ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ

By  Pardeep Singh February 10th 2022 08:33 PM -- Updated: February 11th 2022 03:26 PM

ਚੰਡੀਗੜ੍ਹ: ਜ਼ਿਆਦਾਤਰ ਲੋਕਾਂ ਦੀ ਪਾਰਟੀ ਵਿੱਚ ਪਹਿਲੀ ਪਸੰਦ ਸ਼ਰਾਬ ਹੁੰਦੀ ਹੈ। ਸ਼ਰਾਬ ਪੀਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅਜੌਕੀ ਪੀੜੀ ਦੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦੀ ਆਦਤ ਦਿਨੋਂ -ਦਿਨ ਵੱਧਦੀ ਜਾ ਰਹੀ ਹੈ। ਸ਼ਰਾਬ ਪੀਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲਿਵਰ ਉੱਤੇ ਬੁਰਾ ਅਸਰ ਪੈਂਦਾ ਹੈ।ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ ਸ਼ਰਾਬ ਪੀਣ ਨਾਲ ਲਿਵਰ ਉੱਤੇ ਮਾਰੂ ਅਸਰ ਸ਼ਰਾਬ ਦਾ ਜ਼ਿਆਦਾ ਅਸਰ ਲਿਵਰ ਉੱਤੇ ਪੈਂਦਾ ਹੈ। ਜਦੋਂ ਅਸੀਂ ਅਲਕੋਹਲ ਨੂੰ ਵਧੇਰੇ ਮਾਤਰਾ ਵਿੱਚ ਲੈਂਦੇ ਹਾਂ ਤਾਂ ਇਹ ਸਾਡੇ ਲਿਵਰ ਉੱਤੇ ਬੁਰਾ ਅਸਰ ਪਾਉਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਲਿਵਰ ਦਾ ਕੈਂਸਰ , ਫੈਟੀ ਲਿਵਰ, ਲਿਵਰ ਫੇਲ ਹੋਣ ਆਦਿ ਕਈ ਸਮੱਸਿਆਵਾੰ ਨਾਲ ਵਿਅਕਤੀ ਜੂਝਦਾ ਹੈ। ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ ਲਿਵਰ ਖਰਾਬ ਹੋਣ ਕਾਰਨ ਬਾਕੀ ਅੰਗਾਂ ਉੱਤੇ ਅਸਰ ਅਲਕੋਹਲ ਦੀ ਵਧੇਰੇ ਮਾਤਰਾ ਲੈਣ ਨਾਲ ਲਿਵਰ ਤਾਂ ਖਰਾਬ ਹੁੰਦਾ ਹੀ ਹੈ ਇਸ ਦੇ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਵੀ ਸਾਹਮਣਾ ਆਉਂਦੀ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਨਾਲ ਤੁਹਾਡਾ ਲਿਵਰ ਐਸਿਡਿਕ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਿਡਨੀ ਉੱਤੇ ਵੀ ਮਾਰੂ ਪ੍ਰਭਾਵ ਪੈਂਦਾ ਹੈ। ਮਾਨਸਿਕ ਤੌਰ ਤੇ ਕਮਜ਼ੋਰ ਸ਼ਰਾਬ ਦੀ ਜ਼ਿਆਦਾ ਵਰਤੋਂ ਨਾਲ ਵਿਅਕਤੀ ਸਰੀਰ ਤੌਰ ਤੇ ਕਮਜ਼ੋਰ ਹੁੰਦਾ ਹੀ ਹੈ ਉੱਥੇ ਹੀ ਮਾਨਸਿਕ ਤੌਰ ਉੱਤੇ ਵੀ ਕਮਜ਼ਰੋ ਹੋ ਜਾਂਦਾ ਹੈ। ਅਲਕੋਹਲ ਦੀ ਵਧੇਰੇ ਮਾਤਰਾ ਦਾ ਸਾਡੇ ਨਰਵਸ ਸਿਸਟਮ ਉੱਤੇ ਵੀ ਅਸਰ ਪੈਂਦਾ ਹੈ। ਅਲਕੋਹਲ ਲੈਣ ਵਾਲਾ ਵਿਅਕਤੀ ਕੁਝ ਸਮੇਂ ਬਾਅਦ ਦਿਮਾਗੀ ਤੌਰ ਤੇ ਵੀ ਕਮਜ਼ੋਰ ਹੋ ਜਾਂਦਾ ਹੈ। ਅਲਕੋਹਲ ਦੀ ਵਧੇਰੇ ਮਾਤਰਾ ਲਾਲਸ ਨੂੰ ਵਧਾਉਂਦੀ ਹੈ। ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ ਲਿਵਰ ਖਰਾਬ ਹੋਣ ਦੇ ਸੰਕਤੇ ਅਲਕੋਹਲ ਦਾ ਜਦੋਂ ਲਿਵਰ ਉੱਤੇ ਅਸਰ ਪੈਂਦਾ ਹੈ ਉਦੋਂ ਸਰੀਰ ਉੱਤੇ ਮਾਰੂ ਅਸਰ ਵਿਖਾਈ ਦਿੰਦੇ ਹਨ। ਲਿਵਰ ਖਰਾਬ ਹੋਣ ਦੇ ਸੰਕੇਤਾਂ ਵਿਚੋਂ ਪਹਿਲਾ ਸੰਕੇਤ ਹੈ ਵਾਰ-ਵਾਰ ਉਲਟੀ ਆਉਣੀ ਅਤੇ ਐਸਿਡ ਬਣਨਾ ਗੰਭੀਰ ਸੰਕੇਤ ਹਨ। ਜਦੋਂ ਵਿਅਕਤੀ ਸ਼ਰਾਬ ਦੀ ਵਧੇਰੇ ਵਰਤੋਂ ਕਰਦਾ ਹੈ ਤਾਂ ਪੈਰਾਂ ਉੱਤੇ ਸੂਜਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਪੜ੍ਹੋ:7 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ-ਜਨਾਹ ਕਰਨ ਵਾਲੇ ਨੂੰ ਹੋਈ ਮੌਤ ਦੀ ਸਜ਼ਾ -PTC News

Related Post