ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਟਰਮ-1 ਦਾ ਇਸ ਦਿਨ ਦਾ ਪੇਪਰ ਹੋਇਆ ਮੁਲਤਵੀ
Pardeep Singh
September 26th 2022 06:10 PM --
Updated:
September 26th 2022 06:16 PM
ਮੁਹਾਲੀ : ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਲਈ ਜਾਣ ਵਾਲੀ ਸਤੰਬਰ 2022 ਟਰਮ ਪ੍ਰੀਖਿਆ ਦੀ ਡੇਟਸ਼ੀਟ 'ਚ ਅੰਸ਼ਕ ਤਬਦੀਲੀ ਕੀਤੀ ਗਈ ਹੈ। ਐੱਸਸੀਈਆਰਟੀ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ 28 ਸਤੰਬਰ ਦਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ ਸਤੰਬਰ 28, 2022 ਨੂੰ ਸ਼ਹੀਦ ਭਗਤ ਸਿਘ ਦੇ 115ਵੇਂ ਜਨਮ ਦਿਹਾੜੇ ਨੂੰ ਮਨਾਉਣ ਸੰਬੰਧੀ ਤੇ ਉਨ੍ਹਾਂ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ 'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ। ਹਵਾਲਾ ਪੱਤਰ ਅਨੁਸਾਰ 28 ਸਤੰਬਰ ਨੂੰ ਲਿਆ ਜਾਣ ਵਾਲਾ ਪੇਪਰ ਹੁਣ ਪ੍ਰੀਖਿਆਵਾਂ ਖ਼ਤਮ ਹੋਣ ਤੋਂ ਅਗਲੇ ਦਿਨ ਲਿਆ ਜਾਵੇਗਾ। 28 ਸਤੰਬਰ ਨੂੰ ਸਕੂਲ ਆਮ ਵਾਂਗ ਹੀ ਲੱਗਣਗੇ। ਰਿਪੋਰਟ- ਗਗਨਦੀਪ ਅਹੂਜਾ ਇਹ ਵੀ ਪੜ੍ਹੋ:HSGPC ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ- ਤਿੰਨੋਂ ਪਾਰਟੀਆਂ ਨੇ ਰਚੀ ਹੈ ਸਾਜ਼ਿਸ਼ -PTC News