ਪੁੱਤ ਦੀ ਮੌਤ ਮਗਰੋਂ ਤਣਾਅ ਵੱਧਣ ਕਾਰਨ ਵਿਗੜੀ ਬਲਕੌਰ ਸਿੱਧੂ ਦੀ ਸਿਹਤ - ਡਾਕਟਰ

By  Jasmeet Singh September 16th 2022 04:24 PM -- Updated: September 17th 2022 10:27 AM

ਮੁਹਾਲੀ, 16 ਸਤੰਬਰ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਤੋਂ ਮੁਹਾਲੀ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਵੀਰਵਾਰ ਰਾਤ ਤਬੀਅਤ ਵਿਗੜ ਕਾਰਨ ਬਲਕੌਰ ਸਿੱਧੂ ਨੂੰ ਪਟਿਆਲਾ ਸਥਿਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦੁਪਹਿਰ ਤੱਕ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਲਕੌਰ ਸਿੰਘ ਨੂੰ ਅਗਲੇ ਇਲਾਜ ਲਈ ਮੁਹਾਲੀ ਹਸਪਤਾਲ ਭੇਜ ਦਿੱਤਾ ਗਿਆ ਹੈ।


ਸਾਬਕਾ ਲੋਕ ਸਭਾ ਮੈਂਬਰ ਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਧਰਮਵੀਰ ਗਾਂਧੀ ਨੇ ਦੱਸਿਆ ਕਿ ਜਦ ਵੀ ਦਿੱਕਤ ਆਉਂਦੀ ਹੈ ਤਾਂ ਸਿੱਧੂ ਦੇ ਪਿਤਾ ਜਾਂਚ ਲਈ ਆਉਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਹ ਆਏ ਸੀ, ਉਦੋਂ ਦਿਲ ਸਬੰਧੀ ਸਮੱਸਿਆ ਹੋਣ ਦਾ ਪਤਾ ਲੱਗਿਆ ਸੀ। ਉਨ੍ਹਾਂ ਕਿਹਾ ਕਿ ਟੈਸਟਾਂ ਤੋਂ ਬਾਅਦ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਬਲਕੌਰ ਸਿੱਧੂ ਕੱਲ੍ਹ ਕਰੀਬ ਤਿੰਨ ਵਜੇ ਪਟਿਆਲਾ ਦੇ ਪਟਿਆਲਾ ਹਾਰਟ ਇੰਟੀਚਿਊਟ 'ਚ ਜਾਂਚ ਲਈ ਆਏ ਸਨ, ਇਸ ਦੌਰਾਨ ਕੁੱਝ ਦਿੱਕਤ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਹੋਣ ਲਈ ਕਹਿ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਬਲਕੌਰ ਸਿੱਧੂ ਦੇ ਛਾਤੀ ’ਚ ਦਰਦ ਸਬੰਧੀ ਦਿੱਕਤ ਪਿਛਲੇ ਦੋ ਮਹੀਨਿਆਂ 'ਚ ਵੱਧ ਗਈ ਹੈ। ਡਾ. ਗਾਂਧੀ ਨੇ ਕਿਹਾ ਕਿ ਸੁਭਾਵਕ ਹੈ ਕਿ ਪੁੱਤ ਦੀ ਮੋਤ ਤੋਂ ਬਾਅਦ ਉਨ੍ਹਾਂ ਦਾ ਤਣਾਅ ਵੱਧ ਗਿਆ ਹੈ ਜਿਸ ਕਰਕੇ ਉਨ੍ਹਾਂ ਦੇ ਦਿਲ ਸਬੰਧੀ ਸਮੱਸਿਆ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਪਹਿਲਾਂ ਨਾਲੋਂ ਬਿਹਤਰ ਹਨ ਤੇ ਪਰਿਵਾਰ ਦੀ ਇੱਛਾ ਅਨੁਸਾਰ ਬਲਕੌਰ ਸਿੰਘ ਨੂੰ ਪਟਿਆਲਾ ਤੋਂ ਹੋਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਰਾਣਾ ਕੰਧੋਵਾਲੀਆ ਤੇ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਗੈਂਗਸਟਰ ਮਨੂ ਰਈਆ ਗ੍ਰਿਫਤਾਰ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕਈ ਮਹੀਨਿਆਂ ਬਾਅਦ ਵੀ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਲਈ ਇਨਸਾਫ਼ ਦੀ ਜੰਗ ਜਾਰੀ ਰੱਖੀ ਹੋਈ ਹੈ। ਇਸ ਦਰਮਿਆਨ ਹੀ ਉਨ੍ਹਾਂ ਦੀ ਸਹਿਤ ਵਿਗੜ ਗਈ ਤੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਨਾਲ ਹੀ ਹੁਣ ਉਨ੍ਹਾਂ ਨੂੰ ਪਟਿਆਲਾ ਤੋਂ ਮੁਹਾਲੀ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

- ਰਿਪੋਰਟਰ ਗਗਨਦੀਪ ਅਹੂਜਾ ਦੇ ਸਹਿਯੋਗ ਨਾਲ



-PTC News

Related Post