ਘੋੜੀ ਚੜਨ ਤੋਂ ਪਹਿਲਾਂ ਬੀਐਸਐਫ ਜਵਾਨ ਨੇ 'ਚੀਤੇ' ਦੀ ਕੀਤੀ ਸਵਾਰੀ

By  Ravinder Singh April 28th 2022 03:46 PM

ਸ੍ਰੀਨਗਰ : ਬੀਐਸਐਫ ਨੇ ਵੀਰਵਾਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਇੱਕ ਰਿਮੋਟ ਪੋਸਟ 'ਤੇ ਤਾਇਨਾਤ ਇੱਕ ਜਵਾਨ ਨੂੰ ਏਅਰਲਿਫਟ ਕਰਨ ਲਈ ਇੱਕ ਵਿਸ਼ੇਸ਼ ਹੈਲੀਕਾਪਟਰ ਉਡਾਣ ਭਰੀ ਤਾਂ ਜੋ ਉਹ ਆਪਣੇ ਵਿਆਹ ਲਈ ਸਮੇਂ ਸਿਰ ਓਡੀਸ਼ਾ ਵਿੱਚ ਲਗਭਗ 2,500 ਕਿਲੋਮੀਟਰ ਦੂਰ ਘਰ ਪਹੁੰਚ ਸਕੇ। ਸੀਮਾ ਸੁਰੱਖਿਆ ਬਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਨਾਲ ਮਾਛਿਲ ਸੈਕਟਰ ਵਿੱਚ ਇੱਕ ਉੱਚੀ ਚੌਕੀ 'ਤੇ ਤਾਇਨਾਤ ਕਾਂਸਟੇਬਲ ਨਰਾਇਣ ਬੇਹਰਾ ਦਾ ਵਿਆਹ 2 ਮਈ ਨੂੰ ਹੋਣਾ ਹੈ। ਘੋੜੀ ਚੜਨ ਤੋਂ ਪਹਿਲਾਂ ਬੀਐਸਐਫ ਜਵਾਨ ਨੇ 'ਚੀਤੇ' ਦੀ ਕੀਤੀ ਸਵਾਰੀਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਦੂਰ ਦੁਰਾਡੇ ਦੀ ਚੌਕੀ 'ਤੇ ਤਾਇਨਾਤ ਜਵਾਨ ਨੂੰ ਏਅਰਲਿਫਟ ਕਰਨ ਲਈ ਵਿਸ਼ੇਸ਼ ਹੈਲੀਕਾਪਟਰ ਭੇਜਿਆ ਤਾਂ ਜੋ ਉਹ 2,500 ਕਿਲੋਮੀਟਰ ਦੂਰ ਓਡੀਸ਼ਾ ਵਿੱਚ ਆਪਣੇ ਘਰ ਵਿਆਹ ਕਰਵਾਉਣ ਲਈ ਸਮੇਂ ਸਿਰ ਪੁੱਜ ਸਕੇ। ਸੀਮਾ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਨੇੜੇ ਮਾਛਿਲ ਸੈਕਟਰ 'ਚ ਚੌਕੀ ਉਤੇ ਤਾਇਨਾਤ 30 ਸਾਲਾ ਕਾਂਸਟੇਬਲ ਨਰਾਇਣ ਬੇਹਰਾ ਦਾ ਵਿਆਹ 2 ਮਈ ਨੂੰ ਹੋਣਾ ਹੈ। ਐੱਲਓਸੀ ਚੌਕੀ ਬਰਫ਼ ਨਾਲ ਢਕੀ ਹੋਈ ਹੈ ਅਤੇ ਕਸ਼ਮੀਰ ਘਾਟੀ ਨਾਲ ਇਸ ਦਾ ਸੜਕੀ ਸੰਪਰਕ ਫਿਲਹਾਲ ਬੰਦ ਹੈ। ਫ਼ੌਜੀ ਹਵਾਈ ਉਡਾਣ ਇਨ੍ਹਾਂ ਸਥਾਨਾਂ 'ਤੇ ਤਾਇਨਾਤ ਫ਼ੌਜੀਆਂ ਲਈ ਆਵਾਜਾਈ ਦਾ ਇੱਕੋ ਇੱਕ ਸਾਧਨ ਹੈ। ਘੋੜੀ ਚੜਨ ਤੋਂ ਪਹਿਲਾਂ ਬੀਐਸਐਫ ਜਵਾਨ ਨੇ 'ਚੀਤੇ' ਦੀ ਕੀਤੀ ਸਵਾਰੀਅਧਿਕਾਰੀ ਨੇ ਦੱਸਿਆ ਕਿ ਜਵਾਨ ਦੇ ਮਾਪਿਆਂ ਨੇ ਹਾਲ ਹੀ ਵਿੱਚ ਯੂਨਿਟ ਕਮਾਂਡਰਾਂ ਨਾਲ ਸੰਪਰਕ ਕੀਤਾ ਸੀ ਕਿ ਉਹ ਚਿੰਤਤ ਹਨ ਕਿਉਂਕਿ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਦਾ ਪੁੱਤ ਵਿਆਹ ਲਈ ਸਮੇਂ ਸਿਰ ਨਹੀਂ ਪਹੁੰਚ ਸਕੇਗਾ। ਇਹ ਮਾਮਲਾ ਬੀਐੱਸਐੱਫ ਦੇ ਇੰਸਪੈਕਟਰ ਜਨਰਲ (ਕਸ਼ਮੀਰ ਫਰੰਟੀਅਰ) ਰਾਜਾ ਬਾਬੂ ਸਿੰਘ ਦੇ ਧਿਆਨ 'ਚ ਲਿਆਂਦਾ ਗਿਆ। ਘੋੜੀ ਚੜਨ ਤੋਂ ਪਹਿਲਾਂ ਬੀਐਸਐਫ ਜਵਾਨ ਨੇ 'ਚੀਤੇ' ਦੀ ਕੀਤੀ ਸਵਾਰੀਉਨ੍ਹਾਂ ਹੁਕਮ ਦਿੱਤਾ ਕਿ ਸ੍ਰੀਨਗਰ ਵਿੱਚ ਤਾਇਨਾਤ ਫੋਰਸ ਦੇ ਚੀਤਾ ਹੈਲੀਕਾਪਟਰ ਨੂੰ ਤੁਰੰਤ ਬੇਹਰਾ ਨੂੰ ਏਅਰਲਿਫਟ ਕੀਤਾ ਜਾਵੇ। ਹੈਲੀਕਾਪਟਰ ਤੜਕੇ ਬੇਹਰਾ ਨੂੰ ਸ੍ਰੀਨਗਰ ਲੈ ਕੇ ਆਇਆ। ਉਹ ਹੁਣ ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਪਿੰਡ ਆਦਿਪੁਰ ਸਥਿਤ ਆਪਣੇ ਘਰ ਜਾ ਰਿਹਾ ਹੈ। ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕੰਵਲਪ੍ਰੀਤ ਸਿੰਘ 'ਹੀਰੋਪੰਤੀ-2' 'ਚ ਟਾਈਗਰ ਸ਼ਰਾਫ ਨਾਲ ਅਦਾਕਾਰੀ ਦਾ ਲੋਹਾ ਮਨਵਾਉਣਗੇ

Related Post