ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ: ਨਾਜਾਇਜ਼ ਤੌਰ 'ਤੇ ਸ਼ਰਾਬ ਬਾਹਰਲੇ ਸੂਬਿਆਂ 'ਚ ਭੇਜਣ ਵਾਲਾ ਟਰਾਲਾ ਕਾਬੂ
ਪਟਿਆਲਾ: ਪਟਿਆਲਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਅੱਜ ਪਟਿਆਲਾ-ਪੰਜਾਬ ਤੋਂ ਗੁਜਰਾਤ ਲਿਜਾਣ ਵਾਲੀ ਸ਼ਰਾਬ ਕਾਬੂ ਕੀਤੀ ਹੈ। ਦੱਸ ਦੇਈਏ ਕਿ ਸਪੈਸ਼ਲ ਸੈੱਲ ਦੇ ਇੰਚਾਰਜ ਜੀ ਐਸ ਸਿਕੰਦ ਵੱਲੋਂ ਪਟਿਆਲਾ ਚੌਰਾ ਰੋਡ ਉੱਤੇ ਸਿਕਸ ਟਾਇਰ ਟਰਾਲਾ ਕਾਬੂ ਕੀਤਾ ਹੈ। ਜੀ ਐਸ ਸਿਕੰਦ ਨੇ ਟੈਲੀਫੋਨ ਤੇ ਦੱਸਿਆ ਕਿ ਇਹ ਸਿਕਸ ਟਾਇਰ ਟਰਾਲਾ ਵਿਚ ਨਾਜਾਇਜ਼ ਤੌਰ 'ਤੇ ਸ਼ਰਾਬ ਪੰਜਾਬ ਦੇ ਬਾਹਰਲੇ ਰਾਜਾਂ ਵਿਚ ਸਮਗਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਨਜ਼ਦੀਕ ਬੰਦ ਪਏ ਰਾਈਸ ਸ਼ੈਲਰ ਤੋਂ ਇਹ ਸ਼ਰਾਬ ਇਸ ਟਰੱਕ ਟਰਾਲੇ ਵਿਚ ਲੋਡ ਕੀਤੀ ਗਈ ਜੋ ਕਿ ਅੱਜ ਰਾਤ ਨੌਂ ਵਜੇ ਦੇ ਕਰੀਬ ਰੁਟੀਨ ਚੈਕਿੰਗ ਦੌਰਾਨ ਚੌਰਾ ਰੋਡ 'ਤੇ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕਾਬੂ ਕੀਤੀ ਗਈ। ਟਰਾਲਾ ਜੋ ਕਿ ਚਾਰ ਚੁਫੇਰਿਓਂ ਸ਼ੀਟ ਨਾਲ ਕਵਰਡ ਹੈ ਅਤੇ ਇਸ ਟਰਾਲੇ ਵਿੱਚ ਵਹਿਕਲਜ਼ ਨੂੰ ਟਰਾਂਸਪੋਰਟ ਕੀਤਾ ਜਾਂਦਾ ਹੈ। ਇਹ ਵੀ ਪੜ੍ਹੋ:ਸ਼ਰਾਬ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਟਰਾਲਾ ਸਨੌਰ ਪੁਲਿਸ ਥਾਣੇ 'ਚ ਪਹੁੰਚਾ ਦਿੱਤਾ ਗਿਆ ਹੈ ਅਤੇ ਸ਼ਰਾਬ ਦੀ ਪੇਟੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਸ ਟਰਾਲੇ ਵਿੱਚ 500 ਦੇ ਕਰੀਬ ਪੇਟੀਆਂ ਹੋਣ ਦੀ ਖਬਰ ਹੈ ਅਤੇ ਅੰਗਰੇਜ਼ੀ ਬ੍ਰਾਂਡ ਦੀ ਸ਼ਰਾਬ ਦੱਸੀ ਜਾ ਰਹੀ ਹੈ। (ਗਗਨਦੀਪ ਆਹੂਜਾ ਦੀ ਰਿਪੋਰਟ ) -PTC News