਡ ਬਗ਼ੈਰ ਪੈਸੇ ਕਢਵਾਉਣ ਦੀ ਸਹੂਲਤ ਛੇਤੀ : ਆਰਬੀਆਈਹੁਣ ਲੋਕਾਂ ਨੂੰ ਬਿਨਾਂ ਡੈਬਿਟ ਕਾਰਡ ਪਾਏ ATM ਤੋਂ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ। ਇਹ ਸਹੂਲਤ ਸਾਰੇ ਬੈਂਕਾਂ ਵਿੱਚ ਦਿੱਤੀ ਜਾਵੇਗੀ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਸਿਰਫ਼ ਕੁਝ ਹੀ ਬੈਂਕਾਂ ਵਿੱਚ ਬਿਨਾਂ ਕਾਰਡ ਦੇ ਪੈਸੇ ਕਢਵਾਉਣ ਦੀ ਸਹੂਲਤ ਸੀ। ਇਹ ਸਹੂਲਤ UPI ਰਾਹੀਂ ਪੂਰੀ ਕੀਤੀ ਜਾਵੇਗੀ, ਜਿਸ ਵਿੱਚ ਕਾਰਡ ਦੀ ਲੋੜ ਨਹੀਂ ਹੋਵੇਗੀ। ਸਾਰੇ ਬੈਂਕਾਂ ਦੇ ਏਟੀਐੱਮ 'ਚੋਂ ਕਾਰਡ ਬਗ਼ੈਰ ਪੈਸੇ ਕਢਵਾਉਣ ਦੀ ਸਹੂਲਤ ਛੇਤੀ : ਆਰਬੀਆਈਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਠੱਗ ਕਾਰਡ ਕਲੋਨ ਨਹੀਂ ਕਰ ਸਕਣਗੇ ਤੇ ਇਸ ਤਰ੍ਹਾਂ ਹੋਣ ਵਾਲੀ ਧੋਖਾਧੜੀ ਦੇ ਮਾਮਲੇ ਸਮਾਪਤ ਹੋ ਜਾਣਗੇ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਇਸ ਬਾਰੇ ਗੱਲ ਕੀਤੀ ਤੇ ਕਿਹਾ ਕਿ ਇਸ ਨਾਲ ਲੈਣ-ਦੇਣ ਬਹੁਤ ਸੁਰੱਖਿਅਤ ਹੋ ਜਾਵੇਗਾ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿੱਚ ਇਹ ਗੱਲ ਕਹੀ। ਸਾਰੇ ਬੈਂਕਾਂ ਦੇ ਏਟੀਐੱਮ 'ਚੋਂ ਕਾਰਡ ਬਗ਼ੈਰ ਪੈਸੇ ਕਢਵਾਉਣ ਦੀ ਸਹੂਲਤ ਛੇਤੀ : ਆਰਬੀਆਈਆਰਬੀਆਈ ਗਵਰਨਰ ਨੇ ਕਿਹਾ, "ਮੌਜੂਦਾ ਸਮੇਂ ਵਿੱਚ, ਏਟੀਐਮ ਦੁਆਰਾ ਕਾਰਡ ਰਹਿਤ ਨਕਦ ਨਿਕਾਸੀ ਦੀ ਸਹੂਲਤ ਸਿਰਫ ਕੁਝ ਬੈਂਕਾਂ ਤੱਕ ਸੀਮਿਤ ਹੈ। ਹੁਣ UPI ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ATM ਨੈਟਵਰਕਾਂ ਉਤੇ ਕਾਰਡ ਰਹਿਤ ਨਕਦੀ ਕਢਵਾਉਣ ਦੀ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਅੱਗੇ ਕਿਹਾ ਕਿ ਲੈਣ-ਦੇਣ ਦੀ ਸੌਖ ਤੋਂ ਇਲਾਵਾ, ਇਸਦਾ ਇਹ ਵੀ ਫਾਇਦਾ ਹੋਵੇਗਾ ਕਿ ਅਜਿਹੇ ਲੈਣ-ਦੇਣ ਲਈ ਇੱਕ ਭੌਤਿਕ ਕਾਰਡ ਦੀ ਲੋੜ ਨਹੀਂ ਹੋਵੇਗੀ ਤੇ ਕਾਰਡ ਸਕਿਮਿੰਗ ਤੇ ਕਾਰਡ ਕਲੋਨਿੰਗ ਵਰਗੀਆਂ ਧੋਖਾਧੜੀਆਂ ਨੂੰ ਰੋਕਣ 'ਚ ਮਦਦ ਮਿਲੇਗੀ। ਇਹ ਵੀ ਪੜ੍ਹੋ : ਪੈਟਰੋਲ ਮਹਿੰਗਾ ਹੋਣ 'ਤੇ ਪ੍ਰੇਮਿਕਾ ਨੂੰ ਮਿਲਣ ਨਹੀਂ ਜਾ ਰਿਹੈ ਪ੍ਰੇਮੀ, ਸੋਸ਼ਲ ਮੀਡੀਆ 'ਤੇ ਵਾਇਰਲ

Related Post