ਬਜਟ ’ਚ ਇਸਤੇਮਾਲ ਹੋਣ ਵਾਲੇ ਔਖੇ ਸ਼ਬਦਾਂ ਨੂੰ ਸਮਝਣ ਲਈ ਪੜ੍ਹੋ ਇਹ ਖ਼ਬਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਲੋਕ ਸਭਾ ਵਿਚ ਕੇਂਦਰੀ ਬਜਟ-2023 (Union Budget-2023) ਪੇਸ਼ ਕੀਤਾ।
Union Budget-2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਲੋਕ ਸਭਾ ਵਿਚ ਕੇਂਦਰੀ ਬਜਟ-2023 (Union Budget-2023) ਪੇਸ਼ ਕੀਤਾ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਸਰਕਾਰ ਦਾ ਇਹ ਆਖ਼ਰੀ ਪੂਰਨ ਬਜਟ ਹੈ।
ਦੱਸ ਦਈਏ ਕਿ ਇਹ ਬਜਟ 2023-24 ਹੈ। ਸਰਕਾਰ ਇੱਕ ਸਾਲ ਵਿੱਚ ਕਿੱਥੋਂ ਅਤੇ ਕਿੰਨੀ ਕਮਾਈ ਕਰੇਗੀ ਅਤੇ ਕਿੱਥੇ ਅਤੇ ਕਿੰਨਾ ਖਰਚ ਕਰੇਗੀ, ਇਸ ਸਬੰਧੀ ਸਾਰਾ ਹਿਸਾਬ ਬਜਟ ਵਿੱਚ ਹੁੰਦਾ ਹੈ। ਬਜਟ ਦੌਰਾਨ ਕਈ ਅਜਿਹੇ ਸ਼ਬਦ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਸ਼ਬਦਾਂ ਬਾਰੇ।
ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰਨ ਦੌਰਾਨ ਬਜਟ ਐਸਿਟਮੇਟ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਬਜਟ ਦਾ ਅਨੁਮਾਨ ਹੁੰਦਾ ਹੈ। ਜਿਸ ਮੁਤਾਬਿਕ ਆਉਣ ਵਾਲੇ ਵਿੱਤ ਸਾਲ ਲਈ ਸਰਕਾਰ ਜੋ ਕਮਾਈ ਅਤੇ ਖਰਚ ਦੱਸਦੀ ਹੈ ਉਸ ਨੂੰ ਬਜਟ ਐਸਿਟਮੇਟ ਕਹਿੰਦੇ ਹਨ।
ਬਜਟ ਦੌਰਾਨ ਰਿਵਾਈਜ਼ਡ ਐਸਿਟਮੇਟ ਸ਼ਬਦ ਵੀ ਵਰਤੋਂ ਕੀਤੀ ਜਾਂਦੀ ਹੈ ਜਿਸਦਾ ਮਤਲਬ ਸੋਧ ਅਨੁਮਾਨ ਹੁੰਦਾ ਹੈ। ਜਿਸ ਮੁਤਾਬਿਕ ਸਰਕਾਰ ਨੇ ਜੋ ਪਿਛਲੇ ਸਾਲ ਕਮਾਈ ਅਤੇ ਖਰਚ ਦਾ ਅਨੁਮਾਨ ਲਗਾਇਆ ਸੀ ਉਸ ਨੂੰ ਮੁੜ ਤੋਂ ਸੋਧ ਕਰਕੇ ਪੇਸ਼ ਕਰਦੀ ਹੈ ਤਾਂ ਉਸ ਨੂੰ ਰਿਵਾਈਜਡ ਐਸਿਟਮੇਟ ਕਹਿੰਦੇ ਹਨ।
ਇਸ ਤੋਂ ਇਲਾਵਾ ਬਜਟ ਦੌਰਾਨ ਐਕਚੁਅਲ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਮਤਲਬ ਅਸਲ ’ਚ ਹੁੰਦਾ ਹੈ। ਜਿਸਦਾ ਮਤਲਬ ਇਹ ਹੈ ਕਿ ਦੋ ਸਾਲ ਪਹਿਲਾਂ ਸਰਕਰ ਨੇ ਜਿੰਨ੍ਹਾ ਕਮਾਇਆ ਅਤੇ ਜਿੰਨ੍ਹਾ ਖਰਚ ਕੀਤਾ ਉਸ ਨੂੰ ਐਕਚੁਅਲ ਕਿਹਾ ਜਾਂਦਾ ਹੈ।
ਬਜਟ ਦੌਰਾਨ ਫਿਸਕਲ ਸਰਪਲੱਸ ਕਿਹਾ ਜਾਂਦਾ ਹੈ ਜਿਸ ਦਾ ਅਰਥ ਵਿੱਤੀ ਲਾਭ ਹੁੰਦਾ ਹੈ। ਜਿਸ ਮੁਤਾਬਿਕ ਜੇਕਰ ਸਰਕਾਰ ਦੀ ਕਮਾਈ ਜਿਆਦਾ ਅਤੇ ਖਰਚ ਘੱਟ ਹੈ ਤਾਂ ਜਾਹਿਰ ਹੈ ਕਿ ਸਰਕਾਰ ਮੁਨਾਫੇ ਚ ਹੈ ਇਸ ਨੂੰ ਹੀ ਫਿਸਕਲ ਸਰਪਲੱਸ ਕਿਹਾ ਜਾਂਦਾ ਹੈ।
ਇਸਦੇ ਹੀ ਉਲਟ ਫਿਸਕਲ ਡੇਫਿਸਿਟ ਯਾਨੀ ਵਿੱਤੀ ਘਾਟਾ ਇਹ ਦਰਸਾਉਂਦਾ ਹੈ ਕਿ ਸਰਕਾਰ ਦੀ ਕਮਾਈ ਘੱਟ ਹੈ ਪਰ ਖਰਚ ਜਿਆਦਾ ਹੈ ਜਿਸ ਕਾਰਨ ਸਰਕਾਰ ਘਾਟੇ ’ਚ ਹੈ ਜਿਸ ਨੂੰ ਫਿਸਕਲ ਡੇਫਿਸਿਟ ਆਖਦੇ ਹਨ।
ਇਹ ਵੀ ਪੜ੍ਹੋ: Union Budget 2023 Live Updates : ਵੱਡੀ ਖ਼ਬਰ ; 7 ਲੱਖ ਤੋਂ ਘੱਟ ਆਮਦਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਕੋਈ ਆਮਦਨ ਟੈਕਸ