ਬਿਕਰਮ ਮਜੀਠੀਆ ਕੇਸ: ਜ਼ਮਾਨਤ 'ਤੇ ਹਾਈ ਕੋਰਟ ਨੇ ਰਾਖਵਾਂ ਰੱਖੇ ਗਏ ਫੈਸਲੇ 'ਤੇ ਸੁਣਵਾਈ ਤੋਂ ਕੀਤਾ ਇਨਕਾਰ

By  PTC News Desk July 4th 2022 04:33 PM -- Updated: July 4th 2022 06:53 PM

ਚੰਡੀਗੜ੍ਹ, 4 ਜੁਲਾਈ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਡਰੱਗਸ ਮਾਮਲੇ 'ਚ ਕੋਈ ਰਾਹਤ ਨਹੀਂ ਮਿਲ ਪਾਈ ਹੈ। ਦਰਸਲ ਇੱਕ ਮਹੀਨਾ ਪਹਿਲਾਂ ਬਿਕਰਮ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ 'ਤੇ ਜਸਟਿਸ ਸੰਦੀਪ ਮੌਦਗਿੱਲ ਅਤੇ ਜਸਟਿਸ ਏ.ਜੀ.ਮਸੀਹ ਦੀ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਜਿਸਦਾ ਫੈਸਲਾ ਅੱਜ ਆਉਣਾ ਸੀ ਪਰ ਦੋਵੇਂ ਜੱਜਾਂ ਦੀ ਬੈਂਚ ਨੇ ਇਸਤੇ ਫੈਸਲਾ ਸੁਣਾਉਣ ਤੋਂ ਇਨਕਾਰ ਕਰ ਦਿੱਤਾ। ਇਹ ਵੀ ਪੜ੍ਹੋ: ਵਿਜੈ ਸਿੰਗਲਾ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਪਏ ਭੰਬਲਭੂਸੇ 'ਚ ਬਿਕਰਮ ਮਜੀਠੀਆ ਦੀ ਸੁਣਵਾਈ ਸਮੇਂ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੈਂਚ ਦਾ ਕਹਿਣਾ ਸੀ ਕਿ ਇਸ ਕੇਸ ਦਾ ਫੈਸਲਾ ਉਦੋਂ ਹੋਵੇਗਾ ਜਦੋਂ ਚੀਫ਼ ਜਸਟਿਸ ਵੱਲੋਂ ਇਸ ਕੇਸ 'ਤੇ ਡਿਸੀਸ਼ਨ ਲੈ ਕੇ ਇਸਨੂੰ ਆਪਣੇ ਵੱਲੋਂ ਚੁਣੀ ਗਈ ਅਦਾਲਤ ਵਿਚ ਭੇਜਿਆ ਜਾਵੇਗਾ। ਇਸਦਾ ਅਰਥ ਹੈ ਕਿ ਹੁਣ ਮੁੜ ਤੋਂ ਇਸ ਕੇਸ ਵਿਚ ਸੁਣਵਾਈ ਹੋਵੇਗੀ ਅਤੇ ਉਹ ਵੀ ਜਦੋਂ ਚੀਫ਼ ਜਸਟਿਸ ਇਸ ਮਾਮਲੇ ਨੂੰ ਕਿਸੀ ਚੁਣੀ ਹੋਈ ਅਦਾਲਤ ਵਿਚ ਭੇਜਣਗੇ। ਜੇਕਰ ਕੇਸ ਨੂੰ ਵਾਪਿਸ ਇਸੀ ਕੋਰਟ ਵਿਚ ਭੇਜਿਆ ਜਾਂਦਾ ਤਾਂ ਬਿਕਰਮ ਮਜੀਠੀਆ ਦੀ ਜ਼ਮਾਨਤ ਦਾ ਫੈਸਲਾ ਤੁਰੰਤ ਆ ਸਕਦਾ ਨਹੀਂ ਤਾਂ ਨਵੀਂ ਅਦਾਲਤ ਵਿਚ ਕੇਸ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਫਿਰ ਤੋਂ ਘੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦੀ ਸੁਣਵਾਈ ਸਮੇਂ ਕਾਫੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਪਿਛਲੀ ਕਾਂਗਰਸ ਸਰਕਾਰ ਨੇ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਕਾਲੀ ਆਗੂ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰਾਹਤ ਨਹੀਂ ਮਿਲੀ ਪਾਈ। ਮਜੀਠੀਆ ਦਾ ਆਰੋਪ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣਾਂ ਕਰਕੇ ਉਸਨੂੰ ਸਿਆਸੀ ਰੰਜਿਸ਼ ਤਿਹਤ ਫਸਾਇਆ ਗਿਆ ਹੈ। -PTC News

Related Post