ਸ਼ਰਾਬ ਪੀਣ ਵਾਲਿਆ ਲਈ ਵੱਡੀ ਖਬਰ, ਪੰਜਾਬ 'ਚ ਇੰਨੇ ਫੀਸਦੀ ਸਸਤੀ ਹੋ ਸਕਦੀ ਹੈ ਸ਼ਰਾਬ

By  Riya Bawa June 7th 2022 10:23 AM

ਚੰਡੀਗੜ੍ਹ: ਪੰਜਾਬ ਵਿਚ ਪਿਆਕੜਾਂ ਲਈ ਪੰਜਾਬ ਸਰਕਾਰ ਸ਼ਰਾਬ 20 ਫੀਸਦੀ ਤੱਕ ਸਸਤੀ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਸ਼ਰਾਬ ਦੀ ਲਗਾਤਾਰ ਵਧ ਰਹੀ ਤਸਕਰੀ ਨੂੰ ਰੋਕਣ ਲਈ ਇਹ ਵਿਵਸਥਾ ਕਰਨ ਜਾ ਰਹੀ ਹੈ ਕਿਉਂਕਿ ਗੁਆਂਢੀ ਸੂਬਿਆਂ ਵਿੱਚ ਸ਼ਰਾਬ ਸਸਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪਿਆਕੜਾਂ ਨੂੰ ਮੌਜਾਂ ਲੱਗਣਗੀਆਂ। ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਨੀਤੀ ਨੂੰ ਮੰਗਲਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪ੍ਰਵਾਨਗੀ ਲਈ ਲਿਆਂਦਾ ਜਾਵੇਗਾ। ਨਵੀਂ ਨੀਤੀ ਵਿੱਚ ਸੂਬੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ 20 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਦੂਜੇ ਪਾਸੇ ਪੰਜਾਬ ਸਰਕਾਰ ਨਵੀਂ ਐਕਸਾਇਜ਼ ਨੀਤੀ ਤਿਆਰ ਕਰ ਰਹੀ ਹੈ, ਜਿਸ ਨੂੰ ਲੈ ਕੇ ਪੁਰਾਣੇ ਠੇਕੇਦਾਰ ਸ਼ਰਾਬ ਦਾ ਕੋਟਾ ਖਤਮ ਕਰਨ ਦੀ ਦੌੜ ਵਿਚ ਲੱਗੇ ਹੋਏ ਹਨ। ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ਦੇ ਰੇਟ ਕਾਫੀ ਘਟਾ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਿਕ ਸ਼ਰਾਬ ਰੇਟਾਂ 'ਚ 20 ਫੀਸਦੀ ਰੇਟਾਂ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। ਜਿਹੜੀ ਬੋਤਲ 400 ਦੀ ਮਿਲਦੀ ਸੀ ਉਹ 150 ਰੁਪਏ 'ਚ ਵਿਕ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਨੀਤੀ ਨੂੰ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪ੍ਰਵਾਨਗੀ ਲਈ ਲਿਆਂਦਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਨਵੀਂ ਨੀਤੀ ਵਿੱਚ ਸੂਬੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ 20 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ ਦੱਸ ਦਈਏ ਕਿ ਤਸਕਰ ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਤੋਂ ਸ਼ਰਾਬ ਦੀ ਤਸਕਰੀ ਕਰਦੇ ਹਨ। ਇਸ ਨਾਲ ਪੰਜਾਬ ਨੂੰ ਮਾਲੀਏ ਵਿੱਚ ਵੱਡਾ ਨੁਕਸਾਨ ਹੁੰਦਾ ਹੈ। ਇਸ ਉੱਪਰ ਕੰਟਰੋਲ ਕਰਨ ਲਈ ਤੇ ਤਸਕਰੀ ਨੂੰ ਨੱਥ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਜਾਂ ਵਿਸ਼ੇਸ਼ ਟੀਮਾਂ ਗਠਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਆਬਕਾਰੀ ਵਿਭਾਗ ਕੋਲ 800 ਪੁਲਿਸ ਮੁਲਾਜ਼ਮਾਂ ਦੀ ਫੋਰਸ ਹੈ। ਇਸ ਵਿੱਚੋਂ ਕੁਝ ਚੋਣਵੇਂ ਕਰਮਚਾਰੀ ਤੇ ਅਧਿਕਾਰੀ ਟਾਸਕ ਫੋਰਸ ਵਿੱਚ ਸ਼ਾਮਲ ਕੀਤੇ ਜਾਣਗੇ। ਇਹ ਵੀ ਪੜ੍ਹੋ: ASI ਨੇ ਖੁਦ ਨੂੰ ਮਾਰੀ ਗੋਲੀ, ਸਥਿਤੀ ਨਾਜ਼ੁਕ ਸ਼ਰਾਬ ਦੇ ਰੇਟਾਂ 'ਚ ਭਾਰੀ ਕਟੌਤੀ ਨਵੇਂ ਰੇਟਾਂ ਮੁਤਾਬਕ 5 ਸਟਾਰ ਵਿ੍ਸਕੀ ਜੋ ਪਹਿਲਾਂ 400 ਤੋਂ 450 ਰੁਪਏ ਬੋਤਲ ਵਿਕਦੀ ਸੀ ਹੁਣ ਇਹ ਬੋਤਲ ਬਜ਼ਾਰ ਵਿਚ 210 ਰੁਪਏ ਦੀ ਕਰ ਦਿੱਤੀ ਗਈ ਹੈ। ਰਾਇਲ ਸਟੈਗ, ਰਾਇਲ ਚੈਲੇਂਜ ਅਤੇ ਆਲ ਸੀਜ਼ਨ 950 ਰੁਪਏ ਤੋਂ ਘਟਾ ਕੇ 510 ਰੁਪਏ ਦੀ ਬੋਤਲ ਦੀ ਵਿਕ ਰਹੀ ਹੈ। ਬਲੈਂਡਰ ਪਰਾਇਡ , ਐਂਟੀ ਕਯੁਟੀ ਦੀ ਬੋਤਲ ਦਾ ਰੇਟ 1100 ਤੋਂ ਘਟਾ ਕੇ 800 ਰੁਪਏ ਕਰ ਦਿੱਤਾ ਹੈ। ਉਥੇ ਹੀ ਵੇਟ 69 ਅਤੇ ਬਲੈਕ ਐਂਡ ਵਾਈਟ 2100 ਤੋਂ ਘਟਾ 1100 ਦੀ ਬੋਤਲ ਵਿਕ ਰਾਹੀਂ ਹੈ। -PTC News

Related Post