ਨਵੀਂ ਦਿੱਲੀ:ਦਿੱਲੀ ਦੇ ਬੁਰਾੜੀ ਨੇੜੇ ਭਲਸਵਾ ਲੈਂਡਫਿਲ ਸਾਈਟ 'ਤੇ ਲੱਗੀ ਅੱਗ 'ਤੇ ਤੀਜੇ ਦਿਨ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਅੱਗ ਬੁਝਾਉਣ ਵਾਲੇ ਕਰਮਚਾਰੀ ਵੀਰਵਾਰ ਨੂੰ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ 'ਚ ਘੱਟੋ-ਘੱਟ ਇਕ ਦਿਨ ਹੋਰ ਲੱਗੇਗਾ। ਇਸ ਦੌਰਾਨ ਭਲਸਵਾ ਲੈਂਡਫਿਲ ਅੱਗ 'ਤੇ ਵੱਡੀ ਕਾਰਵਾਈ ਕਰਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਉੱਤਰੀ ਐਮਸੀਡੀ 'ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਭਲਸਵਾ ਲੈਂਡਫਿਲ ਸਾਈਟ ਅੱਜ ਤੀਜੇ ਦਿਨ ਵੀ ਅੱਗ ਜਾਰੀ ਹੈ। ਇਸ ਬਾਰੇ ਏਐਨਆਈ ਟਵੀਟ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਅੱਗ ਦੀ ਲਾਟਾਂ ਅੱਗੇ ਵੀ ਨਿਕਲ ਰਹੀਆ ਹਨ।
ਜ਼ਿਕਰਯੋਗ ਹੈ ਕਿ ਭਲਸਵਾ ਲੈਂਡਫਿਲ ਸਾਈਟ 'ਤੇ ਮੰਗਲਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ ਸੀ। ਕਈ ਵੀਡੀਓਜ਼ 'ਚ ਸੰਘਣੇ ਧੂੰਏਂ ਕਾਰਨ ਅਸਮਾਨ ਦਾ ਰੰਗ ਕਾਲਾ ਹੁੰਦਾ ਦੇਖਿਆ ਜਾ ਸਕਦਾ ਹੈ। ਆਸਪਾਸ ਦੇ ਵਸਨੀਕਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸੰਘਣੇ ਧੂੰਏਂ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਾਇਰ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਚਾਰ ਫਾਇਰ ਟੈਂਡਰ ਮੌਕੇ 'ਤੇ ਕੰਮ ਕਰ ਰਹੇ ਹਨ। ਅੱਗ 'ਤੇ ਕਾਬੂ ਪਾਉਣ ਲਈ ਘੱਟੋ-ਘੱਟ ਇੱਕ ਦਿਨ ਹੋਰ ਲੱਗੇਗਾ। ਸਾਡੀਆਂ ਟੀਮਾਂ ਇਸ ਨੂੰ ਬੁਝਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ:ਬੱਸ ਸਟੈਂਡ ਚ ਲੱਗੀ ਭਿਆਨਕ ਅੱਗ, ਇਕ ਕੰਡਕਟਰ ਦੀ ਹੋਈ ਮੌਤ, 4 ਬੱਸਾਂ ਸੜ ਕੇ ਹੋਈਆ ਸਵਾਹ
-PTC News