Illegal mining: ਪੀਟੀਸੀ ਦੀ ਖ਼ਬਰ ਦਾ ਵੱਡਾ ਅਸਰ, ਡੀਸੀ ਈਸ਼ਾ ਵੱਲੋਂ ਬਣਾਈ ਜਾਂਚ ਟੀਮ

By  Riya Bawa February 14th 2022 05:59 PM -- Updated: February 14th 2022 08:20 PM

ਮੋਹਾਲੀ: ਪੀਟੀਸੀ ਦੀ ਖਬਰ ਨੂੰ ਲੈ ਕੇ ਮੋਹਾਲੀ ਦੀ ਡੀਸੀ ਈਸ਼ਾ ਕਾਲੀਆ ਵੱਲੋਂ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਸਪੈਸ਼ਲ ਇਨਵੈਸਟੀਗੇਸ਼ ਟੀਮ ਦਾ ਗਠਨ ਕੀਤਾ ਹੈ। ਮਾਇਨਿੰਗ ਅਫਸਰ ਦੀ ਅਗਵਾਈ ਵਿੱਚ ਟੀਮ ਤਾਰਾਪੁਰ ਮੀਆਂਪੁਰ ਵਿਚ ਪਹੁੰਚੀ। ਪੀਟੀਸੀ ਦੀ ਨਿਊਜ਼ ਦਾ ਵੱਡਾ ਅਸਰ ਹੋਇਆ ਹੈ। ਪਿਛਲੇ ਦਿਨਾਂ ਵਿੱਚ ਪੀਟੀਸੀ ਦੀ ਟੀਮ ਨੇ ਮਾਇਨਿੰਗ ਦੇ ਮੁੱਦੇ ਨੂੰ ਚੁੱਕਿਆ ਸੀ। ਇਸ ਵਿਚਾਲੇ 12 ਫਰਵਰੀ ਨੂੰ ਸੂਚਨਾ ਦੇ ਆਧਾਰ 'ਤੇ ਪੀਟੀਸੀ ਦੀ ਟੀਮ ਨੇ ਇਲਾਕੇ ਦੇ ਪਿੰਡ ਤਾਰਾਪੁਰ ਵਿਖੇ ਅਚਨਚੇਤ ਚੈਕਿੰਗ ਕੀਤੀ, ਜਿੱਥੇ ਗੈਰ-ਕਾਨੂੰਨੀ ਮਾਈਨਿੰਗ ਬੇਖੌਫ਼ ਚੱਲ ਰਹੀ ਸੀ। ਮੁੱਖਮੰਤਰੀ ਚੰਨੀ ਦੇ ਸ਼ਹਿਰ ਖਰੜ 'ਚ ਦੇਰ ਰਾਤ ਚੱਲ ਰਹੀ ਬੇਖੌਫ਼ ਮਾਇਨਿੰਗ ਮਾਫ਼ੀਆ ਚੱਲ ਰਹੀ ਸੀ। ਇਹ ਘਟਨਾ ਪਿੰਡ ਤਾਰਾਪੁਰ ਦੀ ਹੈ ਜਿਥੇ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੰਜਾਬ ਦੇ ਵਿਚ ਰੇਤ ਮਾਈਨਿੰਗ ਦੇ ਮੁੱਦੇ 'ਤੇ ਹਮੇਸ਼ਾ ਵਿਵਾਦ ਰਿਹਾ ਹੈ, ਕਿਉਂਕ ਰੇਤ ਮਾਈਨਿੰਗ ਦਾ ਕਾਰੋਬਾਰ ਪੰਜਾਬ ਵਿਚ ਸਭ ਤੋਂ ਵੱਡਾ ਬਿਜ਼ਨਸ ਹੈ। ਬੀਤੇ ਦਿਨੀ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦਾ ਮਾਈਨਿੰਗ ਵਿਚ ਨਾਂ ਆਉਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਗਿਆ ਹੈ। ਦੇਰ ਰਾਤ PTC ਨਿਊਜ਼ ਦੀ ਟੀਮ ਨੇ ਗਰਾਊਂਡ ਜ਼ੀਰੋ 'ਤੇ ਪਹੁੰਚ JCB ਮਸ਼ੀਨਾਂ ਅਤੇ ਕਰੈਸ਼ਰ ਤੇ ਲਾਈਵ ਰੇਡ ਕੀਤੀ ਜਿਸ ਨੂੰ ਦੇਖ ਕੇ ਮਾਇਨਿੰਗ ਮਾਫੀਆ ਦੇ ਕਰਿੰਦੇ ਵੇਖ ਕੇ ਭੱਜ ਗਏ। ਇਸ ਲਾਈਵ ਰੇਡ ਦੌਰਾਨ ਵੇਖਿਆ ਗਿਆ ਹੈ ਕਿ 100- 100 ਫੁੱਟ ਤੱਕ ਮਾਈਨਿੰਗ ਮਾਫੀਆ ਨੇ ਜ਼ਮੀਨ ਪੁੱਟੀ ਗਈ ਹੈ। ਇਸ ਦੌਰਾਨ ਵੇਖਿਆ ਗਿਆ ਕਿ JCB ਮਸ਼ੀਨਾਂ ਅਤੇ ਕਰੈਸ਼ਰ ਜਰੀਏ ਰੇਤਾਂ ਕੱਢੀ ਜਾ ਰਹੀ ਸੀ। ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸੂਬੇ 'ਚ ਰੇਤ ਦੀ ਖੁਦਾਈ ਵਿਵਾਦਾਂ ਦਾ ਮੁੱਦਾ ਬਣ ਗਈ ਹੈ। ਸਿਆਸੀ ਆਗੂ ਇਸ ਮੁੱਦੇ 'ਤੇ ਚਿੱਕੜ ਉਛਾਲਣ 'ਚ ਉਲਝੇ ਹੋਏ ਹਨ ਅਤੇ ਇਕ ਦੂਜੇ 'ਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾ ਰਹੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਵੀ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਮਾਈਨਿੰਗ ਨੀਤੀ ਲਾਗੂ ਕਰਨ ਵਿੱਚ ਨਾਕਾਮ ਰਹੀ ਹੈ। ਇਥੇ ਪੜ੍ਹੋ ਹੋਰ ਖ਼ਬਰਾਂਕੇਜਰੀਵਾਲ ਅਤੇ AAP ਨੇ ਚੋਣ ਕਮਿਸ਼ਨ ਨੂੰ ਹੀ ਦਿੱਤਾ ਧੋਖਾ, ਹੋਣੀ ਚਾਹੀਦੀ ਹੈ ਸਖ਼ਤ ਕਾਰਵਾਈ: ਅਕਾਲੀ ਦਲ ਗੌਰਤਲਬ ਹੈ ਕਿ ਮਾਈਨਿੰਗ ਮਾਮਲੇ ਉੱਤੇ ਸਭ ਤੋਂ ਵੱਡਾ ਵਿਵਾਦ ਉਦੋਂ ਹੁੰਦਾ ਜਦੋਂ ਸਰਕਾਰਾਂ ਦੀ ਸ਼ਮੂਲੀਅਤ ਇਸ ਵਿਚ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਮਾਈਨਿੰਗ ਮਾਫ਼ੀਆ ਵਿਚ ਵੱਡੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਤੋਂ ਸਾਹਮਣੇ ਆਉਣ ਤੋਂ ਬਾਅਦ ਅਕਸਰ ਸਿਆਸਤ ਗਰਮਾਉਂਦੀ ਰਹੀ ਪਰ ਮਾਈਨਿੰਗ ਮਾਫ਼ੀਆ ਰਾਹੀਂ ਸਰਕਾਰ ਨੂੰ ਹੁੰਦੀ ਕਮਾਈ ਕਾਰਨ ਅਜੇ ਤੱਕ ਮਾਈਨਿੰਗ ਸਬੰਧੀ ਸਰਕਾਰ ਵੱਲੋਂ ਕੋਈ ਪਾਲਿਸੀ ਨਹੀਂ ਲਿਆਂਦੀ ਗਈ। ਪੀਟੀਸੀ ਦੀ ਖ਼ਬਰ ਦਾ ਵੱਡਾ ਅਸਰ, ਡੀਸੀ ਈਸ਼ਾ ਵੱਲੋਂ ਬਣਾਈ ਜਾਂਚ ਟੀਮ -PTC News

Related Post