ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਸਰੋਗੇਸੀ ਰਾਹੀਂ ਬਣੀ ਮਾਂ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
Pardeep Singh
January 22nd 2022 09:58 AM --
Updated:
January 24th 2022 01:38 PM
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਮਾਂ ਬਣ ਗਈ ਹੈ। ਪ੍ਰਿਅੰਕਾ ਚੋਪੜਾ ਨੇ ਸਰੋਗੇਸੀ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆਂ 'ਤੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਚੋਪੜਾ ਦਾ ਵਿਆਹ ਅਮਰੀਕੀ ਗਾਇਕ ਨਿਕ ਜੋਨਸ ਨਾਲ 2018 ਵਿੱਚ ਹੋਇਆ ਸੀ। ਮਾਂ ਬਣਨ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਦਿੰਦੇ ਹੋਏ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਸਰੋਗੇਸੀ ਰਾਹੀਂ ਬੱਚੇ ਦਾ ਸਵਾਗਤ ਕਰ ਰਹੇ ਹਾਂ। ਅਸੀਂ ਸਤਿਕਾਰ ਨਾਲ ਕਹਿਣਾ ਚਾਹਾਂਗੇ ਕਿ ਇਸ ਖਾਸ ਸਮੇਂ ਦੌਰਾਨ ਆਪਣੀ ਨਿੱਜਤਾ ਦਾ ਧਿਆਨ ਰੱਖਦੇ ਹੋਏ, ਅਸੀਂ ਆਪਣੇ ਪਰਿਵਾਰ 'ਤੇ ਧਿਆਨ ਦੇਣਾ ਚਾਹਾਂਗੇ, ਤੁਹਾਡਾ ਧੰਨਵਾਦ।
ਦੱਸਦੇਈਏ ਕਿ ਪ੍ਰਿਅੰਕਾ ਚੋਪੜਾ ਸਾਲ 2000 ਵਿੱਚ ਮਿਸ ਵਰਲਡ ਬਣੀ ਸੀ ਉਸ ਤੋਂ ਬਾਅਦ ਉਸ ਨੇ ਸਾਲ 2002 ਵਿੱਚ ਤਮਿਲ ਫਿਲ ਥਮੀਝਨ ਨਾਲ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪ੍ਰਿਯੰਕਾ ਨੇ ਬਹੁਤ ਸਾਰੀਆਂ ਫਿਲਮ ਵਿੱਚ ਕੰਮ ਕਰਕੇ ਫਿਲਮ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾਈ।