ਅੰਮ੍ਰਿਤਸਰ 'ਚ ਦਿਨ ਦਿਹਾੜੇ ਬੈਂਕ ਦੀ ਹੋਈ ਲੁੱਟ, ਪੁਲਿਸ ਜਾਂਚ 'ਚ ਜੁਟੀ

By  Pardeep Singh May 6th 2022 02:52 PM

ਅੰਮ੍ਰਿਤਸਰ: ਪੰਜਾਬ ਵਿੱਚ ਦਿਨੋਂ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆ ਹਨ। ਹੁਣ ਅੰਮ੍ਰਿਤਸਰ ਦੀ ਸੈਂਟਰਲ ਬੈਂਕ ਵਿੱਚੋਂ ਲੁਟੇਰੇ 5 ਲੱਖ 72 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ 4 ਹਥਿਆਰਬੰਦ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।  ਬੈਂਕ ਦੀ ਘਟਨਾ ਬਾਰੇ ਸੈਂਟਰਲ ਬੈਂਕ ਦੇ ਰੀਜਨਲ ਹੈੱਡ ਰਾਮ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਮੈਨੂੰ 11:30 ਵਜੇ ਫੋਨ ਆਉਂਦਾ ਹੈ ਕਿ ਬੈਂਕ ਵਿੱਚ ਲੁੱਟ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਇਕ ਵਿਅਕਤੀ ਟੋਪੀ ਤੇ ਮਾਸਕ ਵਿੱਚ ਆਉਂਦਾ ਹੈ ਫਿਰ 4 ਬੰਦੇ ਆਉਂਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਫਿਰ ਇਹ ਲੁਟੇਰੇ ਗੰਨ ਪੁਆਇੰਟ ਉੱਤੇ 5 ਲੱਖ 72 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜਿਹੜੇ ਮੋਬਾਇਲ ਪਹਿਲਾ ਲੋਕਾਂ ਤੋਂ ਲਏ ਸਨ ਉਹ ਮੋਬਾਈਲ ਵਾਪਸ ਕਰ ਜਾਂਦੇ ਹਨ। ਬੈਂਕ ਦੀ ਚੋਰੀ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦਾ ਕਹਿਣਾ ਹੈ ਕਿ ਸੈਂਟਰਲ ਬੈਂਕ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਦੀ ਸਪੈਸ਼ਲ ਟੀਮ ਜਾਂਚ ਕਰ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਕਹਿਰ, ਬੀਤੇ 2 ਦਿਨਾਂ 'ਚ ਆਏ 159 ਨਵੇਂ ਕੇਸ -PTC News

Related Post