ਕੌਮਾ 'ਚ ਪਹੁੰਚੀ ਔਰਤ ਨੂੰ ਬੁਆਏਫ੍ਰੈਂਡ ਨੇ ਛੱਡ ਬਣਾਈ ਨਵੀਂ ਸਹੇਲੀ, ਕੁੜੀ ਦੀ ਆਪ ਬੀਤੀ ਸੁਨ ਮਨ ਜਾਵੇਗਾ ਪਸੀਜ

By  Jasmeet Singh June 10th 2022 12:21 PM

ਵਿਦੇਸ਼ ਦੀਆਂ ਖਬਰਾਂ: ਬੇਵਫ਼ਾਈ ਅਤੇ ਵਿਸ਼ਵਾਸਘਾਤ ਦਾ ਰਿਸ਼ਤਿਆਂ ਤੇ ਸੱਭਿਆਚਾਰ 'ਤੇ ਲੰਬੇ ਸਮੇਂ ਤੱਕ ਪ੍ਰਭਾਵ ਪੈਂਦਾ ਹੈ। ਝੂਠੇ ਪ੍ਰੇਮੀ ਅਨੰਦਮਈ ਸਮੇਂ ਦੌਰਾਨ ਝੂਠੇ ਵਾਅਦੇ ਕਰਦੇ ਹਨ ਪਰ ਜਦੋਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਜ਼ਮਾਇਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਦੁਸ਼ਮਣ ਬਣ ਜਾਂਦੇ ਹਨ। ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕਰੀਬੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਬੇਵਫ਼ਾਈ ਦੀ ਇਹੋ ਜਿਹੀ ਘਟਨਾ ਦਾ ਹਵਾਲਾ ਦਿੰਦਿਆਂ ਮੀਡੀਆ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਜਿਸ ਮੁਤਾਬਕ ਇੱਕ 25 ਸਾਲਾ ਔਰਤ ਦੇ ਕੌਮਾ 'ਚ ਜਾਣ ਮਗਰੋਂ ਉਸਦੇ ਬੁਆਏਫ੍ਰੈਂਡ ਨੂੰ ਇੱਕ ਮਹੀਨਾ ਵੀ ਨਹੀਂ ਲੱਗਿਆ ਅਗਲੀ ਪ੍ਰੇਮਿਕਾ ਦੇ ਪਿਆਰ 'ਚ ਡੁੱਬਣ ਲਈ। ਚੰਗੀ ਜਗ੍ਹਾ 'ਤੇ ਨੌਕਰੀ ਅਤੇ ਚਾਰ ਸਾਲਾਂ ਦੇ ਡੂੰਘੇ ਰਿਸ਼ਤੇ ਦੇ ਨਾਲ, ਬਰੇਈ ਡੁਵਾਲ ਆਪਣਾ ਸਭ ਤੋਂ ਵਧੀਆ ਸਮਾਂ ਬਤੀਤ ਕਰ ਰਹੀ ਸੀ। ਇਹ ਉਦੋਂ ਤੱਕ ਸੀ ਜਦੋਂ ਤੱਕ ਉਹ ਉਸਾਰੀ ਵਾਲੀ ਇੱਕ ਥਾਂ 'ਤੇ ਦੁਰਘਟਨਾ ਦਾ ਸ਼ਿਕਾਰ ਨਹੀਂ ਹੋਈ, ਜਿਸਨੇ ਉਸਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਆਪਣੇ ਦੋਸਤਾਂ ਨਾਲ ਇੱਕ ਰਾਤ ਦੇ ਜਸ਼ਨ ਦੌਰਾਨ, ਉਹ ਇੱਕ ਉੱਚੀ ਜਗ੍ਹਾ ਤੋਂ ਡਿੱਗ ਗਈ ਅਤੇ ਕੌਮਾ 'ਚ ਚਲੀ ਗਈ। ਯੂਨੀਵਰਸਿਟੀ ਆਫ ਅਲਬਰਟਾ ਹਸਪਤਾਲ ਵਿੱਚ ਦਾਖਲ ਉਹ ਲਾਈਫ ਕੇਅਰ 'ਚ ਪਹੁੰਚ ਗਈ। ਇਸ ਤੋਂ ਇਲਾਵਾ ਉਸ ਦੇ ਮਾਪਿਆਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਉਸ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਘਟ ਹਨ। ਬਰੇਈ ਆਪਣੀ ਜਾਨ ਗੁਆਉਣ ਦੇ ਕੰਢੇ 'ਤੇ ਸੀ ਜਦੋਂ ਉਸਦੇ ਮਾਪਿਆਂ ਦੀ ਸਿਫਾਰਿਸ਼ 'ਤੇ ਹਸਪਤਾਲ ਵਾਲਿਆਂ ਨੇ ਉਸਨੂੰ ਆਈਸੀਯੂ ਵਿੱਚ ਜੀਵਨ ਸਹਾਇਤਾ 'ਤੇ ਰੱਖਣ ਦਾ ਫੈਸਲਾ ਲਿਆ। ਆਪਣੇ ਪਰਿਵਾਰ ਦੀ ਖੁਸ਼ੀ ਲਈ ਬਰੇਈ ਨੇ ਠੀਕ ਹੋਣ ਦੇ ਸੰਕੇਤ ਦਿਖਾਏ ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਬੁਆਏਫ੍ਰੈਂਡ ਨੇ ਉਸਨੂੰ ਇਸ ਹਲਾਤ ਵਿਚ ਛੱਡ ਦਿੱਤਾ ਹੈ। ਜਦੋਂ ਉਹ ਹੋਸ਼ ਵਿਚ ਆਈ ਤਾਂ ਵੇਖਿਆ ਕਿ ਉਸਦੇ ਪ੍ਰੇਮੀ ਨੇ ਬਰੇਈ ਨੂੰ ਹਰ ਸੋਸ਼ਲ ਮੀਡੀਆ ਹੈਂਡਲ 'ਤੇ ਬਲੌਕ ਕੀਤਾ ਹੋਇਆ ਸੀ। ਬਰੇਈ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਮੇਰਾ ਫ਼ੋਨ ਦਿੱਤਾ ਗਿਆ ਅਤੇ ਮੈਨੂੰ ਪਹਿਲਾ ਵਿਚਾਰ ਆਇਆ ਕਿ ਮੈਂ ਉਸਨੂੰ ਫ਼ੋਨ ਕਰਾਂ ਅਤੇ ਦੇਖਾਂ ਕਿ ਕੀ ਉਸਨੂੰ ਪਤਾ ਸੀ ਕਿ ਮੇਰੇ ਨਾਲ ਕੀ ਹੋਇਆ ਹੈ। ਉਹ ਮੈਨੂੰ ਦੇਖਣ ਨਹੀਂ ਆਇਆ ਸੀ। ਇਸ ਲਈ ਮੈਂ ਉਸਨੂੰ ਮੈਸੇਜ ਕਰਨ ਲਈ ਆਪਣਾ ਫ਼ੋਨ ਖੋਲ੍ਹਿਆ ਤਾਂ ਦੇਖਿਆ ਕਿ ਮੈਨੂੰ ਇੱਕ ਔਰਤ ਤੋਂ ਪਹਿਲਾਂ ਹੀ ਮੈਸਜ ਆਇਆ ਹੋਇਆ ਸੀ। ਜਿਸਨੇ ਇਹ ਦਾਅਵਾ ਕੀਤਾ ਕਿ ਉਹ ਹੁਣ ਮੇਰੇ ਬੁਆਏਫ੍ਰੈਂਡ ਦੀ ਲਾਈਫ ਪਾਰਟਨਰ ਹੈ ਅਤੇ ਹੁਣ ਉਹ ਉਸਦੀ ਅਤੇ ਉਸਦੇ ਬੱਚੇ ਦੀ ਦੇਖਭਾਲ ਕਰਦਾ ਤਾਂ ਕਰਕੇ ਉਨ੍ਹਾਂ ਨਾਲ ਵਾਪਿਸ ਸੰਪਰਕ ਨਾ ਕੀਤਾ ਜਾਵੇ। ਬਰੇਈ ਨੇ ਦੱਸਿਆ ਕਿ ਜਦੋਂ ਤੋਂ ਮੈਂ ਹਸਪਤਾਲ ਵਿੱਚ ਸੀ, ਮੈਂ ਉਸ ਤੋਂ ਕੁਝ ਨਹੀਂ ਸੁਣਿਆ। ਉਸਨੇ ਮੈਨੂੰ ਪੂਰੀ ਤਰ੍ਹਾਂ ਇਸ ਹਾਲਾਤ ਵਿਚ ਇੱਕਲੇ ਛੱਡ ਦਿੱਤਾ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਜਿਹਾ ਕਿਉਂ ਹੋਇਆ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ਾਰਪਸ਼ੂਟਰ ਹਰਕਮਲ ਰਾਣੂ ਬਠਿੰਡਾ ਤੋਂ ਗ੍ਰਿਫਤਾਰ ਬਰੇਈ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਬੁਰਾ ਅਨੁਭਵ ਮੰਨਦੀ ਹੈ। ਉਸ ਨੂੰ ਹੁਣ ਤੀਬੀਆਈ (ਟਰੌਮੈਟਿਕ ਬਰੇਨ ਇੰਜਰੀ) ਹੋਈ ਹੈ ਅਤੇ ਹੁਣ ਉਹ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਕਹਾਣੀ ਦਾ ਪ੍ਰਚਾਰ ਕਰਦੀ ਹੈ। -PTC News

Related Post