ਅੰਮ੍ਰਿਤਸਰ: ਪੰਜਾਬੀ ਗੀਤ ਦੀਆਂ ਓ ਲਾਈਨਾਂ ਹਮੇਸ਼ਾਂ ਤੁਹਾਡੇ ਕੰਨਾਂ ਵਿੱਚ ਗੂੰਜਦੀਆ ਹਨ। ਆਈ ਵਿਸਾਖੀ ਜੱਟਾ, ਆਈ ਵਿਸਾਖੀ ਤੇ ਮੁਕ ਗਈ ਕਣਕਾ ਦੀ ਰਾਖੀ... ਇਸ ਤਿਉਹਾਰ ਮੌਕੇ ਕਿਸਾਨਾ ਵੱਲੋਂ ਕਣਕਾ ਦੀ ਵਾਢੀ ਕੀਤੀ ਜਾਂਦੀ ਹੈ ਕਿਉਕਿ ਲਗਭਗ ਛੇ ਮਹੀਨੇ ਦੇ ਲੰਮੇ ਸਮੇਂ ਦੇ ਅੰਤਰਾਲ ਵਿਚ ਪੁੱਤਾਂ ਵਾਂਗ ਪਾਲਿਆ ਇਹਨਾ ਫਸਲਾਂ ਦੀ ਦਿਨ-ਰਾਤ ਸੰਭਾਲ ਕਰ ਅਕਸਰ ਵਿਸਾਖੀ ਨੂੰ ਉਹ ਦਿਨ ਆ ਹੀ ਜਾਂਦਾ ਹੈ ਜਦੋਂ ਕਿਸਾਨ ਆਪਣੀ ਫਸਲ ਨੂੰ ਮੰਡੀ ਵਿਚ ਲੈ ਕੇ ਜਾਦਾ ਹੈ। ਇਸ ਮੌਕੇ ਉਸਨੂੰ ਆਪਣੀ ਫਸਲ ਨੂੰ ਵੇਖ ਕਾਫੀ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਉਹ ਇਸੇ ਖੁਸ਼ੀ ਵਿਚ ਢੋਲ ਦੀ ਤਾਲ ਤੇ ਭੰਗੜੇ ਪਾਉਂਦਾ ਹੈ ਅਤੇ ਕੁੜੀਆਂ ਗਿੱਧਾ ਪਾ ਕੇ ਜਸ਼ਨ ਮਨਾਉਂਦੀਆ ਹਨ। ਅਜਿਹਾ ਹੀ ਨਜਾਰਾ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਲਾਗਲੇ ਪਿੰਡਾਂ ਦਾ ਜਿਥੇ ਕਿਸਾਨਾ ਵੱਲੋਂ ਕਣਕ ਦੀ ਫਸਲ ਦੇ ਪੱਕਣ ਮੌਕੇ ਖੁਸ਼ੀ ਵਿਚ ਭੰਗੜੇ ਪਾਏ ਗਏ ਅਤੇ ਵਿਸਾਖੀ ਆਉਣ ਦਾ ਜਸ਼ਨ ਮਨਾਇਆ ਗਿਆ। ਕਿਸਾਨ ਗੁਰਦੇਵ ਸਿੰਘ ਵਰਪਾਲ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਸਾਖੀ ਜਾਣੀਕੇ ਕਿਸਾਨਾਂ ਦਾ ਉਹ ਤਿਉਹਾਰ ਜਦੋਂ ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਅਤੇ ਦਿਨ ਰਾਤ ਪੁੱਤਾਂ ਵਾਂਗ ਪਾਲੀ ਫਸਲ ਦੀ ਕਟਾਈ ਦਾ ਦਿਨ ਆਉਦਾ ਹੈ ਤਾ ਕਿਸਾਨ ਖੁਸ਼ੀ ਵਿਚ ਭੰਗੜੇ ਪਾਉਂਦਾ ਹੈ ਅਜਿਹਾ ਹੀ ਨਜਾਰਾ ਅਜ ਇਥੇ ਦੇਖਣ ਨੂੰ ਮਿਲ ਰਿਹਾ ਹੈ ਜਦੌ ਕਿਸਾਨਾ ਵਲੌ ਖੁਸ਼ੀ ਵਿਚ ਭੰਗੜੇ ਪਾਏ ਗਏ ਜਾ ਰਹੇ ਹਨ ਅਤੇ ਖੁਸ਼ੀ ਖੁਸ਼ੀ ਕਣਕ ਦੀ ਵਾਢੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਹੀ ਮੰਡੀ ਵਿੱਚ ਲਿਜਾਇਆ ਜਾਵੇਗਾ। ਇਸ ਮੌਕੇ ਉਹਨਾ ਕਿਹਾ ਕਿ ਅਸੀ ਸਰਕਾਰ ਨੂੰ ਅਪੀਲ ਕਰਦੇ ਹਾ ਕਿ ਉਹ ਕਿਸਾਨਾ ਦਾ ਮਿਹਨਤਾਨਾ ਪੂਰਾ ਦੇਣ ਤਾ ਜੌ ਦੇਸ਼ ਦਾ ਅੰਨਦਾਤਾ ਕਿਸਾਨ ਵੀ ਆਪਣੇ ਪਰਿਵਾਰ ਵਿਚ ਖੁਸ਼ਹਾਲੀ ਨਾਲ ਗੁਜਰ ਬਸਰ ਕਰ ਸਕੇ। ਇਹ ਵੀ ਪੜ੍ਹੋ:ਗੀਤ ਤੋਂ ਬਾਅਦ ਸਿੱਧੂ ਮੂਸੇਵਾਲਾ ਫਿਰ ਵਿਵਾਦਾਂ ਚ ਘਿਰੇ, AK47 ਵਾਲਾ ਖੁੱਲ੍ਹੇਗਾ ਮੁੜ ਕੇਸ! -PTC News