ਭਾਰਤੀ ਜਨਤਾ ਪਾਰਟੀ ਦਾ 42ਵਾਂ ਸਥਾਪਨਾ ਦਿਵਸ, ਜਾਣੋ ਭਾਜਪਾ ਦਾ ਪੂਰਾ ਇਤਿਹਾਸ

By  Pardeep Singh April 6th 2022 02:53 PM

ਚੰਡੀਗੜ੍ਹ:  ਭਾਰਤੀ ਜਨਤਾ ਪਾਰਟੀ 6 ਅਪ੍ਰੈਲ ਨੂੰ ਸਥਾਪਨਾ ਦਿਵਸ ਮਨਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ  6 ਅਪ੍ਰੈਲ 1980 ਵਿੱਚ ਸਥਾਪਨਾ ਹੋਈ ਸੀ। ਪਾਰਟੀ ਵੱਲੋਂ ਸਥਾਪਨਾ ਦਿਵਸ ਉੱਤੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ।

ਭਾਰਤੀ ਜਨਤਾ ਪਾਰਟੀ ਦੀ ਸਥਾਪਨਾ -
ਭਾਰਤੀ ਜਨਤਾ ਪਾਰਟੀ ਹੌਂਦ ਵਿੱਚ ਆਉਣ ਤੋਂ ਪਹਿਲਾ ਜਨਤਾ ਪਾਰਟੀ ਹੁੰਦੀ ਸੀ ਜਿਸ ਨੇ 1977 ਵਿੱਚ 295 ਸੀਟਾਂ ਜਿੱਤਣ ਵਾਲੀ ਜਨਤਾ ਪਾਰਟੀ 3 ਸਾਲ ਬਾਅਦ ਸਿਰਫ 31 ਸੀਟਾਂ ਉੱਤੇ ਹੀ ਟਿਕ ਸਕੀ। ਹਾਰ ਤੋਂ ਬਾਅਦ ਪਾਰਟੀ ਦਾ ਮੰਥਨ ਹੋਇਆ ਅਤੇ ਜਨ ਸੰਘ ਦੇ ਸਾਬਕਾ ਮੈਂਬਰਾਂ ਨੂੰ ਪਾਰਟੀ ਵਿੱਚ ਬਾਹਰ ਕੱਢਿਆ ਗਿਆ ਅਤੇ ਜਿਸ ਵਿੱਚ ਅਟਲ ਬਿਹਾਰੀ  ਅਤੇ ਅਡਵਾਨੀ ਵੀ ਸ਼ਾਮਿਲ ਸਨ। ਇਸ ਤੋਂ ਬਾਅਦ ਸਿਰਫ ਦੋ ਬਾਅਦ ਹੀ 6 ਅਪ੍ਰੈਲ 1980 ਨੂੰ  ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਵਿੱਚ ਇਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਅਤੇ ਜਿਸ ਜਾ ਨਾਂਅ ਭਾਰਤੀ ਜਨਤਾ ਪਾਰਟੀ ਰੱਖਿਆ ਗਿਆ।

ਭਾਰਤੀ ਜਨਤਾ ਪਾਰਟੀ ਦਾ ਵਿਸਥਾਰ-

  1. ਜਦੋਂ ਜਨਤਾ ਪਾਰਟੀ 1980 ਵਿੱਚ ਹਾਰ ਗਈ ਉਸ ਤੋਂ ਬਾਅਦ ਅਟਲ ਬਿਹਾਰੀ ਨੇ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਹੋਂਦ ਵਿੱਚ ਆਈ। ਅਤੇ ਅਟਲ ਬਿਹਾਰੀ ਸੰਸਥਾਪਕ ਪ੍ਰਧਾਨ ਚੁਣੇ ਗਏ ਸਨ।
  2. ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੋ ਸੀਟਾਂ ਜਿੱਤ ਸਕੀ।
  3. 1986 ਵਿੱਚ ਲਾਲ ਕ੍ਰਿਸ਼ਨ ਅਡਵਾਨੀ ਨੇ ਪਹਿਲੀ ਵਾਰੀ ਬੀਜੇਪੀ ਦੀ ਕਮਾਨ ਸੰਭਾਲੀ।
  4. 1989 ਵਿੱਚ -ਭਾਜਪਾ ਨੇ ਰਾਮ ਮੰਦਿਰ ਲਈ ਅੰਦੋਲਨ ਸ਼ੁਰੂ ਕੀਤਾ। ਭਾਜਪਾ ਨੇ ਪਹਿਲੀ ਵਾਰ 85 ਸੀਟਾਂ ਜਿੱਤੀਆ ਸਨ ਅਤੇ ਭਾਜਪਾ ਅਤੇ ਕਾਮਿਉਨਿਸਟ ਪਾਰਟੀ ਨੇ ਬੋਫੋਰਸ ਘੁਟਾਲਾ ਖੋਲਣ ਵਾਲੇ ਵੀਪੀ ਸਿੰਘ ਦੀ ਕੇਂਦਰ ਵਿੱਚ ਸਰਕਾਰ ਬਣਵਾ ਦਿੱਤੀ।
  5. ਭਾਜਪਾ ਆਗੂ ਲਾਲ ਕਿਸ਼ਨ ਅਡਵਾਨੀ ਨੇ ਸੋਮਨਾਥ ਤੋਂ ਰਾਮ ਰਥ ਯਾਤਰਾ ਸ਼ੁਰੂ ਕੀਤੀ ਅਤੇ ਇਸ ਦੌਰਾਨ 23 ਅਕਤੂਬਰ ਨੂੰ ਅਡਵਾਨੀ ਦੀ ਗ੍ਰਿਫ਼ਤਾਰੀ ਹੋਈ ਅਤੇ ਵਰਕਰਾਂ ਵੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨ ਕੀਤਾ।
  6. 1991 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 120 ਹੋ ਗਈ।
  7.  ਭਾਜਪਾ ਦਾ ਵਿਸਥਾਰ 1995 ਵਿੱਚ ਹੋਣਾ ਸ਼ੁਰੂ ਹੋ ਗਿਆ ਇਸ ਦੌਰਾਨ  ਕਰਨਾਟਕ, ਆਂਦਰਾ ਪ੍ਰਦੇਸ਼, ਬਿਹਾਰ, ਓਡੀਸ਼ਾ, ਗੋਆ, ਗੁਜਰਾਤ ਅਤੇ ਮਹਾਰਸ਼ਟਰ ਵਿੱਚ ਵੀ ਭਾਜਪਾ ਨਜ਼ਰ ਆਉਣ ਲੱਗੀ।
  8.  ਪਾਰਟੀ ਨੇ ਆਮ ਚੋਣਾਂ ਵਿੱਚ 161 ਸੀਟਾਂ ਜਿੱਤ ਕੇ ਪਾਰਟੀ ਨੂੰ ਵੱਖਰੀ ਪਛਾਮ ਦਿੱਤੀ।  1996 ਵਿੱਚ ਅਟਲ ਬਿਹਾਰੀ ਬਾਜਪਾਈ ਨੇ ਪ੍ਰਧਾਨ ਮੰਤਰੀ ਦੇ ਵਜੋਂ ਸਹੁੰ ਚੁੱਕੀ ਪਰ ਸਰਕਾਰ ਸਥਾਪਿਤ ਨਾ ਰਹਿ ਸਕੀ।
  9. ਭਾਜਪਾ ਨੇ ਪਾਰਟੀ ਦਾ ਵਿਸਥਾਰ ਕਰਦੇ ਹੋਏ 1998 ਵਿੱਚ ਐਨਡੀਏ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ ਅਤੇ ਬੀਜੂ ਜਨਤਾ ਦਲ ਸ਼ਾਮਿਲ ਹੋਏ। ਇਸ ਵਾਰ ਭਾਜਪਾ ਦਾ ਅੰਕੜਾ 182 ਨੂੰ ਵਾਰ ਕਰ ਗਿਆ।
  10. 1999 ਵਿੱਚ ਕਾਰਗਿਲ ਯੁੱਧ ਸ਼ੁਰੂ ਹੋ ਗਿਆ ਅਤੇ ਅਟਲ ਬਿਹਾਰੀ ਦੀ ਅਗਵਾਈ ਵਿੱਚ ਦੇਸ਼ ਨੇ ਇਹ ਲੜਾਈ ਲੜੀ।
  11.  ਭਾਜਪਾ ਨੇ 2008 ਵਿੱਚ ਪਹਿਲੀ ਵਾਰੀ ਕਰਨਾਟਕ ਵਿਧਾਨ ਸਭਾ ਚੋਣਾ ਜਿੱਤੀਆ ਅਤੇ ਪਾਰਟੀ ਨੇ ਪਹਿਲੀ ਵਾਰੀ ਦੱਖਣ ਦੇ ਸੂਬੇ ਵਿੱਚ ਸਰਕਾਰ ਬਣਾਈ।
  12. ਭਾਜਪਾ ਦੀ ਕਮਨ ਨਰਿੰਦਰ ਮੋਦੀ ਨੇ ਸੰਭਾਲੀ ਅਤੇ 2014 ਵਿੱਚ 282 ਸੀਟਾਂ ਉੱਤੇ ਬਹੁਮਤ ਨਾਲ ਸਰਕਾਰ ਬਣਾਈ।
  13. ਤੁਹਾਨੂੰ ਦੱਸ ਦੇਈਏ 2019 ਵਿੱਚ ਮੋਦੀ ਦੀ ਦੂਜੀ ਵਾਰੀ ਸਰਕਾਰ ਬਣੀ।
ਇਹ ਵੀ ਪੜ੍ਹੋ:ਭਗਵੰਤ ਮਾਨ ਵੱਲੋਂ ਵਿਦਿਆਰਥੀਆਂ ਨੂੰ ਵੱਡੀ ਰਾਹਤ- ਸਰਟੀਫਿਕੇਟ ਲੈਣ ਲਈ ਹੁਣ ਦੇਣੇ ਪੈਣਗੇ ਸਿਰਫ਼ 100 ਰੁਪਏ -PTC News  

Related Post