ਸੁੰਦਰ ਲੜਕੀਆਂ ਦਾ ਮੁਕਾਬਲਾ: ਪੋਸਟਰ ਜਾਰੀ ਕਰਨ ਵਾਲੇ 2 ਲੋਕਾਂ 'ਤੇ ਪਰਚਾ ਦਰਜ

By  Pardeep Singh October 14th 2022 11:57 AM -- Updated: October 14th 2022 12:01 PM

 ਬਠਿੰਡਾ : ਬਠਿੰਡਾ ਵਿੱਚ ਜਨਰਲ ਜਾਤੀ ਨਾਲ ਸਬੰਧਤ ਸੁੰਦਰ ਲੜਕੀਆਂ ਦੇ ਸੁੰਦਰਤਾ ਮੁਕਾਬਤਲੇ ਦੇ ਪੋਸਟਰ ਲਗਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ 2 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਭਾਜਪਾ ਆਗੂ ਸੁਖਪਾਲ ਸਰ੍ਹਾਂ ਨੇ ਐਸਐਸਪੀ ਬਠਿੰਡਾ ਨੂੰ ਇਸ ਸਬੰਧੀ ਸਿ਼ਕਾਇਤ ਦਿੱਤੀ ਸੀ, ਜਿਸ 'ਤੇ ਪੁਲਿਸ ਨੇ ਸੁਰਿੰਦਰ ਸਿੰਘ ਅਤੇ ਰਾਮਦਿਆਲ ਨਾਂਅ ਦੇ 2 ਲੋਕਾਂ ਵਿਰੁੱਧ 420,419,501,509,109 ਅਤੇ ਧਾਰਾ 6 ਅਧੀਨ ਅਸ਼ਲੀਲਤਾ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਅਤੇ ਹਿਰਾਸਤ ਵਿੱਚ ਲੈ ਲਏ ਹਨ। ਕੀ ਹੈ ਪੂਰਾ ਮਾਮਲਾ ਸਥਾਨਕ ਹੋਟਲ ਵਿਚ ਸੁੰਦਰ ਲੜਕੀਆਂ ਦੇ ਮੁਕਾਬਲੇ ਕਰਵਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਸਭ ਤੋਂ ਸੁੰਦਰ ਲੜਕੀ ਨੂੰ ਕੈਨੇਡਾ ਵਿਚ ਪੱਕੇ ਲੜਕੇ ਨਾਲ ਵਿਆਹ ਦੀ ਪੇਸ਼ਕਸ਼ ਦੇਣਗੇ। ਇਸ ਤਰ੍ਹਾਂ ਦੇ ਪੋਸਟਰ ਸ਼ਹਿਰ ਦੀਆਂ ਕੰਧਾਂ ’ਤੇ ਚਿਪਕਾਏ ਗਏ ਹਨ, ਜਿਸ ’ਤੇ ਵਿਦੇਸ਼ੀ ਨੰਬਰ ਤੋਂ ਇਲਾਵਾ ਦੋ ਹੋਰ ਮੋਬਾਈਲ ਨੰਬਰ ਸੰਪਰਕ ਲਈ ਦਿੱਤੇ ਗਏ ਹਨ। ਪੋਸਟਰ ਵਿਚ ਉੱਪਰ ਮੋਟੇ ਅੱਖਰਾਂ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਲਿਖਿਆ ਗਿਆ ਹੈ। ਸ਼ਹਿਰ ਦੀਆਂ ਕੰਧਾਂ ’ਤੇ ਲਾਏ ਪੋਸਟਰ ਵਿਚ ਲਿਖਿਆ ਗਿਆ ਹੈ ਕਿ ਇਕ ਵਿਸ਼ੇਸ਼ ਹੋਟਲ ਵਿਚ 12 ਅਕਤੂਬਰ 2022 ਨੂੰ ਸਮਾਂ 12 ਤੋਂ 2 ਵਜੇ ਜਨਰਲ ਕਾਸਟ ਦੀਆਂ ਸੁੰਦਰ ਲੜਕੀਆਂ ਦਾ ਮੁਕਾਬਲਾ ਰੱਖਿਆ ਗਿਆ ਹੈ। ਚਾਹਵਾਨ ਲੜਕੀਆਂ ਸਮੇਂ ਸਿਰ ਪਹੁੰਚਣ ਅਤੇ ਮੈਰਿਜ ਬਿਊਰੋ ਫੋਨ ਨਾ ਕਰਨ। ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਸੀ। ਸਮਾਜ ਸੇਵੀਆ ਦਾ ਕਹਿਣਾ ਹੈ ਕਿ  ਇਸ ਤਰ੍ਹਾਂ ਲੜਕੀਆਂ ਦੇ ਸੁੰਦਰਤਾ ਦੇ ਮੁਕਾਬਲੇ ਕਰਵਾਉਣਾ ਸਮਾਜ ਵਿੱਚ ਲੜਕੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ, ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਲੱਗੇ ਪੋਸਟਰਾਂ 'ਤੇ ਛਾਪੇ ਗਏ ਨੰਬਰਾਂ ਤੇ ਜਦੋਂ ਸੰਪਰਕ ਕਰਨਾ ਚਾਹਿਆ ਤਾਂ ਵਾਰ ਵਾਰ ਘੰਟੀ ਜਾਣ ਦੇ ਬਾਵਜੂਦ ਫੋਨ ਰਸੀਵ ਨਾ ਹੋਇਆ । ਜ਼ਿਕਰਯੋਗ ਹੈ ਕਿ ਇਨ੍ਹਾਂ ਨੰਬਰਾਂ ਵਿੱਚ ਇੱਕ ਨੰਬਰ ਵਿਦੇਸ਼ੀ ਵੀ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:ਗੁਰਮੀਤ ਰਾਮ ਰਹੀਮ ਨੂੰ ਮਿਲੀ 40 ਦਿਨਾਂ ਦੀ ਪੈਰੋਲ -PTC News

Related Post