ਵੱਡਾ ਸੌਦਾ: ਐਲਨ ਮਸਕ ਦਾ ਹੋਇਆ ਟਵਿੱਟਰ, ਕੰਪਨੀ ਬੋਰਡ ਨੇ 44 ਅਰਬ ਡਾਲਰ 'ਚ ਵੇਚਣ ਦੀ ਦਿੱਤੀ ਮਨਜ਼ੂਰੀ

By  Ravinder Singh April 26th 2022 08:08 AM -- Updated: April 26th 2022 08:30 AM

ਕਈ ਦਿਨ ਦਾ ਭੰਬਲਭੂਸੇ ਤੋਂ ਬਾਅਦ ਆਖਰਕਾਰ ਟਵਿੱਟਰ ਉਤੇ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਐਲਨ ਮਸਕ ਦਾ ਮਾਲਕਾਨਾ ਹੱਕ ਹੋ ਗਿਆ ਹੈ। ਖਬਰ ਹੈ ਕਿ ਟਵਿੱਟਰ ਇੰਕ ਨੇ ਇਸ ਨੂੰ ਅਰਬਪਤੀ ਐਲਨ ਮਸਕ ਨੂੰ 44 ਅਰਬ ਡਾਲਰ ਮਤਲਬ 3,368 ਅਰਬ ਰੁਪਏ ਵਿੱਚ ਵੇਚ ਦਿੱਤਾ ਹੈ। ਕੰਪਨੀ ਬੋਰਡ ਨੇ ਇਸ ਸਬੰਧ ਵਿੱਚ ਮਨਜ਼ੂਰੇ ਦੇ ਦਿੱਤੀ ਹੈ। ਇਸ ਹਿਸਾਬ ਨਾਲ ਮਸਕ ਨੂੰ ਟਵਿੱਟਰ ਦੇ ਹਰ ਸ਼ੇਅਰ ਲਈ 54.20 ਡਾਲਰ (4148 ਰੁਪਏ) ਦੇਣੇ ਪੈਣਗੇ। ਟਵਿੱਟਰ ਦੇ ਬੋਰਡ ਦੇ ਚੇਅਰਮੈਨ ਬ੍ਰੇਟ ਟੇਲਰ ਨੇ ਸੋਮਵਾਰ ਰਾਤ 12 ਵਜੇ ਤੋਂ ਬਾਅਦ ਇਕ ਪ੍ਰੈਸ ਰਿਲੀਜ਼ ਦੇ ਨਾਲ ਹੋਈ ਡੀਲ ਸਬੰਧੀ ਜਾਣਕਾਰੀ ਦਿੱਤੀ। ਵੱਡਾ ਸੌਦਾ: ਐਲਨ ਮਸਕ ਦਾ ਹੋਇਆ ਟਵਿੱਟਰ, ਕੰਪਨੀ ਬੋਰਡ ਨੇ 44 ਅਰਬ ਡਾਲਰ ਵੇਚਣ ਦੀ ਮਨਜ਼ੂਰੀ ਦਿੱਤੀ ਇਸ ਸੌਦੇ ਨੇ ਟੇਸਲਾ ਦੇ ਸੀਈਓ ਨੂੰ 217 ਮਿਲੀਅਨ ਉਪਯੋਗਕਰਤਾਵਾਂ ਵਾਲੀ ਕੰਪਨੀ ਦਾ ਮਾਲਕਾਨਾ ਹੱਕ ਦੇ ਦਿੱਤਾ ਹੈ। ਟਵਿੱਟਵਰ ਅਟਲਾਂਟਿਕ ਦੇ ਦੋਵੇਂ ਕੰਢਿਆਂ ਉਤੇ ਸਿਆਸੀ ਅਤੇ ਮੀਡੀਆ ਏਜੰਡੇ ਨੂੰ ਆਕਾਰ ਦੇਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਾ ਹੈ। ਲੈਣ-ਦੇਣ ਨੂੰ ਸਵੀਕਾਰ ਕਰਨ ਲਈ ਟਵਿੱਟਰ ਦੀ ਸ਼ੁਰੂਆਤੀ ਇੱਛਾ ਉਸ ਸਮੇਂ ਫਿੱਕੀ ਪੈ ਗਈ, ਜਦ ਮਸਕ ਨੇ ਸੌਦੇ ਲਈ ਫੰਡਿੰਗ ਪੈਕੇਜ ਦੀ ਪੁਸ਼ਟੀ ਕੀਤੀ ਅਤੇ ਸ਼ੇਅਰਧਾਰਕਾਂ ਨੇ ਗਰਮਜੋਸ਼ੀ ਨਾਲ ਇਸ ਦਾ ਸਵਾਗਤ ਕੀਤਾ। ਵੱਡਾ ਸੌਦਾ: ਐਲਨ ਮਸਕ ਦਾ ਹੋਇਆ ਟਵਿੱਟਰ, ਕੰਪਨੀ ਬੋਰਡ ਨੇ 44 ਅਰਬ ਡਾਲਰ ਵੇਚਣ ਦੀ ਮਨਜ਼ੂਰੀ ਦਿੱਤੀ ਐਲਨ ਮਸਕ ਨੇ ਸੌਦੇ ਦਾ ਐਲਾਨ ਕਰਦੇ ਹੋਏ ਇਕ ਬਿਆਨ ਵਿਚ ਕਿਹਾ ਕਿ ਬੋਲਣ ਦੀ ਆਜ਼ਾਦੀ ਇਕ ਕੰਮਕਾਜ਼ੀ ਲੋਕਤੰਤਰ ਦਾ ਆਧਾਰ ਹੈ ਤੇ ਟਵਿੱਟਰ ਡਿਜੀਟਲ ਪਲੇਟਫਾਰਮ ਹੈ ਜਿਥੇ ਮਾਨਵਤਾ ਦੇ ਭਵਿੱਖ ਲਈ ਮਹੱਤਵਪੂਰਨ ਮਾਮਲਿਆਂ ਉਤੇ ਬਹਿਸ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਵਿੱਚ ਕਾਫੀ ਸੰਭਾਵਨਾ ਹੈ। ਮੈਂ ਕੰਪਨੀ ਤੇ ਉਪਯੋਗਕਰਤਾਵਾਂ ਦੇ ਨਾਲ ਕੰਮ ਕਰਨ ਲਈ ਉਤਸੁਕ ਹਾਂ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੇ ਇਕ ਬਿਆਨ ਵਿੱਚ ਕਿਹਾ ਕਿ ਟਵਿੱਟਰ ਦਾ ਇਕ ਮਕਸਦ ਹੈ ਜੋ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰਦਾ ਹੈ। ਮੈਨੂੰ ਆਪਣੀ ਟੀਮ ਉਤੇ ਬਹੁਤ ਜ਼ਿਆਦਾ ਮਾਣ ਹੈ ਤੇ ਉਨ੍ਹਾਂ ਦੇ ਕੰਮ ਤੋਂ ਪ੍ਰੇਰਿਤ ਹਾਂ, ਜਿਨ੍ਹਾਂ ਲਈ ਇਸ ਤੋਂ ਜ਼ਿਆਦਾ ਕੁਝ ਹੋਰ ਮਹੱਤਵਪੂਰਨ ਨਹੀਂ ਹੈ।ਵੱਡਾ ਸੌਦਾ: ਐਲਨ ਮਸਕ ਦਾ ਹੋਇਆ ਟਵਿੱਟਰ, ਕੰਪਨੀ ਬੋਰਡ ਨੇ 44 ਅਰਬ ਡਾਲਰ ਵੇਚਣ ਦੀ ਮਨਜ਼ੂਰੀ ਦਿੱਤੀ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦਿੱਗਜ ਟਵਿੱਟਰ ਨੂੰ ਖਰੀਦਣ ਦੇ ਪ੍ਰਸਤਾਵ ਤੋਂ ਬਾਅਦ ਟਵਿੱਟਰ ਬੋਰਡ ਅਤੇ ਐਲਨ ਮਸਕ ਦੇ ਵਿਚਕਾਰ ਚੱਲ ਰਹੀ ਗੱਲਬਾਤ ਦੌਰਾਨ ਟੇਸਲਾ ਦੇ ਸੀਈਓ ਮਸਕ ਨੇ ਸੋਮਵਾਰ ਨੂੰ ਇਕ ਟਵੀਟ ਕੀਤਾ ਸੀ, ਉਮੀਦ ਹੈ ਕਿ ਜੇ ਉਹ ਇਸ ਪਲੇਟਫਾਰਮ ਨੂੰ ਸੰਭਾਲਦੇ ਹਨ ਤਾਂ ਉਨ੍ਹਾਂ ਦੇ ਸਭ ਤੋਂ ਵੱਡੇ ਅਲੋਚਕ ਵੀ ਟਵਿੱਟਰ ਉਤੇ ਬਣੇ ਰਹਿਣਗੇ। ਇਹ ਵੀ ਪੜ੍ਹੋ : PTC ਨੈੱਟਵਰਕ ਦੇ MD ਰਬਿੰਦਰ ਨਾਰਾਇਣ ਦੀ ਸਿਹਤ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਦੀ ਅਣਗਿਹਲੀ ਆਈ ਸਾਹਮਣੇ

Related Post