ਮੁੰਬਈ ਪੁਲਿਸ ਨੂੰ ਪਾਕਿਸਤਾਨੀ ਨੰਬਰ ਤੋਂ 26/11 ਵਰਗੇ ਹਮਲੇ ਦੀ ਧਮਕੀ ਮਿਲੀ

By  Ravinder Singh August 20th 2022 12:56 PM

ਮੁੰਬਈ : ਇੱਕ ਸ਼ਖ਼ਸ ਨੇ ਰਾਤ ਨੂੰ ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਸੈੱਲ ਨੂੰ ਫੋਨ ਕਰਕੇ 26/11 ਵਰਗੇ ਹਮਲੇ ਦੀ ਧਮਕੀ ਦਿੱਤੀ। ਇਸ ਧਮਕੀ ਮਗਰੋਂ ਪੁਲਿਸ ਤੇ ਸੁਰੱਖਿਆ ਵਿਭਾਗ ਤੁਰੰਤ ਚੌਕਸ ਹੋ ਗਏ ਤੇ ਇਸ ਮਾਮਲੇ ਦੀ ਘੋਖ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਟ੍ਰੈਫਿਕ ਕੰਟਰੋਲ ਸੈੱਲ ਦੇ ਵਟਸਐਪ ਨੰਬਰ ਉਤੇ ਪਾਕਿਸਤਾਨੀ ਨੰਬਰ ਤੋਂ ਹਮਲੇ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਅੱਤਵਾਦੀ ਹਮਲਾ ਮੁੰਬਈ 'ਚ ਹੋਵੇਗਾ। ਮੁੰਬਈ ਪੁਲਿਸ ਨੂੰ ਪਾਕਿਸਤਾਨੀ ਨੰਬਰ ਤੋਂ 26/11 ਵਰਗੇ ਹਮਲੇ ਦੀ ਧਮਕੀ ਮਿਲੀਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਧਮਕੀ ਦੀ ਜਾਂਚ ਕਰ ਰਹੀਆਂ ਹਨ। ਇਸ ਲਈ ਰਾਤ ਤੋਂ ਜਾਂਚ ਚੱਲ ਰਹੀ ਹੈ। ਇਸ ਸਬੰਧੀ ਹੋਰ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਦੀ ਸ਼ੁਰੂਆਤ 26 ਨਵੰਬਰ 2008 ਨੂੰ ਹੋਈ ਸੀ। ਮੁੰਬਈ ਪੁਲਿਸ ਨੂੰ ਪਾਕਿਸਤਾਨੀ ਨੰਬਰ ਤੋਂ 26/11 ਵਰਗੇ ਹਮਲੇ ਦੀ ਧਮਕੀ ਮਿਲੀਜਦੋਂ ਅੱਤਵਾਦੀਆਂ ਨੇ ਹਮਲਿਆਂ ਦੀ ਲੜੀ ਸ਼ੁਰੂ ਕਰ ਦਿੱਤੀ। ਜਿਸ 'ਚ ਪਾਕਿਸਤਾਨੀ ਇਸਲਾਮਿਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਚਾਰ ਦਿਨਾਂ ਦੌਰਾਨ ਮੁੰਬਈ ਭਰ 'ਚ 12 ਥਾਵਾਂ 'ਤੇ ਗੋਲੀਬਾਰੀ ਤੇ ਬੰਬ ਧਮਾਕੇ ਕੀਤੇ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਬੀਚ 'ਤੇ ਇਕ ਸ਼ੱਕੀ ਕਿਸ਼ਤੀ ਮਿਲੀ। ਜਿਸ ਵਿਚ ਏ.-47 ਮਿਲੀ। ਇਸ ਕਿਸ਼ਤੀ ਵਿੱਚੋਂ ਤਲਵਾਰ ਤੇ ਚਾਕੂ ਵੀ ਮਿਲੇ ਹਨ। ਕਿਸ਼ਤੀ ਵਿੱਚੋਂ 3 ਏਕੇ-47 ਰਾਈਫਲਾਂ ਸਮੇਤ 600 ਤੋਂ ਵੱਧ ਕਾਰਤੂਸ ਮਿਲੇ ਹਨ। ਮੁੰਬਈ ਪੁਲਿਸ ਨੂੰ ਪਾਕਿਸਤਾਨੀ ਨੰਬਰ ਤੋਂ 26/11 ਵਰਗੇ ਹਮਲੇ ਦੀ ਧਮਕੀ ਮਿਲੀਇੰਨੇ ਮਾਰੂ ਹਥਿਆਰਾਂ ਨਾਲ ਲੈਸ ਕਿਸ਼ਤੀ ਲਾਵਾਰਿਸ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ ਹੈ। ਖ਼ਬਰਾਂ ਮੁਤਾਬਕ ਇਹ ਕਿਸ਼ਤੀ ਓਮਾਨ ਸਕਿਓਰਿਟੀ ਦੀ ਸਪੀਡ ਬੋਟ ਦੱਸੀ ਜਾ ਰਹੀ ਹੈ। ਅਜਿਹੇ 'ਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸ਼ਤੀ ਪਾਕਿਸਤਾਨ ਤੋਂ ਆਈ ਹੈ ਜਾਂ ਨਹੀਂ। ਮਹਾਰਾਸ਼ਟਰ ਦੀ ਏਟੀਐਸ ਨੇ ਰਾਏਗੜ੍ਹ ਦੇ ਬੀਚ 'ਤੇ ਮਿਲੀ ਸ਼ੱਕੀ ਕਿਸ਼ਤੀ ਦੇ ਮਾਮਲੇ 'ਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਿਸ਼ਤੀ ਰਾਏਗੜ੍ਹ ਦੇ ਹਰੀਹਰੇਸ਼ਵਰ ਤੱਟ ਉਤੇ ਮਿਲੀ ਸੀ। ਜੋ ਕਿ ਮੁੰਬਈ ਤੋਂ 200 ਕਿਲੋਮੀਟਰ ਦੂਰ ਹੈ। ਅਤੇ ਪੁਣੇ ਤੋਂ 170 ਕਿਲੋਮੀਟਰ ਦੂਰ ਹੈ। -PTC News ਇਹ ਵੀ ਪੜ੍ਹੋ : ਦੇਹਰਾਦੂਨ 'ਚ ਫਟਿਆ ਬੱਦਲ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ  

Related Post