Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ

By  Shanker Badra February 1st 2021 09:50 AM -- Updated: February 1st 2021 10:14 AM

ਨਵੀਂ ਦਿੱਲੀ :  ਅੱਜ ਦੇਸ਼ ਦਾ ਆਮ ਬਜ਼ਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਇਸ ਬਜਟ ਨੂੰ ਪੇਸ਼ ਕਰਨਗੇ। ਇਹ ਬਜਟ ਮੋਦੀ ਸਰਕਾਰ ਦਾ 9ਵਾਂ 'ਤੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੈ। ਇਹ ਬਜਟ 2021 ਦਾ ਪਹਿਲਾ ਆਮ ਬਜਟ ਹੈ।  ਇਹ ਬਜਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੇਸ ਕੋਵਿਡ-19 ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ : ਸਿੰਘੂ ਬਾਰਡਰ ‘ਤੇ ਕਿਸਾਨਾਂ ‘ਤੇ ਪੱਥਰਬਾਜ਼ੀ , ਤੋੜੇ ਕਿਸਾਨਾਂ ਦੇ ਟੈਂਟ , ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ [caption id="attachment_471002" align="aligncenter"] Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ[/caption] ਨਿਰਮਲਾ ਸੀਤਾਰਮਨ ਦੇ ਇਸ ਬਜਟ ਤੋਂ ਦੇਸ਼ ਵਾਸੀਆਂ ਨੂੰ ਕਾਫੀ ਉਮੀਦਾਂ ਹਨ। ਆਮ ਜਨਤਾ ਇਹ ਆਸ ਲਾਕੇ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਦੇ ਪਿਟਾਰੇ ਤੋਂ ਕੀ-ਕੀ ਨਿਕਲਦਾ ਹੈ।ਮੰਨਿਆ ਜਾ ਰਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋਈ ਅਰਥ-ਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਇਸ ਬਜਟ 'ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। [caption id="attachment_471003" align="aligncenter"] Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ[/caption] ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਕਾਰਨ ਦੇਸ਼ ਦੀ ਖ਼ਰਾਬ ਹੋਈ ਅਰਥ-ਵਿਵਸਥਾ ਨੂੰ ਮੁੜ ਲੀਹ 'ਤੇ ਲਿਆਉਣ ਲਈ ਇਸ ਬਜਟ ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। ਇਸ ਬਜਟ 'ਚ 80C ਦੀ ਲਿਮਿਟ ਵਧਾ ਕੇ ਦੋ ਢਾਈ ਲੱਖ ਰੁਪਏ ਕੀਤੀ ਜਾ ਸਕਦੀ ਹੈ।  ਇਸ ਬਜਟ 'ਚ ਕੋਰੋਨਾ ਸਰਚਾਰਜ ਦਾ ਵੀ ਸਰਕਾਰ ਐਲਾਨ ਕਰ ਸਕਦੀ ਹੈ। [caption id="attachment_471004" align="aligncenter"] Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ[/caption] ਜਦੋਂ ਦੇਸ਼ ਕੋਵਿਡ ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਵਿਆਪਕ ਰੂਪ ਤੋਂ ਰੋਜ਼ਗਾਰ ਤੇ ਪੇਂਡੂ ਵਿਕਾਸ ਖਰਚ ਨੂੰ ਵਧਾਉਣ, ਵਿਕਾਸ ਯੋਜਨਾਵਾਂ ਲਈ ਉਧਾਰ ਵੰਡਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਬਜਟ ਨੂੰ ਲੈ ਕੇ ਕਾਫ਼ੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਸੇਵਾ ਖੇਤਰ, ਬੁਨਿਆਦੀ ਢਾਂਚੇ ਤੇ ਰੱਖਿਆ ਤੇ ਜ਼ਿਆਦਾ ਖਰਚ ਜ਼ਰੀਏ ਆਰਥਿਕ ਸੁਧਾਰ ਅੱਗੇ ਵਧਾਉਣ 'ਤੇ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ। - PTCNews

Related Post