Union Budget 2023 Live Updates : ਵੱਡੀ ਖ਼ਬਰ ; ਨਵੀਂ ਪ੍ਰਣਾਲੀ ਤਹਿਤ 7 ਲੱਖ ਤੋਂ ਘੱਟ ਆਮਦਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਕੋਈ ਆਮਦਨ ਟੈਕਸ

Union Budget 2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਨਵੀਂ ਇਨਕਮ ਟੈਕਸ ਪ੍ਰਣਾਲੀ (New Income Tax regime) ਦੇ ਤਹਿਤ ਨਵੇਂ ਟੈਕਸ ਸਲੈਬ (New tax slabs) ਦਾ ਐਲਾਨ ਕੀਤਾ ਗਿਆ ਹੈ। ਇਨਕਮ ਟੈਕਸ ਛੋਟ (income tax exemption) 5 ਲੱਖ ਤੋਂ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਾਲਾਨਾ ਕਮਾਈ ਦੇ ਹਿਸਾਬ ਨਾਲ ਦਰਾਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਨਵੀਂ ਟੈਕਸ ਪ੍ਰਣਾਲੀ 'ਚ ਇਹ ਬਦਲਾਅ ਕੀਤਾ ਗਿਆ ਹੈ। ਯਾਨੀ ਜੋ ਲੋਕ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨਗੇ, ਉਨ੍ਹਾਂ ਨੂੰ ਹੀ ਇਹ ਛੋਟ ਮਿਲੇਗੀ। ਜਿਹੜੇ ਲੋਕ ਪੁਰਾਣੇ ਟੈਕਸ ਪ੍ਰਣਾਲੀ ਅਧੀਨ ਆਉਂਦੇ ਹਨ, ਉਨ੍ਹਾਂ ਨੂੰ 7 ਲੱਖ ਤੱਕ ਦੀ ਆਮਦਨ 'ਤੇ ਟੈਕਸ ਛੋਟ ਦਾ ਲਾਭ ਨਹੀਂ ਮਿਲੇਗਾ।

By  Ravinder Singh February 1st 2023 08:01 AM -- Updated: February 1st 2023 12:26 PM

Feb 1, 2023 12:26 PM

ਵੱਖ-ਵੱਖ ਯੋਜਨਾਵਾਂ ਦਾ ਐਲਾਨ

'ਸ਼ਹਿਰਾਂ 'ਚ ਨਾਲਿਆਂ ਦੀ ਸਫ਼ਾਈ ਲਈ ਨਵੀਂ ਯੋਜਨਾ'

'ਆਦਿਵਾਸੀਆਂ ਲਈ ਨਵੇਂ ਸਕੂਲ ਖੋਲ੍ਹੇ ਜਾਣਗੇ'

'ਕੈਦੀਆਂ ਲਈ ਸਰਕਾਰ ਦੀ ਨਵੀਂ ਯੋਜਨਾ'

'ਕੈਦੀਆਂ ਦੀ ਜ਼ਮਾਨਤ ਦਾ ਪੈਸਾ ਸਰਕਾਰ ਦੇਵੇਗੀ'

Feb 1, 2023 12:16 PM

ਚਾਂਦੀ ਉਤੇ ਕਸਟਮ ਡਿਊਟੀ ਵਧਾਈ

ਬਜਟ 2023 ਵਿਚ ਚਾਂਦੀ ਉਤੇ ਕਸਟਮ ਡਿਊਟੀ ਵਿਚ ਇਜ਼ਾਫਾ ਕਰ ਦਿੱਤਾ ਗਿਆ ਹੈ।

Feb 1, 2023 12:15 PM

ਲਿਥੀਅਮ ਆਇਨ ਬੈਟਰੀ ਦੀ ਦਰਾਮਦ 'ਤੇ ਕਸਟਮ ਡਿਊਟੀ 'ਚ ਛੋਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਿਥੀਅਮ ਆਇਨ ਬੈਟਰੀ ਦੀ ਦਰਾਮਦ 'ਤੇ ਕਸਟਮ ਡਿਊਟੀ 'ਚ ਛੋਟ ਦਾ ਵੀ ਐਲਾਨ ਕੀਤਾ ਹੈ।

Feb 1, 2023 12:10 PM

PAN ਨੂੰ ਬਣਾਇਆ ਪਛਾਣ ਪੱਤਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਏਜੰਸੀਆਂ PAN ਨੂੰ ਪਛਾਣ ਪੱਤਰ ਮੰਨਣਗੀਆਂ।

Feb 1, 2023 12:05 PM

ਊਰਜਾ ਸੁਰੱਖਿਆ 'ਚ 35,000 ਕਰੋੜ ਰੁਪਏ ਦਾ ਨਿਵੇਸ਼

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਊਰਜਾ ਸੁਰੱਖਿਆ ਦੇ ਖੇਤਰ 'ਚ 35 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਨਵਿਆਉਣਯੋਗ ਊਰਜਾ ਖੇਤਰ 'ਚ 20,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

Feb 1, 2023 12:02 PM

50 ਹਵਾਈ ਅੱਡੇ ਬਣਾਉਣ ਦਾ ਐਲਾਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ 50 ਹਵਾਈ ਅੱਡੇ, ਹੈਲੀਪੈਡ, ਵਾਟਰ ਏਅਰੋ ਡਰੋਨ, ਐਡਵਾਂਸਡ ਲੈਂਡਿੰਗ ਗਰਾਊਂਡ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।

Feb 1, 2023 11:51 AM

38,800 ਅਧਿਆਪਕ ਤੇ ਸਹਾਇਕ ਸਟਾਫ ਦੀ ਨਿਯੁਕਤੀ ਕਰਨ ਦਾ ਐਲਾਨ

ਅਗਲੇ 3 ਸਾਲਾਂ ਵਿੱਚ, ਸਰਕਾਰ ਕਬਾਇਲੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕਰੇਗੀ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਦੇਸ਼ ਵਿੱਚ 50 ਨਵੇਂ ਹਵਾਈ ਅੱਡੇ ਬਣਾਉਣ ਦਾ ਐਲਾਨ ਵੀ ਕੀਤਾ ਹੈ।


Feb 1, 2023 11:47 AM

ਬਜਟ-2023-24 ਵਿਚ ਚੁੱਕੇ ਗਏ ਵੱਡੇ ਕਦਮ

1. ਪੀਐਮ ਆਵਾਸ ਯੋਜਨਾ ਦਾ ਫੰਡ 66 ਫ਼ੀਸਦੀ ਵਧਾਇਆ

2. ਦੇਸ਼ 'ਚ 157 ਨਰਸਿੰਗ ਕਾਲਜ ਬਣਾਏ ਜਾਣਗੇ

3. ਰੇਲਵੇ ਲਈ 2.4 ਲੱਖ ਕਰੋੜ ਰੁਪਏ ਬਜਟ ਰੱਖਿਆ

4. ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕਰਨ ਦਾ ਦਾਅਵਾ

Feb 1, 2023 11:36 AM

ਬਜਟ-2023 : ਗ਼ਰੀਬ ਅਨਾਜ ਯੋਜਨਾ ਦੀ ਮਿਆਦ ਇਕ ਸਾਲ ਲਈ ਵਧਾਈ

ਖਜ਼ਾਨਾ ਮੰਤਰੀ ਨੇ ਸੰਸਦ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਗਲੇ ਇਕ ਸਾਲ 'ਚ ਦੋ ਲੱਖ ਕਰੋੜ ਰੁਪਏ ਖਰਚ ਕੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਅਨਾਜ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ 2014 ਤੋਂ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਦੇ ਜੀਵਨ 'ਚ ਸੁਧਾਰ ਹੋਇਆ।


Feb 1, 2023 11:34 AM

ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲ਼ਈ ਫੰਡ ਸਥਾਪਤ ਹੋਵੇਗਾ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਸਟਾਰਟ-ਅੱਪਜ਼ ਨੂੰ ਪਹਿਲ ਦਿੱਤੀ ਜਾਵੇਗੀ। ਨੌਜਵਾਨ ਉੱਦਮੀਆਂ ਦੁਆਰਾ ਖੇਤੀ-ਸ਼ੁਰੂਆਤ ਨੂੰ ਉਤਸ਼ਾਹਿਤ ਕਰਨ ਲਈ ਐਗਰੀਕਲਚਰ ਐਕਸਲੇਟਰ ਫੰਡ ਸਥਾਪਤ ਕੀਤਾ ਜਾਵੇਗਾ।

Feb 1, 2023 11:27 AM

ਬਜਟ ਦੀਆਂ ਤਰਜੀਹਾਂ

ਬਜਟ 2023-24 ਦੀਆਂ ਤਰਜੀਹਾਂ - ਵਿਕਾਸ, ਬੁਨਿਆਦੀ ਅਤੇ ਨਿਵੇਸ਼, ਸੰਭਾਵਨਾਵਾਂ, ਹਰਿਆਲੀ ਵਿਕਾਸ, ਨੌਜਵਾਨ ਅਤੇ ਵਿੱਤੀ ਖੇਤਰ ਨੂੰ ਜਾਰੀ ਕਰਨਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ

Feb 1, 2023 11:22 AM

ਅੱਜ ਭਾਰਤੀ ਅਰਥਚਾਰਾ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਰਹੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਅੰਮ੍ਰਿਤਕਲ ਦਾ ਪਹਿਲਾ ਬਜਟ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਸਹੀ ਦਿਸ਼ਾ ਵੱਲ ਵਧ ਰਹੀ ਹੈ ਅਤੇ ਸੁਨਹਿਰੇ ਭਵਿੱਖ ਵੱਲ ਵਧ ਰਹੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ, ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ।

Feb 1, 2023 11:17 AM

ਵਿਕਾਸ ਦਰ 7 ਫ਼ੀਸਦੀ ਰਹਿਣ ਦਾ ਅਨੁਮਾਨ

ਸੀਤਾਰਮਨ ਨੇ ਕਿਹਾ ਕਿ ਇਹ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਹੈ। ਮੌਜੂਦਾ ਵਿੱਤੀ ਸਾਲ 'ਚ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਹੈ।


Feb 1, 2023 11:16 AM

ਕੋਵਿਡ ਦੇ ਬਾਵਜੂਦ ਭਾਰਤ ਤਰੱਕੀ ਵੱਲ : ਸੀਤਾਰਮਨ

ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕੋਵਿਡ ਦੇ ਬਾਵਜੂਦ ਭਾਰਤੀ ਤਰੱਕੀ ਵੱਲ ਵਧ ਰਿਹਾ ਹੈ। ਜੋ ਕਿ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਭਾਰਤ ’ਚ ਅਰਥਵਿਵਸਥਾ ਤੇਜ਼ੀ ਨਾਲ  ਵਿਕਾਸ ਕਰ ਰਹੀ ਹੈ। ਦੁਨੀਆ ’ਚ ਮੰਦੀ ਪਰ ਸਾਡੀ ਅਰਥਵਿਵਸਥਾ ਸਹੀ ਰਾਹ ਉਤੇ ਹੈ। ਅਗਲੇ ਸਾਲ ਤੱਕ ਅਨਤੋਦਿਆ ਸਕੀਮ ਵਧੀ ਹੈ।  47.8 ਕਰੋੜ ਜਨਧਨ ਯੋਜਨਾ ਖਾਤੇ ਖੋਲ੍ਹੇ ਗਏ ਹਨ।

Feb 1, 2023 11:14 AM

ਕੇਂਦਰੀ ਬਜਟ 2023: ਭਾਰਤੀ ਅਰਥਵਿਵਸਥਾ ਸਹੀ ਰਸਤੇ 'ਤੇ, ਉੱਜਵਲ ਭਵਿੱਖ ਵੱਲ ਵਧ ਰਹੀ ਹੈ : ਖਜ਼ਾਨਾ ਮੰਤਰੀ

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਭਾਰਤੀ ਅਰਥਵਿਵਸਥਾ ਸਹੀ ਰਸਤੇ ਉਪਰ ਹੈ ਅਤੇ ਇਕ ਉੱਜਵਲ ਭਵਿੱਖ ਵੱਲ ਵਧ ਰਹੀ ਹੈ। ਕੋਵਿਡ ਮਹਾਮਾਰੀ ਦੌਰਾਨ ਅਸੀਂ ਇਹ ਯਕੀਨੀ ਬਣਾਇਆ ਹੈ ਕਿ 28 ਮਹੀਨਿਆਂ ਲਈ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਦੀ ਸਪਲਾਈ ਕਰਨ ਦੀ ਯੋਜਨਾ ਨਾਲ ਕੋਈ ਵੀ ਭੁੱਖਾ ਨਾ ਸੌਂਵੇ।

Feb 1, 2023 10:51 AM

ਬਜਟ ਦੀਆਂ ਕਾਪੀਆਂ ਸੰਸਦ ਭਵਨ ਪੁੱਜੀਆਂ

ਮੰਤਰੀਆਂ ਵਿਚਾਲੇ ਵੰਡੀਆਂ ਜਾਣ ਵਾਲੀਆਂ ਬਜਟ ਦੀਆਂ ਕਾਪੀਆਂ ਸੰਸਦ ਕੰਪਲੈਕਸ ਵਿਚ ਪੁੱਜ ਗਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੁਰੱਖਿਆ ਬਲ ਇਨ੍ਹਾਂ ਕਾਪੀਆਂ ਨੂੰ ਸੰਸਦ ਕੰਪਲੈਕਸ ਵਿਚ ਲੈ ਕੇ ਆਇਆ।



Feb 1, 2023 10:49 AM

ਕੈਬਨਿਟ ਦੀ ਮੀਟਿੰਗ ਖ਼ਤਮ, ਬਜਟ ਨੂੰ ਮਿਲੀ ਮਨਜ਼ੂਰੀ

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਕੈਬਨਿਟ ਨਾਲ ਮੀਟਿੰਗ ਖ਼ਤਮ ਹੋ ਚੁੱਕੀ ਹੈ। ਕੈਬਨਿਟ ਨੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਝ ਹੀ ਦੇਰ ਵਿਚ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ।



Feb 1, 2023 10:32 AM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੰਸਦ ਪੁੱਜੇ

ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੰਸਦ ਭਵਨ ਵਿਚ ਪੁੱਜ ਗਏ ਹਨ। ਇਥੇ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਵਿੱਤ ਮੰਤਰੀ ਬਜਟ ਪੇਸ਼ ਕਰਨਗੇ।


Feb 1, 2023 10:29 AM

ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਸੰਸਦ ਪੁੱਜੇ

ਬਜਟ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਭਵਨ ਪਹੁੰਚ ਗਏ ਹਨ।




Feb 1, 2023 10:27 AM

ਬਜਟ ਤੋਂ ਪਹਿਲਾਂ ਸਾਕਾਰਤਮਕ ਸੰਕੇਤ ਦੇਖਣ ਨੂੰ ਮਿਲੇ, ਸ਼ੇਅਰ ਮਾਰਕੀਟ 'ਚ ਉਛਾਲ

ਬਜਟ ਤੋਂ ਪਹਿਲਾ ਸ਼ੇਅਰ ਮਾਰਕੀਟ ਵਿੱਚ ਉਛਾਲ ਦੇਖਣ ਨੂੰ ਮਿਲਿਆ। ਸੈਂਸੈਕਸ 453.16 ਅੰਕ 60,003.06 ਤੱਕ ਪਹੁੰਚ ਗਿਆ ਹੈ। ਜਦਕਿ ਰੋਜ਼ਾਨਾ ਨਿਫਟੀ 116.65 ਅੰਕਾਂ ਦੀ ਬੜਤ ਦੇ ਨਾਲ 17,778.80 ਉਤੇ ਪੁੱਜ ਗਏ ਹਨ।



Feb 1, 2023 10:10 AM

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਪੁੱਜੇ

ਬਜਟ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਸੰਸਦ ਪੁੱਜ ਚੁੱਕੇ ਹਨ, ਜਿਥੇ ਉਹ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਨਾਲ ਮੁਲਾਕਾਤ ਕਰਨਗੇ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ 11 ਵਜੇ ਵਿੱਤ ਮੰਤਰੀ ਸੰਸਦ ਵਿਚ ਬਜਟ ਪੇਸ਼ ਕਰਨਗੇ।


Feb 1, 2023 09:42 AM

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ, ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ, ਰਾਜ ਮੰਤਰੀ ਮੰਤਰੀ ਪੰਕਜ ਚੌਧਰੀ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਬਜਟ 2023-24 ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਵਿੱਤ ਮੰਤਰੀ ਕੈਬਨਿਟ ਕੋਲੋਂ ਮਨਜ਼ੂਰੀ ਲੈਣਗੇ।


Feb 1, 2023 09:10 AM

ਸਮਾਰਟ ਫ਼ੋਨ ਸ਼ੌਂਕੀਨਾਂ ਦੀਆਂ ਉਮੀਦਾਂ

ਜੇਕਰ ਮੋਬਾਈਲ ਫ਼ੋਨ ਬਣਾਉਣ ਲਈ ਵਰਤੀਆਂ ਜਾਂਦੀਆਂ ਵਸਤੂਆਂ 'ਤੇ ਦਰਾਮਦ ਡਿਊਟੀ ਘਟਾਈ ਜਾਂਦੀ ਹੈ ਤਾਂ ਅਪ੍ਰੈਲ ਤੋਂ ਬਾਅਦ ਮੋਬਾਈਲ ਖਰੀਦਣਾ ਸਸਤਾ ਹੋ ਸਕਦਾ ਹੈ। ਬਾਜ਼ਾਰ ਤਾਂ ਇੱਥੋਂ ਤੱਕ ਮੰਗ ਕਰ ਰਿਹਾ ਹੈ ਕਿ ਮੋਬਾਈਲ 'ਤੇ ਜੀਐਸਟੀ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇ ਕਿਉਂਕਿ ਜਦੋਂ ਇਸ ਨੂੰ 18 ਫੀਸਦੀ ਕੀਤਾ ਗਿਆ ਸੀ ਤਾਂ 10,000 ਰੁਪਏ ਵਾਲੇ ਮੋਬਾਇਲ ਦੀ ਕੀਮਤ 11,800 ਰੁਪਏ ਤੱਕ ਪਹੁੰਚ ਗਈ ਸੀ।

ਪਿਛਲੇ ਸਾਲ ਜਦੋਂ ਈਅਰਫੋਨ ਵਰਗੀਆਂ ਇਲੈਕਟ੍ਰਾਨਿਕ ਵਸਤੂਆਂ 'ਤੇ ਕਸਟਮ ਡਿਊਟੀ ਵਧ ਗਈ ਸੀ ਤਾਂ ਇਹ ਉਤਪਾਦ ਮਹਿੰਗੇ ਹੋ ਗਏ ਸਨ। ਇਸ 'ਤੇ ਰਿਆਇਤ ਦੀ ਸੰਭਾਵਨਾ ਘੱਟ ਹੈ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਅਜਿਹੇ ਪ੍ਰਾਜੈਕਟਾਂ ਦਾ ਘਰੇਲੂ ਨਿਰਮਾਣ ਮਜ਼ਬੂਤ ​​ਹੋਵੇ।

Feb 1, 2023 09:10 AM

ਸੁਰੱਖਿਆ ਬਜਟ 'ਚ ਵਾਧੇ ਦੀ ਉਮੀਦ

ਸਰਕਾਰ ਦੀ ਤਰਜੀਹ ਮੇਕ ਇਨ ਇੰਡੀਆ ਹਥਿਆਰ ਅਤੇ ਤਕਨਾਲੋਜੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਰੱਖਿਆ ਬਜਟ ਵਧਣਾ ਤੈਅ ਹੈ, ਕਿਉਂਕਿ ਸਰਹੱਦ 'ਤੇ ਚੀਨ ਨਾਲ ਤਣਾਅ ਜਾਰੀ ਹੈ। ਇਸ ਸਾਲ ਬਜਟ 'ਚ 10 ਫ਼ੀਸਦੀ ਵਾਧਾ ਹੋ ਸਕਦਾ ਹੈ। ਪਿਛਲੇ ਸਾਲ 5.25 ਲੱਖ ਕਰੋੜ ਰੁਪਏ ਦਿੱਤੇ ਗਏ ਸਨ।


Feb 1, 2023 08:43 AM

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਪੁੱਜੇ

ਬਜਟ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਵਿਚ ਪੁੱਜ ਗਏ ਹਨ। ਇਥੇ ਇਕ ਫੋਟੋ ਅਤੇ ਚਰਚਾ ਮਗਰੋਂ ਬਜਟ ਉਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਜਾਵੇਗੀ। ਇਸ ਮਗਰੋਂ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੈਬਨਿਟ ਦੀ ਮਨਜ਼ੂਰੀ ਲਈ ਜਾਵੇਗੀ ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ।




Feb 1, 2023 08:27 AM

ਰੇਲਵੇ ਯਾਤਰੀਆਂ ਦੀਆਂ ਆਸਾਂ

ਰੇਲ ਬਜਟ ਹੁਣ ਕੇਂਦਰੀ ਬਜਟ ਵਿੱਚ ਸ਼ਾਮਲ ਹੋ ਗਿਆ ਹੈ, ਜੋ ਅੱਜ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਆਮ ਲੋਕਾਂ ਦੀਆਂ ਉਮੀਦਾਂ 'ਚ ਰੇਲ ਟਿਕਟ ਦੇ ਕਿਰਾਏ 'ਤੇ ਕੰਟਰੋਲ ਕਰਨਾ, ਟਰੇਨਾਂ 'ਚ ਸਫਾਈ ਵੱਲ ਧਿਆਨ ਦੇਣਾ, ਟਰੇਨਾਂ ਦੀ ਗਿਣਤੀ ਵਧਾਉਣਾ ਆਦਿ ਸ਼ਾਮਲ ਹਨ।


Feb 1, 2023 08:27 AM

ਸਿਹਤ ਸੈਕਟਰ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਲੋੜ

ਦੇਸ਼ ਵਿਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਵੱਡੇ ਹੁਲਾਰੇ ਦੀ ਲੋੜ ਹੈ। ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਦੇਸ਼ ਵਾਸੀ ਵੱਧ ਖਰਚੇ ਦੀ ਉਮੀਦ ਕਰ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਹਸਪਤਾਲਾਂ ਤੇ ਆਧੁਨਿਕ ਤਕਨੀਕ ਦਾ ਨਿਰਮਾਣ ਕੀਤਾ ਜਾ ਸਕੇ।

Feb 1, 2023 08:26 AM

ਰੀਅਲ ਅਸਟੇਟ ਸੈਕਟਰ ਹੁਲਾਰੇ ਦੀ ਉਮੀਦ 'ਚ

ਕੋਵਿਡ -19 ਮਹਾਮਾਰੀ ਦੌਰਾਨ ਰੀਅਲ ਅਸਟੇਟ ਸੈਕਟਰ ਬਿਲਕੁਲ ਗੋਡਿਆਂ ਭਾਰ ਗਿਆ ਸੀ। ਰੀਅਲ ਅਸਟੇਟ ਸੈਕਟਰ ਇਕ ਖੁਸ਼ਕ ਦੌਰ ਮਗਰੋਂ ਵਾਪਸ ਉਛਾਲਣ ਵਿਚ ਕਾਮਯਾਬ ਰਿਹਾ ਹੈ। ਆਉਣ ਵਾਲੇ ਵਿੱਤੀ ਸਾਲ 'ਚ ਹਾਊਸਿੰਗ ਸੈਕਟਰ ਦੀਆਂ ਕਈ ਮੰਗਾਂ ਹਨ। ਮੁੱਖ ਉਮੀਦਾਂ ਵਿਚ ਟੈਕਸਾਂ ਵਿਚ ਛੋਟ, ਸਟੈਂਪ ਡਿਊਟੀ ਵਿਚ ਕਮੀ, ਸੀਮੈਂਟ ਅਤੇ ਸਟੀਲ ਵਰਗੇ ਕੱਚੇ ਮਾਲ ਉੱਤੇ ਜੀਐਸਟੀ ਵਿਚ ਕਮੀ ਸ਼ਾਮਲ ਹੈ।

Feb 1, 2023 08:16 AM

ਕਾਰੋਬਾਰੀ ਵਰਗ ਦੀਆਂ ਆਸਾਂ

ਪੂਰੇ ਦੇਸ਼ ਦੇ ਕਾਰੋਬਾਰੀ ਵਰਗ ਦੀਆਂ ਨਜ਼ਰ ਇਸ ਬਜਟ ਉਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕੋਰੋਨਾ ਮਹਾਮਾਰੀ ਮਗਰੋਂ ਉਨ੍ਹਾਂ ਨੂੰ ਕਾਫੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਕਾਰੋਬਾਰੀ ਜੀਐਸਟੀ ਵਿਚ ਛੋਟ, ਬਿਜਲੀ ਦੇ ਰੇਟ ਘੱਟ ਕਰਨ ਅਤੇ ਹੋਰ ਉਮੀਦਾਂ ਨਾਲ ਇਸ ਬਜਟ ਨੂੰ ਵੇਖ ਰਹੇ ਹਨ।

Feb 1, 2023 08:15 AM

ਕਿਸਾਨਾਂ ਨੂੰ ਵੱਡੀਆਂ ਉਮੀਦਾਂ

ਦੇਸ਼ ਦੇ ਕਿਸਾਨਾਂ ਨੂੰ ਇਸ ਬਜਟ ਤੋਂ ਵੱਡੀਆਂ ਉਮੀਦਾਂ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਅਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਪੀਐਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ 'ਚ ਵਾਧਾ ਕਰਨ ਦੀ ਵੀ ਮੰਗ ਕਰ ਰਹੇ ਹਨ।


Feb 1, 2023 08:14 AM

ਰੁਜ਼ਗਾਰ ਪੈਦਾ ਕਰਨ 'ਤੇ ਦਿੱਤਾ ਜਾ ਸਕਦਾ ਜ਼ੋਰ

ਵਿਰੋਧੀ ਧਿਰ ਮੋਦੀ ਸਰਕਾਰ 'ਤੇ ਬੇਰੁਜ਼ਗਾਰੀ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੀ ਹੈ ਅਤੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਆਪਣਾ ਅਕਸ ਬਦਲਣਾ ਚਾਹੇਗੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 'ਚ ਬੇਰੁਜ਼ਗਾਰੀ ਨੂੰ ਦੂਰ ਕਰਨ 'ਤੇ ਜ਼ੋਰ ਦੇਵੇਗੀ।


Feb 1, 2023 08:14 AM

LPG, CNG ਅਤੇ PNG ਦਾ ਪ੍ਰਭਾਵ

ਹਰ ਮਹੀਨੇ ਦੀ ਤਰ੍ਹਾਂ ਐਲਪੀਜੀ, ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵੀ ਅੱਜ ਤੈਅ ਕੀਤੀਆਂ ਜਾਣਗੀਆਂ। ਦੇਖਣਾ ਹੋਵੇਗਾ ਕਿ ਇਨ੍ਹਾਂ ਦਾ ਆਮ ਜਨਤਾ ਦੀਆਂ ਜੇਬਾਂ 'ਤੇ ਕਿੰਨਾ ਅਸਰ ਪੈਂਦਾ ਹੈ। ਘਰੇਲੂ ਔਰਤਾਂ ਇਸ ਬਜਟ  ਤੋਂ ਭਾਰੀ ਉਮੀਦਾਂ ਰੱਖੀ ਬੈਠੀਆਂ ਹਨ। ਅੱਤ ਦੀ ਮਹਿੰਗਾਈ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਵਿਗੜਿਆ ਪਿਆ ਹੈ।

Feb 1, 2023 08:08 AM

ਇਨਕਮ ਟੈਕਸ ਤੋਂ ਰਾਹਤ ਦੀ ਉਮੀਦ

ਆਮ ਲੋਕਾਂ ਦੀ ਗੱਲ ਕਰੀਏ ਤਾਂ ਇਸ ਬਜਟ ਵਿਚ ਉਨ੍ਹਾਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80ਸੀ ਤਹਿਤ ਟੈਕਸ ਛੋਟ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਟੈਕਸ ਸਲੈਬ ਨੂੰ ਕੁਝ ਹੱਦ ਤੱਕ ਵਧਾਉਣ ਦੀ ਗੱਲ ਵੀ ਚੱਲ ਰਹੀ ਹੈ। ਦੱਸ ਦੇਈਏ ਕਿ ਫਿਲਹਾਲ 2.50 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਹੈ ਅਤੇ ਇਸ ਨੂੰ ਵਧਾ ਕੇ 5 ਲੱਖ ਰੁਪਏ ਕੀਤੇ ਜਾਣ ਦੀ ਉਮੀਦ ਹੈ।

Union Budget-2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਲੋਕ ਸਭਾ ਵਿਚ ਕੇਂਦਰੀ ਬਜਟ-2023 (Union Budget-2023) ਪੇਸ਼ ਕਰਨ ਜਾ ਰਹੇ ਹਨ।  ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਸਰਕਾਰ (Narendra modi government) ਦਾ ਇਹ ਆਖ਼ਰੀ ਪੂਰਨ ਬਜਟ ਹੋਵੇਗਾ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਸੰਸਦ ਵਿਚ ਸੰਬੋਧਨ ਕਰਨਗੇ। ਵਿੱਤ ਮੰਤਰੀ ਦੇ ਇਸ ਭਾਸ਼ਣ ਉਤੇ ਪੂਰਾ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਵਰਗ ਵਿੱਤ ਮੰਤਰੀ ਦੇ ਪਟਾਰੇ ਵਿਚੋਂ ਕੁਝ-ਨਾ-ਕੁਝ ਰਾਹਤ ਚਾਹੁੰਦਾ ਹੈ। ਭਾਰਤੀ ਮੱਧ ਵਰਗ ਅਤੇ ਸਨਅਤ ਜਗਤ ਆਲਮੀ ਮੰਦੀ ਦੇ ਮੱਦੇਨਜ਼ਰ ਕੁਝ ਰਾਹਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

ਕਾਬਿਲੇਗੌਰ ਹੈ ਕਿ ਸਰਕਾਰ ਨੇ ਸੰਸਦ ਵਿਚ ਪੇਸ਼ ਆਰਥਿਕ ਸਰਵੇਖਣ (Economic survey) ਵਿਚ ਦਾਅਵਾ ਕੀਤਾ ਹੈ ਕਿ ਦੇਸ਼ ਦਾ ਅਰਥਚਾਰਾ ਵਿੱਤੀ ਸਾਲ 2023-24 ਵਿਚ 6.5 ਫੀਸਦ ਦੀ ਦਰ ਨਾਲ ਵਿਕਾਸ ਕਰੇਗਾ, ਜਦਕਿ ਮੌਜੂਦਾ ਵਿੱਤੀ ਸਾਲ ਵਿਚ ਸੱਤ ਫੀਸਦੀ ਦੀ ਦਰ ਨਾਲ ਵਾਧਾ ਹੋਵੇਗਾ।

ਇਹ ਵੀ ਪੜ੍ਹੋ : Union Budget 2023: ਰੇਲਵੇ ਯਾਤਰੀਆਂ ਨੂੰ ਬਜਟ ਤੋਂ ਹਨ ਵੱਡੀਆਂ ਉਮੀਦਾਂ

ਪਿਛਲੇ ਵਿੱਤੀ ਸਾਲ ਵਿਚ ਵਿਕਾਸ ਦਰ 8.7 ਫੀਸਦੀ ਸੀ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਰਹੇਗਾ, ਕਿਉਂਕਿ ਭਾਰਤ ਕੁੱਲ ਆਲਮ ਨੂੰ ਦਰਪੇਸ਼ ਅਸਧਾਰਨ ਚੁਣੌਤੀਆਂ ਨਾਲ ਕਿਤੇ ਬਿਹਤਰ ਤਰੀਕੇ ਨਾਲ ਸਿੱਝਣ 'ਚ ਕਾਮਯਾਬ ਰਿਹਾ ਹੈ।

Related Post