ਬੀਜੇਪੀ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

By  Pardeep Singh August 23rd 2022 10:34 AM -- Updated: August 23rd 2022 03:19 PM

ਚੰਡੀਗੜ੍ਹ: ਬੀਜੇਪੀ ਆਗੂ ਸੋਨਾਲੀ ਫੋਗਾਟ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਗੋਆ ਵਿੱਚ ਸੀ ਜਿੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ 41 ਸਾਲਾਂ ਸੋਨਾਲੀ ਫੋਗਾਟ ਟਿਕਟੌਕ ਸਟਾਰ ਵੀ ਰਹਿ ਚੁੱਕੀ ਹੈ। ਦੱਸ ਦੇਈਏ ਸੋਨਾਲੀ ਫੋਗਾਟ ਨੇ 2019 'ਚ ਹਰਿਆਣਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਆਦਮਪੁਰ ਤੋਂ ਵਿਧਾਨ ਸਭਾ ਚੋਣ ਲੜੀ ਸੀ। ਚੋਣਾਂ ਦੌਰਾਨ, ਉਹ ਟਿਕਟੋਕ 'ਤੇ ਆਪਣੀਆਂ ਵੀਡੀਓਜ਼ ਲਈ ਵੀ ਬਹੁਤ ਮਸ਼ਹੂਰ ਹੋਈ ਸੀ।

Koo App
भाजपा की बेहद जुझारू महिला नेत्री श्रीमती सोनाली फोगाट जी के आकस्मिक निधन का दु:खद समाचार प्राप्त हुआ। यह परिवार एवं पार्टी के लिए असहनीय पीड़ा है। पार्टी से जुड़कर राष्ट्र की सेवा में आपके योगदान को सदैव स्मरण रखा जाएगा। ईश्वर दिवंगत आत्मा को अपने श्रीचरणों में स्थान दें एवं शोकाकुल परिजनों को दु:ख सहन करने की क्षमता प्रदान करें। #वाहेगुरुजी - SANDEEP SINGH (@flickersingh) 23 Aug 2022
ਅਦਾਕਾਰਾ ਸੋਨਾਲੀ ਫੋਗਾਟ ਨੇ ਮੌਤ ਤੋਂ ਕੁਝ ਸਮਾਂ ਪਹਿਲਾਂ ਆਪਣੀ ਇੱਕ ਵੀਡੀਓ ਪੋਸਟ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿਟਰ ਅਕਾਊਂਟ 'ਤੇ ਆਪਣੀ ਪ੍ਰੋਫਾਈਲ ਤਸਵੀਰ ਵੀ ਬਦਲ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਕੁਝ ਸਟਾਫ ਮੈਂਬਰਾਂ ਨਾਲ ਗੋਆ ਗਈ ਹੋਈ ਸੀ। ਜ਼ਿਕਰਯੋਗ ਹੈ ਕਿ ਸੋਨਾਲੀ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ। ਸੋਨਾਲੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਇਹ ਵੀ ਪੜ੍ਹੋ:ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮਨਕੀਰਤ ਔਲਖ ਨੂੰ ਦਿੱਤੀ ਧਮਕੀ  -PTC News

Related Post