ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਦੀ ਅਪੀਲ, ਐਮਐਸਪੀ ਦਾ ਦਿੱਤਾ ਭਰੋਸਾ
ਚੰਡੀਗੜ੍ਹ, 6 ਮਈ 2022: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਵਿਚ ਉਨ੍ਹਾਂ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਕਰਨ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਇਸ ਦੀ ਖਰੀਦ ਕਰੇਗੀ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਸੱਦੀ
ਮਾਨ ਨੇ ਆਪਣੀ ਇਸ ਪੋਸਟ ਵਿਚ ਇਸਨੂੰ ਇੱਕ ਇਤਿਹਾਸਕ ਫੈਸਲਾ ਦੱਸਿਆ, ਉਨ੍ਹਾਂ ਕਿਹਾ ਕਿ "ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਕਣਕ ਤੇ ਝੋਨੇ ਤੋਂ ਬਿਨਾਂ ਕਿਸੇ ਹੋਰ ਫ਼ਸਲ 'ਤੇ ਵੀ MSP ਮਿਲੇ।" ਮਾਨ ਨੇ ਅੱਗੇ ਲਿਖਿਆ "ਤੁਹਾਡੀ ਆਪਣੀ ਸਰਕਾਰ ਨੇ ਮੂੰਗੀ ਦੀ ਫ਼ਸਲ 'ਤੇ ਵੀ ਐਮਐਸਪੀ ਦੇਣ ਦਾ ਫ਼ੈਸਲਾ ਲਿਆ ਹੈ ਤੇ ਇਸ ਤੋਂ ਬਾਅਦ ਝੋਨੇ ਦੀ 126 ਕਿਸਮ ਅਤੇ ਬਾਸਮਤੀ ਕਿਸਾਨ ਲਾ ਸਕਦੇ ਨੇ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਬਾਸਮਤੀ 'ਤੇ ਵੀ MSP ਦੇਵੇਗੀ।"
ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਦੀ ਹੁਣੇ ਹੀ ਬਿਜਾਈ ਕਰਨ ਦੀ ਅਪੀਲ ਇਸ ਲਈ ਕੀਤੀ ਗਈ ਹੈ ਤਾਂ ਜੋ ਜੁਲਾਈ ਦੇ ਪਹਿਲੇ ਹਫ਼ਤੇ ਫ਼ਸਲ ਤਿਆਰ ਹੋ ਜਾਵੇ। ਦੱਸ ਦੇਈਏ ਕਿ ਮੂੰਗੀ ਦੀ ਫ਼ਸਲ 55 ਦਿਨਾਂ ਵਿੱਚ ਕਾਸ਼ਤ ਲਈ ਤਿਆਰ ਹੋ ਜਾਂਦੀ ਹੈ।
ਮੁੱਖ ਮੰਤਰੀ ਨੇ ਇਸ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ, ਜਿਹੜੇ ਕਿਸਾਨ ਮੂੰਗੀ ਦੀ ਕਾਸ਼ਤ ਦੀ ਚੋਣ ਕਰਦੇ ਹਨ, ਉਹ ਝੋਨੇ ਦੀ ਪਛੇਤੀ ਕਿਸਮ ਪੀਆਰ 126 ਜਾਂ ਬਾਸਮਤੀ ਦੀ ਕਾਸ਼ਤ ਲਈ ਜਾ ਸਕਦੇ ਹਨ ਅਤੇ ਸੂਬਾ ਸਰਕਾਰ ਬਾਸਮਤੀ 'ਤੇ ਵੀ ਐਮਐਸਪੀ ਦਵੇਗੀ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਗੁਜਰਾਤ ਤੇ ਹਿਮਾਚਲ ਦੌਰੇ ਦਾ ਖ਼ਰਚ ਪੰਜਾਬ ਸਰਕਾਰ ਨੇ ਚੁੱਕਿਆ