ਲੁਧਿਆਣਾ: ਸੋਲਰ ਲਾਈਟ ਘੁਟਾਲੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਹੇ ਅਤੇ ਮੁੱਲਾਂਪੁਰ ਦਾਖਾ ਤੋ ਵਿਧਾਨ ਸਭਾ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾ ਵੱਧ ਗਈਆ ਹਨ। ਵਿਜੀਲੈਂਸ ਨੇ ਐਫਆਈਆਰ ਦੇ ਵਿਚ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ। ਲੁਧਿਆਣਾ ਵਿਜੀਲੈਂਸ ਰੇਂਜ ਦੇ ਐਸਐਸਪੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਦਰਜ ਸੀ ਮਾਮਲੇ ਵਿੱਚ ਐੱਫ ਆਈ ਆਰ ਹੁਣ ਕੈਪਟਨ ਸੰਦੀਪ ਸੰਧੂ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਮਾਮਲੇ ਦੇ ਵਿਚ ਪਹਿਲਾਂ ਹੀ ਬੀਡੀਪੀਓ ਸਿੱਧਵਾਂ ਬੇਟ ਅਤੇ ਬਲਾਕ ਸਮਤੀ ਦੇ ਚੇਅਰਮੈਨ ਉਤੇ ਪਹਿਲਾਂ ਹੀ ਮਾਮਲਾ ਦਰਜ ਕਰਕੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ 26 ਪਿੰਡਾਂ ਵਿੱਚ ਸੋਲਰ ਲਾਈਟਾਂ ਲਾਉਣ ਦੇ ਨਾਂਅ ਉੱਤੇ 65 ਲੱਖ ਰੁਪਏ ਘਪਲੇ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸੋਲਰ ਲਾਈਟਾਂ ਮੁੱਲਾਂਪੁਰ ਤੋਂ ਜਗਰਾਓ ਅਤੇ ਰਾਏਕੋਟ ਤੱਕ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਸਪਲਾਈ ਕੀਤੀਆਂ ਗਈਆਂ ਹਨ। ਜਿਸ ਵਿੱਚ ਸਰਕਾਰੀ ਗਰਾਂਟਾਂ ਦੀ ਦੁਰਵਰਤੋਂ ਕਰਕੇ ਫਰਜ਼ੀ ਕੰਪਨੀ ਬਣਾ ਕੇ ਸਰਪੰਚਾਂ ਨੂੰ ਸਰਕਾਰੀ ਰੇਟਾਂ ਤੋਂ ਕਿਤੇ ਵੱਧ ਭਾਅ ’ਤੇ ਸੋਲਰ ਲਾਈਟਾਂ ਖਰੀਦ ਕੇ ਸਪਲਾਈ ਕੀਤੀਆਂ ਗਈਆਂ।