ਮਨਿੰਦਰ ਮੋਂਗਾ/ਅੰਮ੍ਰਿਤਸਰ: ਬੀਐੱਸਐੱਫ ਨੇ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਤੋਂ ਆ ਰਹੇ ਤਿੰਨ ਡਰੋਨਾਂ ਨੂੰ ਸੁੱਟ ਲਿਆ। ਇਨ੍ਹਾਂ 'ਚੋਂ ਦੋ ਡਰੋਨ ਭਾਰਤੀ ਖੇਤਰ 'ਚ ਡਿੱਗੇ, ਜਦਕਿ ਇਕ ਡਰੋਨ ਪਾਕਿਸਤਾਨੀ ਖੇਤਰ 'ਚ ਕ੍ਰੈਸ਼ ਹੋ ਗਿਆ। ਬੀਐਸਐਫ ਨੇ ਇੱਕ ਡਰੋਨ ਵਿੱਚੋਂ 2 ਕਿਲੋ 600 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਬੀਐਸਐਫ ਨੇ ਦੱਸਿਆ ਕਿ ਪਹਿਲਾ ਡਰੋਨ ਸ਼ੁੱਕਰਵਾਰ ਰਾਤ 8.55 ਵਜੇ ਅੰਮ੍ਰਿਤਸਰ ਦੇ ਧਾਰੀਵਾਲ ਪਿੰਡ ਵਿੱਚ ਦੇਖਿਆ ਗਿਆ। ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਨੇ ਗੋਲੀਬਾਰੀ ਕਰਕੇ ਇਸ ਨੂੰ ਸੁੱਟ ਦਿੱਤਾ। ਓਪਰੇਸ਼ਨ ਤੋਂ ਬਾਅਦ, ਬੀਐਸਐਫ ਨੇ ਜਾਂਚ ਕੀਤੀ ਅਤੇ ਕਵਾਡਕਾਪਟਰ (ਡਰੋਨ) DJI Matris 300 PTK ਟੁੱਟੀ ਹਾਲਤ ਵਿੱਚ ਪਾਇਆ। ਇਸ ਘਟਨਾ ਤੋਂ 29 ਮਿੰਟ ਬਾਅਦ 9.24 ਮਿੰਟ 'ਤੇ ਪਿੰਡ ਰਤਨ ਖੁਰਦ 'ਚ ਇਕ ਹੋਰ ਡਰੋਨ ਦੇਖਿਆ ਗਿਆ, ਜਿਸ ਨੂੰ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਤੁਰੰਤ ਮਾਰ ਸੁੱਟਿਆ।ਬਾਅਦ ਵਿੱਚ ਬੀਐਸਐਫ ਨੇ ਇੱਕ ਹੋਰ ਕਵਾਡਕਾਪਟਰ ਜੀਜੇਆਈ ਮੈਟਰਿਸ 300 ਪੀਟੀਕੇ ਨੂੰ ਨੁਕਸਾਨੀ ਗਈ ਹਾਲਤ ਵਿੱਚ ਬਰਾਮਦ ਕੀਤਾ। ਇਸ ਡਰੋਨ ਨਾਲ ਲੋਹੇ ਦੀਆਂ ਰਿੰਗਾਂ ਨਾਲ ਬੰਨ੍ਹੀ ਹੈਰੋਇਨ ਦੇ ਦੋ ਪੈਕੇਟ ਮਿਲੇ ਹਨ, ਜਿਨ੍ਹਾਂ ਵਿਚ 2.6 ਕਿਲੋਗ੍ਰਾਮ ਹੈਰੋਇਨ ਸੀ। ਇਨ੍ਹਾਂ ਪੈਕਟਾਂ ਦੇ ਨਾਲ ਚਾਰ ਚਮਕਦਾਰ ਪੱਟੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਡਰੋਨ ਦੀ ਪਛਾਣ ਕਰਨ ਲਈ ਇਹ ਪੱਟੀਆਂ ਬੰਨ੍ਹੀਆਂ ਗਈਆਂ ਹਨ, ਤਾਂ ਜੋ ਤਸਕਰ ਇਸ ਨੂੰ ਦੂਰੋਂ ਦੇਖ ਸਕਣ।ਕੁਝ ਸਮੇਂ ਬਾਅਦ ਬੀਐਸਐਫ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਤੀਜੇ ਡਰੋਨ ਨੂੰ ਵੀ ਡੇਗ ਦਿੱਤਾ। ਹਾਲਾਂਕਿ ਇਹ ਡਰੋਨ ਪਾਕਿਸਤਾਨ ਵੱਲ ਡਿੱਗਿਆ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਕੁਝ ਲੋਕ ਡਰੋਨ ਨੂੰ ਪਾਕਿਸਤਾਨ ਵੱਲ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। <blockquote class=twitter-tweet><p lang=en dir=ltr>Punjab | A drone from Pakistan violated Indian Airspace &amp; was intercepted (by fire) by BSF troops of the Amritsar Sector. During the search, a drone has been recovered. Further search operations underway. This is the fourth drone shot down by BSF in the past 2 days: BSF Punjab… <a href=https://t.co/CrxUSfpMwd>pic.twitter.com/CrxUSfpMwd</a></p>&mdash; ANI (@ANI) <a href=https://twitter.com/ANI/status/1659954788526870529?ref_src=twsrc^tfw>May 20, 2023</a></blockquote> <script async src=https://platform.twitter.com/widgets.js charset=utf-8></script>ਸ਼ਨਾਖਤ ਲਈ ਹੈਰੋਇਨ ਦੇ ਪੈਕਟਾਂ ਨਾਲ ਚਮਕਦਾਰ ਪੱਟੀਆਂ ਬੰਨ੍ਹੀਆਂ ਹੋਈਆਂ ਹਨਪਾਕਿਸਤਾਨ ਤੋਂ ਆਏ ਬਦਮਾਸ਼ ਤਸਕਰ ਭਾਰਤ ਵਿੱਚ ਤਸਕਰੀ ਕਰਨ ਵਾਲੇ ਆਪਣੇ ਸਾਥੀਆਂ ਲਈ ਹੈਰੋਇਨ ਦੇ ਪੈਕਟਾਂ ਨਾਲ ਚਮਕਦਾਰ ਪੱਟੀਆਂ ਬੰਨ੍ਹਦੇ ਹਨ। ਜੋ ਕਿ ਰੌਸ਼ਨੀ ਨਾਲ ਚਮਕਦਾ ਹੈ ਅਤੇ ਸਮੱਗਲਰਾਂ ਨੂੰ ਦੂਰੋਂ ਹੀ ਪੈਕਟਾਂ ਬਾਰੇ ਪਤਾ ਲੱਗ ਜਾਂਦਾ ਹੈ। ਪਾਕਿਸਤਾਨ ਤੋਂ ਆਏ ਸਮੱਗਲਰ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ, ਬੀਐਸਐਫ ਦੇ ਜਵਾਨਾਂ ਨੂੰ ਡਰੋਨ ਨਾਲ ਬੰਨ੍ਹੇ ਹੋਏ ਹੈਰੋਇਨ ਦੇ ਪੈਕੇਟ ਅਤੇ ਲੋਹੇ ਦੀਆਂ ਰਿੰਗਾਂ ਵਿੱਚ ਬੰਨ੍ਹੀਆਂ ਚਮਕਦਾਰ ਪੱਟੀਆਂ ਮਿਲ ਰਹੀਆਂ ਹਨ।