ਭਗਵੰਤ ਮਾਨ ਦਾ ਸਕੂਲ ਤੇ ਮੁਹੱਲਾ ਕਲੀਨਿਕ ਦਾ ਦੌਰਾ ਬੇਤੁਕਾ : ਮਨੋਜ ਤਿਵਾੜੀ

By  Ravinder Singh April 25th 2022 12:28 PM

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਉੱਤਰ ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦੀ ਫੇਰੀ ਨੂੰ ਸਿਆਸੀ ਸੈਰ-ਸਪਾਟਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਫੇਰੀ ਨੂੰ ਬੇਬੁਨਿਆਦ ਤੇ ਬੇਤੁਕਾ ਦੱਸਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਾਲ ਵਿਚੋਂ ਨਾ ਫਸੋ ਅਤੇ ਆਪਣੇ ਦਮ ਉਤੇ ਸਰਕਾਰ ਚਲਾਓ। ਭਗਵੰਤ ਮਾਨ ਦਾ ਸਕੂਲ ਤੇ ਮੁਹੱਲਾ ਕਲੀਨਿਕ ਦਾ ਦੌਰਾ ਬੇਤੁਕਾ : ਮਨੋਜ ਤਿਵਾੜੀਸੰਸਦ ਮੈਂਬਰ ਮਨੋਜ ਤਿਵਾੜੀ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਤੁਸੀਂ ਕੇਜਰੀਵਾਲ ਦੇ ਜਾਲ 'ਚ ਨਾ ਫਸੋ, ਲੋਕ ਸਭਾ 'ਚ ਤੁਸੀਂ ਸਾਡੇ ਪੁਰਾਣੇ ਦੋਸਤ ਰਹੇ ਹੋ। ਇਸ ਲਈ ਮੈਂ ਤੁਹਾਨੂੰ ਚੰਗੀ ਸਲਾਹ ਦੇਣਾ ਆਪਣਾ ਫਰਜ਼ ਸਮਝਦਾ ਹਾਂ। ਦਿੱਲੀ ਦੇ ਸਕੂਲ ਤੇ ਮੁਹੱਲਾ ਕਲੀਨਿਕ ਦੀ ਸੱਚਾਈ ਕੁਝ ਹੋਰ ਹੀ ਹੈ। ਇਸ ਲਈ ਉਹ ਉੱਤਰ ਪੂਰਬੀ ਦਿੱਲੀ ਦੇ ਦੋ-ਤਿੰਨ ਸਕੂਲਾਂ ਤੇ ਇਕ ਦੋ ਮੁਹੱਲਾ ਕਲੀਨਿਕ ਦਿਖਾਉਣਗੇ। ਦਿੱਲੀ ਦੇ ਸਕੂਲਾਂ ਦਾ ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਭਗਵੰਤ ਮਾਨ ਦਾ ਸਕੂਲ ਤੇ ਮੁਹੱਲਾ ਕਲੀਨਿਕ ਦਾ ਦੌਰਾ ਬੇਤੁਕਾ : ਮਨੋਜ ਤਿਵਾੜੀਲੋਕ ਨਿਰਮਾਣ ਵਿਭਾਗ ਵੱਲੋਂ ਖੰਡਰ ਐਲਾਨੀਆਂ ਇਮਾਰਤਾਂ ਵਿੱਚ ਸਕੂਲ ਚੱਲ ਰਹੇ ਹਨ। ਇਨ੍ਹਾਂ ਸਕੂਲਾਂ 'ਚ ਪੜ੍ਹਾਈ ਲਈ ਆਉਣ ਵਾਲੇ ਬੱਚਿਆਂ ਦੀ ਜਾਨ ਵੀ ਖ਼ਤਰੇ ਵਿੱਚ ਹੈ ਜਿਸ ਦਾ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਿਲਡਰਨ ਵੱਲੋਂ ਵੀ ਨੋਟਿਸ ਲਿਆ ਗਿਆ ਹੈ, ਜਦਕਿ ਪਿਛਲੇ ਕੋਰੋਨਾ ਕਾਲ ਦੌਰਾਨ ਕਈ ਮੁਹੱਲਾ ਕਲੀਨਿਕ ਇਸ ਮਹਾਮਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਸਕੂਲਾਂ ਇਮਾਰਤਾਂ ਖੰਡਰ ਬਣ ਗਈਆਂ ਹਨ ਤੇ ਬਾਅਦ ਵਿੱਚ ਨਸ਼ੇ ਦਾ ਅੱਡਾ ਬਣ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਸਿਆਸੀ ਡਰਾਮਾ ਹੈ। ਜ਼ਮੀਨੀ ਪੱਧਰ ਉਤੇ ਕੁਝ ਵੀ ਨਹੀਂ ਹੋਇਆ ਹੈ। ਭਗਵੰਤ ਮਾਨ ਦਾ ਸਕੂਲ ਤੇ ਮੁਹੱਲਾ ਕਲੀਨਿਕ ਦਾ ਦੌਰਾ ਬੇਤੁਕਾ : ਮਨੋਜ ਤਿਵਾੜੀਜ਼ਿਕਰਯੋਗ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਤੇ ਕਲੀਨਿਕਾਂ ਦੇ ਦੌਰੇ ਉਤੇ ਹਨ ਤਾਂ ਕਿ ਦਿੱਲੀ ਦੀ ਤਰਜ ਉਤੇ ਪੰਜਾਬ ਵਿੱਚ ਵੀ ਸਰਕਾਰੀ ਸਕੂਲਾਂ ਦੀ ਉਸਾਰੀ ਕੀਤੀ ਜਾ ਸਕੇ। ਇਹ ਵੀ ਪੜ੍ਹੋ : ਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਜ਼ਬਤ

Related Post