ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੋਰੋਨਾ ਰਿਪੋਰਟ ਪੌਜ਼ਟਿਵ
Justin Trudeau News: ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਲੋਕ ਕੋਵਿਡ ਦੀਆਂ ਪਾਬੰਦੀਆਂ ਅਤੇ ਵੈਕਸੀਨ ਨੂੰ ਲਾਜ਼ਮੀ ਬਣਾਉਣ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸਨੇ ਦੱਸਿਆ ਕਿ ਉਹਨਾਂ ਦੀ ਕੋਰੋਨਾ ਪੌਜ਼ਟਿਵ ਆਈ ਹੈ ਅਤੇ ਫਿਲਹਾਲ ਦੂਰ-ਦੁਰਾਡੇ ਤੋਂ ਆਪਣਾ ਕੰਮ ਜਾਰੀ ਰੱਖੇਗੇ। ਰਾਜਧਾਨੀ ਓਟਾਵਾ 'ਚ ਹੰਗਾਮੇ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਨਾਲ ਗੁਪਤ ਟਿਕਾਣੇ 'ਤੇ ਹਨ।
ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਟਵੀਟ ਕੀਤਾ, "ਅੱਜ ਸਵੇਰੇ ਮੇਰਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ, ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਸ ਹਫ਼ਤੇ ਦੂਰ-ਦੁਰਾਡੇ ਤੋਂ ਕੰਮ ਕਰਨਾ ਜਾਰੀ ਰੱਖਾਂਗਾ।
ਹਰ ਕੋਈ ਕਿਰਪਾ ਕਰਕੇ ਟੀਕਾਕਰਨ ਕਰਵਾਓ ਅਤੇ ਉਤਸ਼ਾਹਿਤ ਕਰੋ।" ਉਨ੍ਹਾਂ ਦੇ ਟਵੀਟ ਤੋਂ ਸਾਫ਼ ਹੋ ਗਿਆ ਹੈ ਕਿ ਉਹ ਕਿਸੇ ਗੁਪਤ ਥਾਂ 'ਤੇ ਹੈ ਅਤੇ ਉਥੋਂ ਕੰਮ ਕਰ ਰਹੇ ਹਨ।