ਲੁਧਿਆਣਾ 'ਚ ਬੀਡੀਪੀਓ ਦੇ ਪਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਪੰਜਾਬ 'ਚ ਮਰੀਜਾਂ ਦਾ ਅੰਕੜਾ 300 ਤੋਂ ਪਾਰ

By  Shanker Badra April 26th 2020 12:28 PM

ਲੁਧਿਆਣਾ 'ਚ ਬੀਡੀਪੀਓ ਦੇ ਪਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਪੰਜਾਬ 'ਚ ਮਰੀਜਾਂ ਦਾ ਅੰਕੜਾ 300 ਤੋਂ ਪਾਰ:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਅੰਦਰ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ ਵਿਚ ਸ਼ਨੀਵਾਰ ਨੂੰ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਲਗਾਤਾਰ 6 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 69 ਹੋ ਗਈ ਹੈ। ਜਲੰਧਰ ਜ਼ਿਲ੍ਹਾ ਹੁਣ ਸੂਬੇ 'ਚੋਂ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਇਸ ਦੇ ਇਲਾਵਾ ਦੂਜੇ ਨੰਬਰ 'ਤੇ ਮੋਹਾਲੀ -63 ਅਤੇ ਤੀਜੇ 'ਤੇ ਪਟਿਆਲੇ - 61 ਹੈ। ਜਲੰਧਰ 'ਚਸ਼ਨੀਵਾਰ ਨੂੰ ਸਵੇਰੇ ਇਕ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਤਿੰਨ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਸਨ ਪਰ ਦੇਰ ਰਾਤ ਦੋ ਹੋਰ ਪਾਜ਼ੀਟਿਵਮਾਮਲੇ ਸਾਹਮਣੇ ਆਏ ਹਨ।ਦੋਵੇਂ ਹੀ ਪਹਿਲਾਂ ਤੋਂ ਇਨਫੈਕਟਡ ਵਿਅਕਤੀਆਂ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ ਅਤੇ ਇਕ ਮੀਡੀਆ ਹਾਊਸ ਨਾਲ ਸਬੰਧਿਤ ਹੈ।ਦੂਜਾ ਪਹਿਲਾਂ ਤੋਂ ਪੀੜਤ ਦਾ ਭਰਾ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਹਿਰ 'ਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 69 ਹੋ ਗਈ ਹੈ। ਲੁਧਿਆਣਾ ਵਿਚ ਵੀ ਕੋਰੋਨਾ ਵਾਈਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਓਥੇ ਬੀਤੇ ਦਿਨ ਪਾਜ਼ੀਟਿਵ ਆਈ ਜ਼ਿਲਾ ਮੰਡੀ ਅਧਿਕਾਰੀ ਦੀ ਬੀਡੀਪੀਓ ਬੇਟੀ ਦੇ ਪਤੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਹਾਲਾਂਕਿ ਉਨ੍ਹਾਂ ਦੇ ਦੋਵੇਂ ਬੇਟਿਆਂ ਦੇ ਸੈਂਪਲ ਨੈਗੇਟਿਵ ਆਏ ਹਨ। ਫੂਡ ਅਤੇ ਸਪਲਾਈ ਵਿਭਾਗ ''ਚ ਤੈਨਾਤ ਇੱਕੋ ਹੀ ਪਰਿਵਾਰ ਦੇ ਤਿੰਨ ਜੀਆ ਨੂੰ ਕੋਰੋਨਾ ਹੈ। ਪਹਿਲਾਂ ਡੀਐੱਮਓ ਮਾਂ ਫਿਰ ਬੀਡੀਪੀਓ ਬੇਟੀ ਅਤੇ ਹੁਣ ਬੇਟੀ ਦੇ ਪਤੀ ਵੀ ਕੋਰੋਨਾ ਪਾਜ਼ੀਟਿਵ ਹਨ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 313 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਜਲੰਧਰ – 69, ਮੋਹਾਲੀ – 63, ਪਟਿਆਲਾ – 61, ਪਠਾਨਕੋਟ – 25 , ਨਵਾਂਸ਼ਹਿਰ – 20 , ਲੁਧਿਆਣਾ – 18, ਅੰਮ੍ਰਿਤਸਰ – 14 , ਮਾਨਸਾ – 13, ਹੁਸ਼ਿਆਰਪੁਰ – 7 ,  ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਕਪੂਰਥਲਾ – 3 ,ਬਰਨਾਲਾ – 2 , ਫਤਿਹਗੜ੍ਹ ਸਾਹਿਬ – 2 , ਗੁਰਦਾਸਪੁਰ- 1, ਸ੍ਰੀ ਮੁਕਤਸਰ ਸਾਹਿਬ – 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 18 ਮੌਤਾਂ ਹੋ ਚੁੱਕੀਆਂ ਹਨ ਅਤੇ 72 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post