ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰੀ ਸੋਸ਼ਲ ਮੀਡੀਆ ਉਤੇ ਆਪਣੀਆਂ ਫੋਟੋ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਗਿੱਲ ਦੇ ਫੋਟੋਸ਼ੂਟ ਦੇ ਅੰਦਾਜ਼ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਫੋਟੋਸ਼ੂਟ ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ 9 ਤਸਵੀਰਾਂ ਖਿੱਚਵਾਈਆਂ ਹਨ ਜਿਨ੍ਹਾਂ ਵਿੱਚ ਉਸ ਨੇ ਵੱਖ-ਵੱਖ ਸਟਾਈਲਸ ਨਾਲ ਪੋਜ ਦਿੱਤੇ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਫੈਨਜ਼ ਬੋਲੇ- ਕਿੰਨੀ ਪਿਆਰੀ ਲੱਗ ਰਹੀ ਹੈ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਨੂੰ ਹੁਣ ਤੱਕ 5 ਲੱਖ 75 ਹਜ਼ਾਰ ਤੋਂ ਜ਼ਿਆਦਾ ਫੈਨਜ਼ ਨੇ ਲਾਈਕ ਕੀਤਾ ਹੈ। ਗਿੱਲ ਦੇ ਇਕ ਫੈਨਜ਼ ਨੇ ਲਿਖਿਆ ਹੈ ਕਿ ਕਿੰਨੀ ਪਿਆਰੀ ਲੱਗ ਰਹੀ ਹੈ। ਕਈ ਫੈਨਜ਼ ਨੇ ਲਿਖਿਆ ਹੈ ਕਿ ਬਿਉਟੀਫੁੱਲ ਅਤੇ ਬਹੁਤ ਪਿਆਰੀ ਲੱਗ ਰਹੀ ਹੈ। ਇਕ ਹੋਰ ਫੈਨਜ਼ ਨੇ ਲਿਖਿਆ ਹੈ ਕਿ ਇਕ ਵਾਰ ਫਿਰ ਤੋਂ ਧਮਾਕੇਦਾਰ ਵਾਪਸੀ।ਇਸ ਤੋਂ ਇਲਾਵਾ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਚੰਗੇ ਸਮੇਂ ਦੇ ਲਈ ਸ਼ੁੱਭਕਾਮਨਾਵਾਂ। ਇਕ ਫੈਨਜ਼ ਨੇ ਲਿਖਿਆ ਹੈ ਕਿ ਕੀ ਕੋਈ ਅਤੇ ਉਨ੍ਹਾਂ ਦੇ ਚਿਹਰੇ ਉਤੇ ਉਦਾਸੀ ਵੇਖ ਸਕਦਾ ਹੈ।ਜ਼ਿਕਰਯੋਗ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਕਾਫੀ ਸਮਾਂ ਬਾਅਦ ਸ਼ਹਿਨਾਜ਼ ਗਿੱਲ ਨੇ ਫੋਟੋਸ਼ੂਟ ਕਰਵਾਇਆ ਹੈ। ਇਹ ਵੀ ਪੜ੍ਹੋ:'5 ਸਾਲਾਂ 'ਚ ਕੈਨੇਡਾ ਤੋਂ ਵਾਪਸ ਆਉਣਗੇ ਨੌਜਵਾਨ', ਕੇਜਰੀਵਾਲ ਨੇ ਪੇਸ਼ ਕੀਤਾ AAP ਦਾ ਪੰਜਾਬ ਮਾਡਲ -PTC News