ਗੋਲੀਬਾਰੀ ਦੌਰਾਨ ਮਾਰੇ ਗਏ ਬਲਜਿੰਦਰ ਕੁਮਾਰ ਦਾ ਹੋਇਆ ਅੰਤਿਮ ਸਸਕਾਰ

By  Pardeep Singh March 7th 2022 10:59 AM -- Updated: March 7th 2022 11:54 AM

ਚੰਡੀਗੜ੍ਹ: ਅੰਮ੍ਰਿਤਸਰ ਦੇ ਬੀ ਐੱਸ ਐੱਫ ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਾਏ ਜਾਣ ਤੇ ਅੰਨ੍ਹੇਵਾਹ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਕਈ ਜਵਾਨ ਮਾਰੇ ਗਏ ਸਨ ਅਤੇ ਜ਼ਖਮੀ ਹੋ ਗਏ ਸਨ। ਉਨ੍ਹਾਂ ਵਿੱਚੋ ਇਕ ਜਵਾਨ ਬਲਜਿੰਦਰ ਕੁਮਾਰ ਵੀ ਸੀ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।  ਬਲਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਹੈ। ਬਲਜਿੰਦਰ ਕੁਮਾਰ ਅੰਮ੍ਰਿਤਸਰ ਦੇ ਸਨ। ਬੀਐਸਐਫ ਵਿੱਚ ਬਲਜਿੰਦਰ ਕੁਮਾਰ ਹੈੱਡ ਕਾਂਸਟੇਬਲ ਵਜੋਂ ਡਿਊਟੀ ਨਿਭਾ ਰਹੇ ਸਨ। ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇਹ ਸੌਂਪੀ ਗਈ ਹੈ ਅਤੇ ਅੱਜ ਅੰਤਿਮ ਸਸਕਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੀ ਦਿਨ ਬੀਐਸਐਫ ਦੇ ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ ਤੇ ਸਥਿਤ ਬੀਐਸਐਫ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਸਤੁੱਪਾ ਮਹਾਰਾਸ਼ਟਰ ਜੋ ਕਿ ਇੱਥੇ ਡਿਊਟੀ ਤੇ ਤਾਇਨਾਤ ਸੀ ਜਿਸ ਨੇ ਆਪਣੀ ਡਿਊਟੀ ਦੌਰਾਨ ਰਾਈਫਲ ਵਿਚੋਂ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਡਿਊਟੀ 'ਤੇ ਤਾਇਨਾਤ ਜਵਾਨਾਂ ਨੂੰ ਗੋਲੀਆਂ ਲੱਗੀਆਂ ਜਿਸ ਦੇ ਸਿੱਟੇ ਵਜੋਂ ਦੋ ਜਵਾਨ ਮੌਕੇ ਤੇ ਮਾਰੇ ਗਏ ਤੇ 8 ਜਵਾਨ ਗੰਭੀਰ ਰੂਪ ਵਿੱਚ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ 6 ਜਵਾਨ ਮਾਰੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਵੱਧ ਡਿਊਟੀ ਲਾਏ ਜਾਣ ਤੋਂ ਸਤਾਏ ਜ਼ੁਬਾਨ ਸੁਤਪਾ ਨੇ ਇਹ ਫੈਸਲਾ ਅੱਕ ਕੇ ਲਿਆ ਤੇ ਆਪਣੀ ਡਿਊਟੀ ਰਾਈਫਲ ਨਾਲ ਇਸ ਘਟਨਾ ਨੂੰ ਇਲਜ਼ਾਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲਾ ਜਵਾਨ ਲਗਾਤਾਰ ਆਪਣੇ ਖਾਸਾ ਕੈਂਪ ਵਿੱਚ ਫਾਇਰਿੰਗ ਕਰਦਾ ਹੋਇਆ ਲੰਮਾ ਸਮਾਂ ਭੱਜਦਾ ਰਿਹਾ ਜਿੱਥੇ ਉਸ ਨੂੰ ਇਕ ਬੀਐਸਐਫ ਦੇ ਅਫ਼ਸਰ ਦੀ ਗੱਡੀ ਮਿਲੀ ਤੇ ਉਸਨੇ ਅਫ਼ਸਰ ਦੀ ਗੱਡੀ ਤੇ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਨਾਲ ਅਫ਼ਸਰ ਦੀ ਜਾਨ ਵਾਲ ਵਾਲ ਬਚ ਗਈ। ਇਹ ਵੀ ਪੜ੍ਹੋ:ਸ਼ਰਾਬ ਦੀਆਂ ਪੇਟੀਆਂ ਘਰ 'ਚ ਰੱਖਣ ਵਾਲੇ ਹੋ ਜਾਓ ਸਾਵਧਾਨ, ਹਾਈਕੋਰਟ ਨੇ ਨਵੇਂ ਨਿਯਮ ਕੀਤੇ ਜਾਰੀ -PTC News

Related Post