ਮਾਲਵੇ 'ਚ ਕੈਂਸਰ ; ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਥੇ-ਕਿਥੇ ਕਰਨੀ ਹੈ ਰਿਸਰਚ

By  Ravinder Singh July 25th 2022 05:31 PM

ਚੰਡੀਗੜ੍ਹ : ਪੰਜਾਬ ਦੇ ਮਾਲਵਾ ਇਲਾਕੇ ਵਿੱਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਅਣਗਿਣਤ ਲੋਕ ਆ ਰਹੇ ਹਨ। ਇਸ ਲਾਇਲਾਜ ਬਿਮਾਰੀ ਨਾਲ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਬਰਜਿੰਦਰ ਸਿੰਘ ਲੂੰਬਾ ਨੇ ਇੱਕ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਮਾਲਵਾ ਖੇਤਰ ਵਿੱਚ ਯੂਰੇਨੀਅਮ ਦੇ ਪ੍ਰਭਾਵ ਕਾਰਨ ਕੈਂਸਰ ਫੈਲ ਰਿਹਾ ਹੈ ਤੇ ਬੱਚਿਆਂ ਦਾ ਵਿਕਾਸ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ ਹੈ। ਮਾਲਵੇ 'ਚ ਕੈਂਸਰ ; ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਥੇ-ਕਿਥੇ ਕਰਨੀ ਹੈ ਰਿਸਰਚਲੂੰਬਾ ਨੇ ਨਾਲ ਹੀ ਇੱਕ ਖੋਜ ਰਿਪੋਰਟ ਵੀ ਦਾਖ਼ਲ ਕੀਤੀ ਸੀ। ਕਰੀਬ 12 ਸਾਲਾਂ ਤੋਂ ਚੱਲ ਰਹੇ ਇਸ ਮਾਮਲੇ ਦੀ ਪੰਜਾਬ ਸਰਕਾਰ ਨੇ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਹੈ। ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਵਾਬ ਵਿੱਚ ਰਿਪੋਰਟ ਦਾਇਰ ਕੀਤੀ ਸੀ ਕਿ ਮਾਲਵਾ ਖੇਤਰ ਵਿੱਚ ਯੂਰੇਨੀਅਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਗਿਆਨੀ ਖੋਜ ਕਰਨ ਲਈ ਤਿਆਰ ਹਨ, ਬਸ਼ਰਤੇ ਪੰਜਾਬ ਸਰਕਾਰ ਵਿਸ਼ੇਸ਼ ਥਾਵਾਂ ਦੀ ਸਨਾਖ਼ਤ ਕਰ ਕੇ ਦੱਸੇ ਕਿਸੇ ਰਿਸਰਚ ਕਰਨੀ ਹੈ। ਲੂੰਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਸਮਾਂ ਮੰਗਿਆ ਹੈ। ਅਗਲੀ ਸੁਣਵਾਈ 4 ਦਸੰਬਰ ਨੂੰ ਹੋਵੇਗੀ।   ਮਾਲਵੇ 'ਚ ਕੈਂਸਰ ; ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਥੇ-ਕਿਥੇ ਕਰਨੀ ਹੈ ਰਿਸਰਚ ਕੈਂਸਰ ਦੀ ਬਿਮਾਰੀ ਤੇਜ਼ੀ ਨਾਲ ਸੂਬੇ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ। ਕਿਸੇ ਸਮੇਂ ਨਰਮਾ ਪੱਟੀ ਵਜੋਂ ਜਾਣਿਆ ਜਾਂਦਾ ਮਾਲਵਾ ਖੇਤਰ ਹੁਣ ਕੈਂਸਰ ਪੱਟੀ ਵਿਚ ਤਬਦੀਲ ਹੋ ਚੁੱਕਾ ਹੈ। ਮਾਲਵੇ ਤੋਂ ਬਾਅਦ ਮਾਝਾ ਤੇ ਦੁਆਬਾ ਖੇਤਰ ਨੂੰ ਵੀ ਕੈਂਸਰ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਸਾਲਾਂ 'ਚ ਦੁਆਬੇ ਤੇ ਮਾਝੇ ਵਿਚ ਵੀ ਵੱਡੀ ਗਿਣਤੀ 'ਚ ਕੈਂਸਰ ਦੇ ਮਰੀਜ਼ ਸਾਹਮਣੇ ਆਏ ਹਨ। ਮਾਲਵੇ 'ਚ ਕੈਂਸਰ ; ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਥੇ-ਕਿਥੇ ਕਰਨੀ ਹੈ ਰਿਸਰਚ ਮਾਲਵਾ ਪੱਟੀ ਦਾ ਕੋਈ ਵਿਰਲਾ ਘਰ ਹੋਵੇਗਾ ਜਿਸ 'ਚ ਕੈਂਸਰ ਦਾ ਮਰੀਜ਼ ਨਾ ਹੋਵੇ, ਕਈ ਘਰਾਂ ਵਿਚ ਦੋ ਦੋ ਕੈਂਸਰ ਮਰੀਜ਼ ਵੀ ਹਨ। ਮਾਲਵਾ ਖਿੱਤੇ ਨੂੰ ਪਹਿਲਾਂ ਫ਼ਸਲਾਂ ਨੇ ਖ਼ੁਦਕੁਸ਼ੀ ਦੇ ਰਾਹ ਤੋਰਿਆ ਸੀ ਅਤੇ ਹੁਣ ਕੈਂਸਰ ਦਾ ਕਹਿਰ ਲੋਕਾਂ ਨੂੰ ਕਰਜ਼ਾਈ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਕੈਂਸਰ ਪੀੜਤਾਂ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਰਾਖਵਾਂ ਰੱਖਿਆ ਹੈ, ਪਰ ਕੈਂਸਰ ਪੀੜਤ ਨੂੰ ਸਿਰਫ਼ ਡੇਢ ਲੱਖ ਦੀ ਸਹਾਇਤਾ ਹੀ ਮਿਲਦੀ ਹੈ ਜਦੋਕਿ ਖ਼ਰਚਾ ਕਈ ਲੱਖ ਰੁਪਏ ਹੋ ਜਾਂਦਾ ਹੈ। ਮਾਲਵਾ ਖੇਤਰ ਅੰਦਰ ਕੈਂਸਰ ਰੋਗੀਆਂ ਦੀ ਗਿਣਤੀ ਵਧਣ ਨਾਲ ਕਈ ਵੱਡੇ ਕੈਂਸਰ ਦੇ ਹਸਪਤਾਲ ਖੁੱਲ੍ਹ ਗਏ ਹਨ। ਇਹ ਵੀ ਪੜ੍ਹੋ : ਟਰੇਨੀ ਜਹਾਜ਼ ਹਾਦਸਾਗ੍ਰਸਤ: 22 ਸਾਲਾ ਟਰੇਨੀ ਪਾਇਲਟ ਭਾਵਿਕਾ ਰਾਠੌਰ ਹੋਈ ਜ਼ਖਮੀ

Related Post