ਅਫਗਾਨਿਸਤਾਨ ਦੇ ਹੇਰਾਤ 'ਚ ਮਸਜਿਦ 'ਚ ਬੰਬ ਧਮਾਕਾ, 20 ਲੋਕਾਂ ਦੀ ਮੌਤ

By  Jasmeet Singh September 2nd 2022 07:55 PM

ਕਾਬੁਲ, 2 ਸਤੰਬਰ: ਉੱਤਰ ਪੱਛਮੀ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇਕ ਮਸਜਿਦ ਵਿਚ ਹੋਏ ਧਮਾਕੇ 'ਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਹੇਰਾਤ ਸ਼ਹਿਰ ਦੀ ਗੁਜ਼ਰਗਾਹ ਮਸਜਿਦ 'ਚ ਸਥਾਨਕ ਸਮੇਂ ਦੇ ਹਿਸਾਬ ਨਾਲ ਦੁਪਹਿਰ 12:40 ਵਜੇ ਇਹ ਹਾਦਸਾ ਵਾਪਰਿਆ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਦੱਸਿਆ ਕਿ ਮੌਲਵੀ ਮੁਜੀਬ ਰਹਿਮਾਨ ਅੰਸਾਰੀ ਉਸ ਵੇਲੇ ਨਮਾਜ਼ ਦੀ ਅਗਵਾਈ ਕਰਨ ਕਰ ਰਹੇ ਸਨ ਜਿਨ੍ਹਾਂ ਦੀ ਹਾਦਸੇ 'ਚ ਮੌਤ ਹੋ ਗਈ ਹੈ। ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਧਮਾਕੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਵੇਗਾ। ਉਸਨੇ ਕਿਸੇ ਵਿਸ਼ੇਸ਼ ਸਮੂਹ ਨੂੰ ਦੋਸ਼ੀ ਨਹੀਂ ਠਹਿਰਾਇਆ ਪਰ ਤਾਲਿਬਾਨ ਇਸਲਾਮਿਕ ਸਟੇਟ-ਖੁਰਾਸਾਨ ਅੱਤਵਾਦੀ ਸਮੂਹ ਨਾਲ ਲੜਦਾ ਰਿਹਾ ਹੈ, ਜੋ ਧਾਰਮਿਕ ਇਕੱਠਾਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਅਫਗਾਨਿਸਤਾਨ ਦੀ ਖਾਮਾ ਪ੍ਰੈਸ ਨੇ ਰਿਪੋਰਟ ਦਿੱਤੀ ਕਿ ਮਾਰਿਆ ਗਿਆ ਮੌਲਵੀ ਇੱਕ ਕੱਟੜਪੰਥੀ ਸੀ ਜੋ ਵਿਦਰੋਹੀਆਂ ਦਾ ਸਿਰ ਕਲਮ ਕਰਨ, ਵਿਭਚਾਰੀਆਂ ਨੂੰ ਪੱਥਰ ਮਾਰਨ ਅਤੇ ਚੋਰਾਂ ਦੇ ਹੱਥ ਵੱਢਣ ਦੀ ਵਕਾਲਤ ਕਰਦਾ ਸੀ। ਮੁਜਾਹਿਦ ਨੇ ਇੱਕ ਦਲੇਰ ਧਾਰਮਿਕ ਵਿਦਵਾਨ ਵਜੋਂ ਉਸ ਦੀ ਸ਼ਲਾਘਾ ਕੀਤੀ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਗੁਜ਼ਰਗਾਹ ਮਸਜਿਦ 'ਚ ਹੋਏ ਧਮਾਕੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮਨੁੱਖੀ ਅਤੇ ਇਸਲਾਮੀ ਕਦਰਾਂ-ਕੀਮਤਾਂ ਦੇ ਖਿਲਾਫ ਹੈ। ਰਾਸ਼ਟਰੀ ਸੁਲਾਹ ਲਈ ਹਾਈ ਕੌਂਸਲ ਦੇ ਸਾਬਕਾ ਚੇਅਰਮੈਨ ਅਬਦੁੱਲਾ ਨੇ ਵੀ ਅੱਜ ਦੇ ਧਮਾਕੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਹਮਲਾ ਕਰਨਾ ਅਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ਵਿਰੁੱਧ ਅਪਰਾਧ ਹੈ। ਇਹ ਵੀ ਪੜ੍ਹੋ: ਜਰਮਨੀ ਦੀ ਲੁਫਥਾਂਸਾ ਏਅਰਲਾਈਨਜ਼ ਪਾਇਲਟ ਯੂਨੀਅਨ ਦੀ ਹੜਤਾਲ ਕਾਰਨ 800 ਉਡਾਣਾਂ ਰੱਦ -PTC News

Related Post