ਕੋਵਿਡ-19 ਕਾਰਨ ਬੰਗਲਾਦੇਸ਼ 'ਚ 30 ਜੂਨ ਤੱਕ ਬੰਦ ਰਹਿਣਗੇ ਸਕੂਲ

By  Baljit Singh June 13th 2021 07:45 PM -- Updated: June 13th 2021 07:46 PM

ਢਾਕਾ: ਬੰਗਲਾਦੇਸ਼ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਵਿਚਕਾਰ ਸਰਕਾਰ ਨੇ ਸਕੂਲਾਂ ਅਤੇ ਕਾਲਜਾਂ ਨੂੰ 30 ਜੂਨ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਬੰਗਲਾਦੇਸ਼ ਨੇ 17 ਮਾਰਚ, 2020 ਨੂੰ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਸੀ। ਪੜੋ ਹੋਰ ਖਬਰਾਂ: ਪਾਕਿ ਨੇ ਭਾਰਤ ਸਮੇਤ 26 ਦੇਸ਼ਾਂ ‘ਤੇ ਲਗਾਈ ਯਾਤਰਾ ਪਾਬੰਦੀ ਸਾਰੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਢਾਕਾ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਸਿੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਨੋਟੀਫਿਕੇਸ਼ਨ ਵਿਚ ਕਿਹਾ ਕਿ ਸਾਰੇ ਪ੍ਰਾਇਮਰੀ, ਸੈਕੰਡਰੀ, ਉੱਚ ਸੈਕੰਡਰੀ ਅਤੇ ਕਾਲਜ ਪੱਧਰ ਦੀਆਂ ਸੰਸਥਾਵਾਂ, ਮਦਰਸੇ ਅਤੇ ਧਾਰਮਿਕ ਸਕੂਲ 30 ਜੂਨ ਤੱਕ ਬੰਦ ਰਹਿਣਗੇ। ਪੜੋ ਹੋਰ ਖਬਰਾਂ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੀ ਕਾਰ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੀ ਜਾਨ ਸਿੱਖਿਆ ਮੰਤਰੀ ਦਿਪੂ ਮੋਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਨਫੈਕਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸਮੀਖਿਆ ਦੇ ਬਾਅਦ 13 ਜੂਨ ਤੋਂ ਸਕੂਲਾਂ ਵਿਚ ਸਧਾਰਨ ਸਿੱਖਿਆ ਸ਼ੁਰੂ ਕੀਤੀ ਜਾ ਸਕਦੀ ਹੈ। ਨੋਟੀਫਿਕੇਸ਼ਨ ਦੇ ਆਧਾਰ 'ਤੇ ਅਖ਼ਬਾਰ ਨੇ ਲਿਖਿਆ ਹੈ,''ਕੁਝ ਜ਼ਿਲ੍ਹਿਆਂ ਵਿਚ ਕੋਵਿਡ-19 ਸੰਬੰਧੀ ਸਥਿਤੀ ਖਰਾਬ ਹੋਈ ਹੈ ਅਤੇ ਕਈ ਖੇਤਰਾਂ ਵਿਚ ਤਾਲਾਬੰਦੀ ਹੈ। ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਮਾਪਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਕੋਵਿਡ-19 ਤਕਨੀਕੀ ਕਮੇਟੀ ਦੀ ਸਲਾਹ 'ਤੇ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।'' ਪੜੋ ਹੋਰ ਖਬਰਾਂ: ਨਹੀਂ ਰਿਹਾ ਦੁਨੀਆ ਦੀ ਸਭ ਤੋਂ ਵੱਡੀ ਫੈਮਿਲੀ ਦਾ ਮੁਖੀ, ਪਰਿਵਾਰ ‘ਚ 38 ਪਤਨੀਆਂ ਤੇ 89 ਬੱਚੇ -PTC News

Related Post