ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਪੰਜਾਬ ਸਰਕਾਰ ਤੋਂ ਮੂੰਗੀ ਖਰੀਦੇਗੀ ਕੇਂਦਰ ਸਰਕਾਰ

By  Pardeep Singh May 21st 2022 03:33 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਟਵੀਟ ਕਰਕੇ ਇਕ ਵੱਡੀ ਖਬਰ ਦਿੱਤੀ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਕਿਸਾਨਾਂ ਨੂੰ ਮੂੰਗੀ 'ਤੇ MSP ਦੀ ਗਰੰਟੀ ਦਿੱਤੀ ਸੀ। ਸਾਡੀ ਚਿੱਠੀ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਤੋਂ MSP 'ਤੇ ਮੂੰਗੀ ਚੁੱਕਣ ਲਈ ਤਿਆਰ ਹੋ ਗਈ ਹੈ...ਪੰਜਾਬ ਦੇ ਸਾਰੇ ਕਿਸਾਨ ਭਰਾਵਾਂ ਵੱਲੋਂ ਕੇਂਦਰ ਦਾ ਧੰਨਵਾਦ ਕਰਦੇ ਹਾਂ। ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ  ਦਿਨਾਂ ਵਿੱਚ ਮੂੰਗੀ ਦੀ ਫਸਲ ਉੱਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ। ਹੁਣ ਕੇਂਦਰ ਸਰਕਾਰ ਪੰਜਾਬ ਤੋਂ ਕਿਸਾਨਾਂ ਦੀ ਮੂੰਗੀ ਐਮਐਸਪੀ ਉੱਤੇ ਖਰੀਦਣ ਲਈ ਤਿਆਰ ਹੈ। ਉਥੇ ਹੀ ਉਨ੍ਹਾਂ ਨੇ  ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਖਰੀਦ ਏਜੰਸੀਆਂ ਨੂੰ ਪੰਜਾਬ ਦੀ ਮੂੰਗੀ ਖਰੀਦਣ ਦੇ ਹੁਕਮ ਵੀ ਜਾਰੀ ਕੀਤੇ ਹਨ।  ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਵੱਲੋਂ ਮੂੰਗੀ ਉੱਤੇ ਐਮਐਸਪੀ ਦਾ ਐਲਾਨ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਮੂੰਗੀ ਦੀ ਫਸਲ ਨੂੰ ਪਹਿਲ ਦਿੱਤੀ ਹੈ। ਪੰਜਾਬ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰ ਮੂੰਗੀ ਦੇ ਰਕਬੇ ਵਿੱਚ ਵੱਡਾ ਵਾਧਾ ਹੋਇਆ ਹੈ। ਇਹ ਵੀ ਪੜ੍ਹੋ;ਫੈਕਟਰੀ 'ਚ ਲੱਗੀ ਅੱਗ, ਧੂਏਂ ਨਾਲ ਦਮ ਘੁਟ ਕੇ ਹੋਈ 3 ਵਿਅਕਤੀਆਂ ਦੀ ਮੌਤ -PTC News

Related Post