ਚੋਣ ਨਤੀਜਿਆਂ ਤੋਂ ਕੇਵਲ ਇੱਕ ਦਿਨ ਪਹਿਲਾਂ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ 'ਚ ਬੰਬ ਧਮਾਕਾ

By  Jasmeet Singh March 9th 2022 06:45 PM

ਸ੍ਰੀ ਅਨੰਦਪੁਰ ਸਾਹਿਬ: 10 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਨੇ ਲੇਕਿਨ ਇਨ੍ਹਾਂ ਨਤੀਜਿਆਂ ਦੇ ਆਉਣ ਤੋਂ ਕੇਵਲ ਇੱਕ ਦਿਨ ਪਹਿਲਾਂ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦੀ ਕਲਮਾ ਪੁਲਿਸ ਚੌਂਕੀ ਦੀ ਦੀਵਾਰ ਦੇ ਨਾਲ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਪੜ੍ਹੋ: ਕਾਂਗਰਸੀ ਦੀ ਧੱਕੇਸ਼ਾਹੀ ਆਈ ਸਾਹਮਣੇ; ਅਕਾਲੀ ਵਰਕਰ ਦੀ ਜ਼ਮੀਨ 'ਤੇ ਸੀ ਕਬਜ਼ੇ ਦੀ ਨੀਅਤ ਇਸ ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਗੁੰਮਰਾਹ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ ਤੇ ਪੁਲਿਸ ਦੇ ਆਈਜੀ ਲੈਵਲ ਦੇ ਅਧਿਕਾਰੀ ਫਰੈਂਸਿਕ ਟੀਮ ਦੇ ਨਾਲ ਘਟਨਾ ਸਥਾਨ ਤੇ ਪੁੱਜੇ ਜਿੱਥੇ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਬਾਰੀਕੀ ਦੇ ਨਾਲ ਮੁਆਇਨਾ ਕੀਤਾ ਜਾ ਰਿਹਾ ਹੈ। ਐੱਸ.ਐੱਚ.ਓ ਨੂਰਪੁਰ ਬੇਦੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇਰ ਰਾਤ ਕਲਮਾ ਪੁਲਿਸ ਚੌਂਕੀ ਦੇ ਨਜ਼ਦੀਕ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਚੌਕੀ ਕਲਮਾ ਦੀ ਇੱਕ ਪਾਸੇ ਦੀ ਦੀਵਾਰ ਨੂੰ ਕੁਝ ਨੁਕਸਾਨ ਪੁੱਜਿਆ। ਇਸ ਦੇ ਵਿੱਚ ਤੁਰੰਤ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਜਿੱਥੇ ਅਪਣੇ ਆਲਾ ਅਧਿਕਾਰੀਆਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਉੱਥੇ ਹੀ ਫੋਰੈਂਸਿਕ ਟੀਮ ਬੁਲਾ ਕੇ ਇਸ ਘਟਨਾ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਧਮਾਕਾ ਕਿਸ ਵਸਤੂ ਦੇ ਨਾਲ ਹੋਇਆ ਅਤੇ ਇਸ ਧਮਾਕੇ ਦੇ ਪਿੱਛੇ ਕਿਹੜੇ ਲੋਕ ਜ਼ਿੰਮੇਵਾਰ ਹਨ, ਧਮਾਕਾ ਕਰਨ ਵਾਲਿਆਂ ਦੀ ਕੀ ਮਨਸ਼ਾ ਹੋ ਸਕਦੀ ਹੈ, ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਾਰਾ ਕੁਝ ਅਜੇ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਦੀਆਂ ਵੱਖੋ ਵੱਖਰੀਆਂ ਟੀਮਾਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ: ਬੀ.ਐਸ.ਐਫ. ਜਵਾਨਾਂ ਦੇ ਹੱਥ ਲੱਗੀ ਸਫਲਤਾ, ਡਰੋਨ ਕੀਤਾ ਬਰਾਮਦ ਉਨ੍ਹਾਂ ਕਿਹਾ ਇਸ ਸਬੰਧੀ ਪੂਰਨ ਜਾਂਚ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਚੌਕੀ ਦੇ ਨਾਲ ਦੇ ਖੇਤਾਂ ਤੋਂ ਜਾਂਚ ਟੀਮ ਦੇ ਵੱਲੋਂ ਕੁਝ ਸੈਂਪਲ ਲਏ ਗਏ ਹਨ ਇਸ ਤੋਂ ਇਲਾਵਾ ਨਾਲ ਦੇ ਖ਼ੇਤਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ ਘਟਨਾ ਦੇ ਪਿੱਛੇ ਛੁਪੇ ਅਸਲੀ ਰਾਜ਼ ਤੋਂ ਪਰਦਾ ਚੁੱਕਿਆ ਜਾ ਸਕੇ। -PTC News

Related Post