ਪਾਕਿ ਦੀ ਨਾਪਾਕ ਹਰਕਤ ਨਾਕਾਮ : 5 ਕਿਲੋ RDX ਬਰਾਮਦ

By  Riya Bawa January 14th 2022 02:01 PM -- Updated: January 14th 2022 02:24 PM

ਅੰਮ੍ਰਿਤਸਰ: 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਤੋਂ ਸਵੇਰੇ 5 ਕਿੱਲੋ ਤੋਂ ਜਿਆਦਾ ਵਿਸਫੋਟਕ ਸਮੱਗਰੀ ਸੁਰੱਖਿਆ ਬਲਾਂ ਨੇ ਬਰਾਮਦ ਕੀਤੀ। ਕਿਹਾ ਜਾ ਰਿਹਾ ਹੈ ਕਿ ਇਹ ਵਿਸਫੋਟਕ ਸਮੱਗਰੀ 26 ਜਨਵਰੀ ਮੌਕੇ ਕੋਈ ਵੱਡਾ ਧਮਾਕਾ ਕਰਨ ਲਈ ਭੇਜੀ ਗਈ ਸੀ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਇਹ ਖੇਪ ਚੋਣਾਂ ਦੌਰਾਨ ਧਮਾਕੇ ਕਰਨ ਲਈ ਭੇਜੀ ਹੈ। ਇਸ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਪਾਕਿਸਤਾਨ ਬਾਰਡਰ ਦੇ ਨੇੜੇ STF ਨੇ ਖੇਤਾਂ ਦੇ ਬਾਰੂਦ ਦੀ ਵੱਢੀ ਖੇਪ ਫੜੀ। ਅੰਤਰਰਾਸ਼ਟਰੀ ਅਟਾਰੀ ਲਾਹੌਰ ਹਾਈਵੇ 'ਤੇ ਸਥਿਤ ਬੱਚੀਵਿੰਡ ਨੂੰ ਜਾਂਦੀ ਸੜਕ ਨਜ਼ਦੀਕ ਬਾਬਾ ਗੁਲਾਬ ਸ਼ਾਹ ਦੀ ਜਗ੍ਹਾ ਕੋਲੋਂ ਮਿਲੇ ਬੰਬ ਨੂੰ ਬੰਬ ਡਿਸਪੋਜ਼ਲ ਟੀਮ ਨੇ ਨਕਾਰਾ ਕਰ ਦਿੱਤਾ ਹੈ। ਐੱਸ.ਟੀ.ਐੱਫ. ਦੇ ਏ ਆਈ ਜੀ ਰਸ਼ਪਾਲ ਸਿੰਘ ਦੀ ਅਗਵਾਈ ਵਿਚ ਬੰਬ ਨੂੰ ਨਕਾਰਾ ਕੀਤਾ ਗਿਆ। ਬੰਬ ਨੂੰ ਨਕਾਰਾ ਕਰਨ ਸਮੇਂ ਮੌਜੂਦ ਸੁਰੱਖਿਆ ਦਸਤਿਆਂ ਨੂੰ ਵੀ ਦੂਰ ਕਰ ਦਿੱਤਾ ਗਿਆ। ਇਸ ਮੌਕੇ ਬੀ.ਐੱਸ.ਐੱਫ. ਦੀ 168 ਬਟਾਲੀਅਨ ਦੇ ਕਮਾਂਡੈਂਟ ਪ੍ਰਦੀਪ ਸਿੰਘ ਵੀ ਮੌਜੂਦ ਸਨ। ਬੰਬ ਕਾਫੀ ਸ਼ਕਤੀਸ਼ਾਲੀ ਸੀ, ਜਿਸ ਨੂੰ ਚਲਾਉਣ ਸਮੇਂ ਇਕ ਕਿਲੋਮੀਟਰ ਦੇ ਏਰੀਏ ਤੱਕ ਆਵਾਜ਼ ਸੁਣਾਈ ਦਿੱਤੀ। ਫੜਿਆ ਗਿਆ ਆਰਡੀਐਕਸ ਪੰਜ ਕਿੱਲੋ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਹੈ। ਐਸਟੀਐਫ ਤੇ ਸਥਾਨਕ ਪੁਲਿਸ ਮਲਜ਼ਮਾਂ ਦਾ ਸੁਰਾਗ ਜੁਟਾਉਣ ਵਿਚ ਜੁਟੀ ਹੋਏ ਹਨ। ਚਾਰ ਸ਼ੱਕੀਆਂ ਨੂੰ ਵੀ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸਟੀਐੱਫ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚ ਆਰਡੀਐਕਸ ਲੁਕਾ ਕੇ ਰੱਖਿਆ ਗਿਆ ਹੈ। ਐੱਸਟੀਐੱਫ ਨੇ ਕਾਰਵਾਈ ਕਰਦੇ ਹੋਏ ਉਕਤ ਆਰਡੀਐਕਸ ਖੇਤਾਂ ਵਿੱਚੋਂ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਵੱਲੋਂ ਥੋੜ੍ਹੀ ਦੇਰ ਬਾਅਦ ਇਸ ਸੰਬੰਧ ਵਿਚ ਪ੍ਰੈੱਸ ਕਾਨਫਰੰਸ ਵੀ ਕੀਤੀ ਜਾ ਸਕਦੀ ਹੈ।  ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਵੀਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ 2.5 ਕਿਲੋ ਆਰਡੀਐਕਸ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਇਹ ਅੱਤਵਾਦੀ ਅਮਨਦੀਪ ਕੁਮਾਰ ਉਰਫ ਮੰਤਰੀ ਦੇ ਇਸ਼ਾਰੇ 'ਤੇ ਬਰਾਮਦ ਕੀਤੇ ਗਏ ਸਨ, ਜਿਸ ਨੂੰ ਪਿਛਲੇ ਦਿਨੀਂ ਪਠਾਨਕੋਟ 'ਚ ਗ੍ਰੇਨੇਡ ਸੁੱਟਣ ਦੀਆਂ ਘਟਨਾਵਾਂ ਤੋਂ ਬਾਅਦ ਫੜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਬਾਰਡਰ ਨਾਲ ਜੁੜੇ ਇਲਾਕੇ ਵਿਚ ਸੁਰੱਖਿਆ ਏਜੰਸੀਆਂ ਬੀਤੇ ਪੰਜ ਮਹੀਨੇ ਵਿਚ ਗ੍ਰਨੇਡ, ਆਰਡੀਐਕਸ, ਹਥਿਆਰ ਤੇ ਹੈਰੋਇਨ ਲਗਾਤਾਰ ਬਰਾਮਦ ਕਰ ਰਹੀਆਂ ਹਨ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News

Related Post