ਭਾਰਤ ਭੂਸ਼ਣ ਆਸ਼ੂ ਦੀ ਅੱਜ ਕੋਰਟ 'ਚ ਪੇਸ਼ੀ, ਜਾਇਦਾਦ ਦੀ ਜਾਂਚ ਲਈ ਮੰਗਿਆ ਜਾ ਸਕਦਾ ਰਿਮਾਂਡ

By  Pardeep Singh August 29th 2022 07:42 AM

ਲੁਧਿਆਣਾ: ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਤੀਜੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਤੀਸਰੀ ਵਾਰ ਉਸ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ ਕਿਉਂਕਿ ਵਿਜੀਲੈਂਸ ਨੇ ਜਾਇਦਾਦ ਦੀ ਜਾਂਚ ਕਰਨੀ ਹੈ। ਆਸ਼ੂ ਨੂੰ ਵਿਜੀਲੈਂਸ ਨੇ 22 ਅਗਸਤ ਨੂੰ ਉਸ ਦੇ ਘਰ ਦੇ ਨੇੜੇ ਇੱਕ ਸੈਲੂਨ ਤੋਂ ਕਾਬੂ ਕੀਤਾ ਸੀ। ਸਾਂਸਦ ਬਿੱਟੂ ਨੇ ਤਾਂ ਵਿਜੀਲੈਂਸ ਅਧਿਕਾਰੀਆਂ ਨੂੰ ਅਪਸ਼ਬਦ ਵੀ ਕਹੇ ਸਨ। ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ 4 ਦਿਨਾਂ ਤੋਂ ਕਾਂਗਰਸੀਆਂ ਨੇ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਨਗਰ ਕੌਂਸਲ ਦਫ਼ਤਰ ਦੇ ਪਾਰਕ ਵਿੱਚ ਟੈਂਟ ਲਾ ਦਿੱਤਾ। ਹਰ ਰੋਜ਼ ਕੋਈ ਨਾ ਕੋਈ ਸੀਨੀਅਰ ਕਾਂਗਰਸੀ ਆਗੂ ਇਸ ਟੈਂਟ ਵਿੱਚ ਆਉਂਦਾ ਰਹਿੰਦਾ ਸੀ। ਪਿਛਲੇ 4 ਦਿਨਾਂ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਖੁਦ ਮੋਰਚੇ 'ਤੇ ਬੈਠੇ ਸਨ। ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦਾ 2 ਦਿਨ ਦਾ ਰਿਮਾਂਡ ਵਧਾਇਆ ਵਿਜੀਲੈਂਸ ਅਧਿਕਾਰੀਆਂ ਨੇ 27 ਅਗਸਤ ਨੂੰ ਜੱਜ ਨੂੰ ਕਿਹਾ ਸੀ ਕਿ ਵਿਜੀਲੈਂਸ ਦਫਤਰ ਦੇ ਸਾਹਮਣੇ ਤੋਂ ਕਾਂਗਰਸੀਆਂ ਦੇ ਟੈਂਟ ਨੂੰ ਹਟਾਇਆ ਜਾਵੇ ਕਿਉਂਕਿ ਇਸ ਟੈਂਟ ਕਾਰਨ ਕਈ ਲੋਕ ਵਿਜੀਲੈਂਸ ਦਫ਼ਤਰ ਆ ਕੇ ਕੋਈ ਸਬੂਤ, ਸੂਚਨਾ ਜਾਂ ਸ਼ਿਕਾਇਤ ਦੇਣ ਤੋਂ ਝਿਜਕਦੇ ਹਨ। ਵਿਜੀਲੈਂਸ ਦੀ ਜਾਂਚ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਅਦਾਲਤ ਦੇ ਹੁਕਮਾਂ ਤੋਂ ਬਾਅਦ ਕਾਂਗਰਸੀਆਂ ਨੂੰ ਆਪਣੇ ਟੈਂਟ ਪੁੱਟਣੇ ਪਏ। ਸੂਤਰਾਂ ਦੇ ਹਵਾਲੇ ਨਾਲ ਅੱਜ ਅਦਾਲਤ ਵਿੱਚ ਵਿਜੀਲੈਂਸ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਜਾਇਦਾਦ ਸਬੰਧੀ ਆਪਣਾ ਪੱਖ ਪੇਸ਼ ਕਰ ਸਕਦੀ ਹੈ, ਤਾਂ ਜੋ ਆਸ਼ੂ ਦਾ ਰਿਮਾਂਡ ਹਾਸਲ ਕੀਤਾ ਜਾ ਸਕੇ।  ਦੱਸ ਦੇਈਏ ਕਿ ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਾਏ ਗਏ ਸਨ। ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਮਿਰਚਾਂ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ -PTC News

Related Post