"ਹੁਣ ਨੀਂਦ ਨਹੀਂ ਬੱਸ ਜਾਗਣਾ", ਭਾਰਤੀ ਸਿੰਘ ਨੇ ਹਸਪਤਾਲ ਤੋਂ ਪਹਿਲੀ ਤਸਵੀਰ ਕੀਤੀ ਸਾਂਝੀ
ਮੁੰਬਈ- ਅਭਿਨੇਤਰੀ, ਹੋਸਟ ਅਤੇ ਕਾਮੇਡੀਅਨ ਭਾਰਤੀ ਸਿੰਘ (Bharti Singh) ਨੇ ਮਾਂ ਬਣਨ ਤੋਂ ਬਾਅਦ ਹਰ ਪਲ ਨੂੰ ਆਪਣੇ ਬੇਬੀ ਨਾਲ ਯਾਦਗਾਰ ਬਣਾ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਦੇ ਵਿਚ ਭਾਰਤੀ ਸਿੰਘ (Bharti Singh) ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਘਰ ਵਿਚ ਨੰਨ੍ਹਾ ਜਿਹਾ ਬੱਚਾ ਆਉਣ ਤੋਂ ਬਾਅਦ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਬੇਹੱਦ ਖ਼ੁਸ਼ ਹੈ। ਦੋਵੇਂ ਆਪਣੇ ਪੁੱਤਰ ਨਾਲ ਆਪਣੀ ਜ਼ਿੰਦਗੀ ਦੇ ਨਵੇਂ ਚੈਪਟਰ ਨੂੰ ਸ਼ੁਰੂ ਕਰ ਰਹੇ ਹਨ। ਮਾਂ ਬਣਨ ਤੋਂ ਬਾਅਦ ਭਾਰਤੀ ਦੀ ਜ਼ਿੰਦਗੀ ਥੋੜ੍ਹੀ ਬਦਲ ਗਈ ਹੈ, ਜਿਸ ਦਾ ਜ਼ਿਕਰ ਉਸ ਨੇ ਆਪਣੀ ਇੰਸਟਾ ਸਟੋਰੀ 'ਚ ਕੀਤਾ ਹੈ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਪਹਿਲੀ ਵਾਰ ਭਾਰਤੀ ਸਿੰਘ ਨੇ ਪਹਿਲੀ ਤਸਵੀਰ ਸਾਂਝੀ ਕੀਤੀ ਹੈ।ਭਾਰਤੀ ਨੇ ਹਸਪਤਾਲ ਤੋਂ ਆਪਣੀ ਸੈਲਫੀ ਸਾਂਝੀ ਕਰਦਿਆਂ ਦੱਸਿਆ ਕਿ ਪੁੱਤਰ ਦੇ ਜਨਮ ਤੋਂ ਬਾਅਦ ਉਸ ਦੀ ਜ਼ਿੰਦਗੀ 'ਚ ਕੀ ਬਦਲਾਅ ਆਇਆ ਹੈ। ਕੈਪਸ਼ਨ 'ਚ Bharti Singh ਨੇ ਲਿਖਿਆ, 'ਹੁਣ ਨੀਂਦ ਨਹੀਂ ਜਾਗਣਾ ਹੈ ਬਸ।' ਭਾਰਤੀ ਦੀ ਕੈਪਸ਼ਨ ਤੋਂ ਸਾਫ ਹੈ ਕਿ ਉਹ ਸਾਰੀ ਰਾਤ ਜਾਗ ਕੇ ਆਪਣੇ ਪੁੱਤਰ ਦੀ ਦੇਖਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਨੇ ਹਸਪਤਾਲ ਦੇ ਬੈੱਡ ਤੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਖਾਣਾ ਨਜ਼ਰ ਆ ਰਿਹਾ ਹੈ, ਜਿਸ ਦੀ ਕੈਪਸ਼ਨ 'ਚ ਭਾਰਤੀ ਨੇ ਲਿਖਿਆ, 'ਯਾਹੂ ਲੰਚ ਤਾਂ ਘਰ ਕਰੇਗੀ ਬੇਬੀ ਦੀ ਮੰਮੀ।' ਦੱਸਣਯੋਗ ਹੈ ਕਿ ਭਾਰਤੀ ਸਿੰਘ ਨੇ ਕੁਝ ਮਹੀਨੇ ਪਹਿਲਾਂ ਯੂਟਿਊਬ 'ਤੇ ਇੱਕ ਵੀਡੀਓ ਦੇ ਨਾਲ ਆਪਣੀ ਗਰਭ ਧਾਰਨ ਕਰਨ ਦਾ ਐਲਾਨ ਕੀਤਾ ਸੀ। ਪਾਪਾਰਾਜ਼ੀ ਦੀਆਂ ਅੱਖਾਂ ਤੋਂ ਦੂਰ ਰਹਿਣ ਦੀ ਬਜਾਏ, ਭਾਰਤੀ ਆਖਰੀ ਦਿਨ ਤੱਕ ਪੂਰੀ ਤਰ੍ਹਾਂ ਪਾਪਰਾਜ਼ੀ ਦੀਆਂ ਅੱਖਾਂ ਦੇ ਸਾਹਮਣੇ ਰਹੀ ਅਤੇ ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਰੀਆਂ ਅਪਡੇਟ ਸਾਂਝੀਆਂ ਕੀਤੀਆਂ। ਇਨ੍ਹਾਂ ਪੋਸਟਾਂ ਨੂੰ ਉਸਦੇ ਪ੍ਰਸ਼ਸਨਕਾਂ ਵਲੋਂ ਵੀ ਨਿੱਘਾ ਪਿਆਰ ਮਿਲਿਆ। ਜਨਮ ਦੇਣ ਤੋਂ ਪਹਿਲਾਂ ਜਿਥੇ ਭਾਰਤੀ ਅਤੇ ਹਰਸ਼ ਸ਼ੋਅ ਦੀ ਮੇਜ਼ਬਾਨੀ ਕਰਨ ਵਿੱਚ ਰੁੱਝੇ ਰਹੇ ਉਥੇ ਹੀ ਕਾਮੇਡੀਅਨ ਭਾਰਤੀ ਸਿੰਘ ਨੇ ਦੇਸ਼ ਵਿੱਚ ਪਹਿਲੀ ਗਰਭਵਤੀ ਟੀਵੀ ਹੋਸਟ ਬਣ ਕੇ ਇਤਿਹਾਸ ਰਚਿਆ ਹੈ। ਐਤਵਾਰ ਦੀ ਦੁਪਹਿਰ ਨਾ ਸਿਰਫ਼ ਭਾਰਤੀ ਅਤੇ ਹਰਸ਼ ਲਈ, ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਲਈ ਵੀ ਖੁਸ਼ਖਬਰੀ ਲੈ ਕੇ ਆਈ। ਇਸਤੋਂ ਪਹਿਲਾਂ ਆਪਣੀ ਆਖਰੀ ਪੋਸਟ 'ਚ ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਅਭਿਨੇਤਰੀ ਅਤੇ ਉਨ੍ਹਾਂ ਦੇ ਪਤੀ ਖੂਬਸੂਰਤ ਪੋਜ਼ ਦਿੰਦੇ ਨਜ਼ਰ ਆਏ। ਇਸ ਦੌਰਾਨ ਭਾਰਤੀ ਨੇ ਨੀਲੇ ਰੰਗ ਦੀ ਸਕਰਟ ਅਤੇ ਕੁਰਤੀ ਪਾਈ ਹੋਈ ਸੀ, ਜਦੋਂ ਕਿ ਹਰਸ਼ ਨੇ ਬਹੁ-ਰੰਗ ਦਾ ਕੁੜਤਾ ਅਤੇ ਚਿੱਟਾ ਪਜਾਮਾ ਪਾਇਆ ਹੋਇਆ ਸੀ। ਇਨ੍ਹਾਂ ਆਊਟਫਿਟਸ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਸਨ। ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਕੈਪਸ਼ਨ 'ਚ ਲਿਖਿਆ ਸੀ, 'ਮੰਮੀ.. ਪਾਪਾ...ਚਲ ਬੇਬੀ ਆਜਾ ਅਬ।' #babycomingsoon #bhartisingh #haarshlimbachiyaa. ਇਹ ਵੀ ਪੜ੍ਹੋ: Petrol Prices: ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਕੀ ਕਿੰਨਾ ਮਹਿੰਗਾ ਹੋਇਆ ਪੈਟਰੋਲ ਹੁਣ ਆਪਣੀ ਅਗਲੀ ਪੋਸਟ ਵਿਚ ਉਨ੍ਹਾਂ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ 'ਮੁੰਡਾ ਹੋਇਆ ਹੈ', ਇਸ ਪੋਸਟ ਵਿੱਚ ਇਨ੍ਹਾਂ ਸਫੇਦ ਕਪੜੇ ਪਾਏ ਹੋਏ ਨੇ ਅਤੇ ਹੱਥਾਂ ਵਿਚ ਇਕ ਬੇਬੀ ਬਸਕੇਟ ਫੜੀ ਹੋਈ ਹੈ, ਜੀ ਵਿਚ ਨੀਲੇ ਰੰਗ ਦੇ ਫੁੱਲ ਹਨ, ਨੀਲਾਂ ਰੰਗ ਮੁੰਡੇ ਨੂੰ ਦਰਸ਼ਾਉਂਦਾ ਹੈ ਜਦਕਿ ਪਿੰਕ ਕੁੜੀਆਂ ਦੇ ਜਨਮ ਵੇਲੇ ਦਰਸ਼ੀਆਂ ਜਾਂਦਾ ਹੈ। -PTC News