BSF ਨੂੰ ਮਿਲੀ ਵੱਡੀ ਸਫ਼ਲਤਾ, ਫੜੀ 21 ਕਰੋੜ ਦੀ ਹੈਰੋਇਨ, ਪਿਸਤੌਲ ਵੀ ਹੋਈ ਬਰਾਮਦ

By  Riya Bawa June 25th 2022 11:30 AM

ਅੰਮ੍ਰਿਤਸਰ: ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਲਗਾਤਾਰ ਡਰੋਨ, ਹੈਰੋਇਨ ਆਉਣ ਦਾ ਸਿਲਸਿਲਾ ਜਾਰੀ ਹੈ। ਇਸ ਵਿਚਾਲੇ ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਸੀਮਾ ਸੁਰੱਖਿਆ ਬਲ (BSF) ਪੰਜਾਬ ਨੇ ਪਾਕਿਸਤਾਨ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਕਿਸਾਨ ਗਾਰਡ ਨੇ ਇੱਕ ਕਿਸਾਨ ਦੀ ਮਦਦ ਨਾਲ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐਸਐਫ ਨੇ ਵੀ ਖੇਪ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਖੇਪ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੈਰੋਪਾਲ ਤੋਂ ਮਿਲੀ ਸੀ। ਭਾਰਤ ਪਾਕਿਸਤਾਨ ਸਰਹੱਦ 'ਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ 'ਤੇ ਸੁਰੱਖਿਆ ਲਈ ਲਗਾਈ ਗਈ ਕੰਡਿਆਲੀ ਤਾਰ ਦੇ ਪਾਰ ਭਾਰਤੀ ਕਿਸਾਨ ਟਰੈਕਟਰਾਂ ਨਾਲ ਖੇਤਾਂ ਵਿੱਚ ਵਾਹੀ ਕਰ ਰਹੇ ਸਨ। ਇਸ ਦੌਰਾਨ ਟਰੈਕਟਰ ਨਾਲ ਵਾਹਣ ਦੌਰਾਨ ਤਿੰਨ ਪੈਕਟ ਨਿਕਲੇ। ਸੁਰੱਖਿਆ ਲਈ ਖੜ੍ਹੇ ਬੀਐਸਐਫ ਕਿਸਾਨ ਗਾਰਡ ਨੇ ਇਹ ਦੇਖ ਲਿਆ ਅਤੇ ਪੈਕਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ ਇਹ ਵੀ ਪੜ੍ਹੋ: Weather Update: ਗਰਮੀ ਤੋਂ ਜਲਦ ਮਿਲੇਗੀ ਰਾਹਤ, ਇਨ੍ਹਾਂ 5 ਸੂਬਿਆਂ 'ਚ ਹੋਵੇਗੀ ਬਾਰਿਸ਼, ਜਾਣੋ ਮੌਸਮ ਦਾ ਹਾਲ ਤਿੰਨ ਪੈਕੇਟ ਨਿਕਲੇ, ਜੋ ਪੀਲੀ ਟੇਪ ਨਾਲ ਭਰੇ ਹੋਏ ਸਨ। ਖੇਪ ਵਿੱਚ 3.020 ਕਿਲੋ ਹੈਰੋਇਨ ਸੀ। ਇਸ ਤੋਂ ਇਲਾਵਾ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਖੇਪ ਸਮੇਤ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ, ਜਿਸ ਵਿੱਚ ਇੱਕ ਮੈਗਜ਼ੀਨ ਅਤੇ 5 ਕਾਰਤੂਸ ਵੀ ਸਨ। ਜ਼ਬਤ ਕੀਤੇ ਖੇਪ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। BSF -PTC News

Related Post