ਸਰਹੱਦੀ ਇਲਾਕੇ 'ਚ ਡਰੋਨ ਉਡਾਉਣ 'ਚ ਲੱਗੀ ਪਾਬੰਦੀ

By  Pardeep Singh May 25th 2022 04:25 PM

ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਡਰੋਨ ਆਉਣ ਦੀਆਂ ਖ਼ਬਰਾਂ ਆਉਦੀਆਂ ਰਹਿੰਦੀਆਂ ਹਨ। ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਅਤੇ ਸੁਰੱਖਿਆ ਏਜੰਸੀਆਂ ਦੇ ਦਫਤਰਾਂ ਦੇ ਕੋਲ ਡਰੋਨ ਉਡਾਉਣ ਉੱਤੇ ਸਖਤ ਪਾਬੰਦੀ ਲਗਾਈ ਗਈ ਹੈ। ਭਾਰਤ ਪਾਕਿਸਤਾਨ ਸਰਹੱਦ 'ਤੇ ਸਵੇਰੇ ਤੜਕਸਾਰ ਡਰੋਨ ਦੀ ਹਲਚਲ ਡੀਸੀ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਰਡਰ ਦੇ ਆਸ-ਪਾਸ 25 ਕਿਲੋਮੀਟਰ ਦੇ ਏਰੀਆ ਵਿੱਚ ਡਰੋਨ ਉਡਾਉਣ ਉੱਤੇ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਿਲਟਰੀ, ਏਅਰਫੋਰਸ, ਸਟੇਸ਼ਨ, ਬੀਐਸਐਫ ਦੇ ਇਲਾਵਾ ਸੁਰੱਖਿਆ ਏਜੰਸੀਆਂ ਦੇ ਨੇੜੇ ਤੇੜੇ ਵੀ ਡਰੋਨ ਉਡਾਉਣ ਦੀ ਪਾਬੰਦੀ ਲਗਾਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਡਰੋਨ ਦੇ ਦੁਆਰਾ ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਕੀਤੇ ਜਾਣ ਨੂੰ ਲੈ ਕੇ ਹੀ ਸਖਤ ਫੈਸਲਾ ਕੀਤਾ ਗਿਆ ਹੈ। ਡੀਸੀ ਵੱਲੋਂ 10 ਅਗਸਤ ਤੱਕ ਪਾਬੰਦੀ ਲਗਾਈ ਹੈ। ਇਹ ਵੀ ਪੜ੍ਹੋ:ਸਹਿਕਾਰੀ ਬੈਂਕਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫੈਸਲਾ, 425 ਕਰੋੜ ਰੁਪਏ ਦਾ ਫੰਡ ਕੀਤਾ ਜਾਰੀ -PTC News

Related Post