ਬੈਂਸ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਕੀਤੇ ਸਵਾਲ, ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ

By  Pardeep Singh February 10th 2022 04:10 PM -- Updated: February 10th 2022 04:17 PM

ਚੰਡੀਗੜ੍ਹ: ਐੱਚ.ਐਸ.ਬੈਂਸ ਨੇ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਪੰਜਾਬ ਵਿੱਚ ਆਉਣ ਤੋਂ ਪਹਿਲਾ ਸਵਾਲ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ  ਉਹ ਆਪਣੇ ਪਤੀਦੇਵ ਕੇਜਰੀਵਾਲ ਦੀ ਤਰ੍ਹਾਂ ਕੋਈ ਡਰਾਮਾ ਨਾ ਕਰਨ। ਉਨ੍ਹਾਂ ਨੇ ਸੁਨੀਤਾ ਨੂੰ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਆਰ.ਐਸ.ਐਸ ਦੇ ਨਾਲ ਸੰਬੰਧ ਕੀ ਹਨ, ਉਹ ਇਸ ਬਾਰੇ ਦੱਸਣ।ਬੈਂਸ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਕੀਤੇ ਸਵਾਲ, ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ ਉਨ੍ਹਾਂ ਨੇ ਕਿਹਾ ਹੈ ਕਿ ਆਰ.ਐਸ.ਐਸ ਦੇ ਨਾਲ ਸਬੰਧ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਆਰ.ਐਸ.ਐਸ ਦੇ ਏਜੰਡੇ ਉੱਤੇ ਹੀ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਸੁਨੀਤਾ ਮਹਿਮਾਨ ਬਣ ਕੇ ਆਉਣ ਤਾਂ ਉਨ੍ਹਾਂ ਦਾ ਸਵਾਗਤ ਹੈ। ਬੈਂਸ ਦਾ ਕਹਿਣਾ ਹੈ ਕਿ ਸਵਦੈਸੀ ਜਾਗਰਨ ਮੰਚ ਅਤੇ ਆਰ. ਐਸ.ਐਸ ਦੇ ਨਾਲ ਸੰਬੰਧ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੁਨੀਤਾ ਪੰਜਾਬ ਵਿੱਚ ਆ ਕੇ ਪੰਜਾਬੀ ਬੋਲਣ।ਬੈਂਸ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਕੀਤੇ ਸਵਾਲ, ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ ਬੈਂਸ ਨੇ ਸੁਨੀਤਾ ਨੂੰ ਸਵਾਲ ਕੀਤਾ ਹੈ ਕਿ ਪ੍ਰੋ. ਦਵਿੰਦਰਪਾਲ ਦੀ ਰਿਹਾਈ ਉੱਤੇ ਝੂਠ ਕਿਓ ਬੋਲਿਆ। ਉਨ੍ਹਾਂ ਨੇਕਿਹਾ ਹੈ ਦੂਜਾ ਸਵਾਲ ਹੈ ਕਿ ਪੰਜਾਬੀ ਦੀ ਪੜ੍ਹਾਈ ਦਿੱਲੀ ਵਿੱਚ ਕਿਓਂ ਨਹੀਂ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਹੈ ਕਿ ਸਿੱਖ ਮਾਰਸ਼ਲ ਸੰਸਥਾਵਾਂ ਨੂੰ ਮਾਣਤਾ ਦੇਣ। ਬੈਂਸ ਨੇ ਭਗਵੰਤ ਮਾਨ ਬਾਰੇ ਤੰਜ਼ ਕੱਸਦੇ ਕਿਹਾ ਹੈ ਕਿ ਤੁਸੀਂ ਪੰਜਾਬ ਨਾਲ ਖੜੋ ਨਾ ਕਿ ਦਿੱਲੀ ਨਾਲ ਖੜੋ। ਉਨ੍ਹਾਂ ਨੇ ਕਿਹਾ ਦਿੱਲੀ ਸਾਹਿਤ ਅਕਾਦਮੀ ਦਾ ਪ੍ਰਧਾਨ ਗੈਰ ਪੰਜਾਬੀ ਲਗਾਇਆ ਗਿਆ ਹੈ ਇਹ ਕਿਓਂ ਕੀਤਾ ਹੈ ਇਸ ਦਾ ਜਵਾਬ ਦੇਣ। ਬੈਂਸ ਨੇ ਸੁਨੀਤਾ ਨੂੰ ਕਿਹਾ ਹੈ ਕਿ ਤੁਸੀਂ ਮਹਿਮਾਨ ਬਣ ਕੇ ਆਉ ਤਾਂ ਸਵਾਗਤ ਕਰਨਗੇ ਪੰਜਾਬੀ। ਬੈਂਸ ਨੇ ਕਿਹਾ ਹੈ ਜੇਕਰ ਕੇਜਰੀਵਾਲ ਨੂੰ ਦਿਓਗੇ ਮੌਕਾ ਖਾਓਗੇ ਧੋਖਾ। ਬੈਂਸ ਦਾ ਕਹਿਣਾ ਹੈ ਕਿ ਭਗਵੰਤ ਮਾਨ ਜੀ ਕੇਜਰੀਵਾਲ ਨੇ ਦਿੱਲੀ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਕੇਸ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਸੁਨੀਤਾ ਤੁਹਾਡੇ ਪਤੀਦੇਵ ਕਿਸਾਨਾਂ ਨਾਲ ਨਫ਼ਰਤ ਕਿਉਂ ਕਰਦੇ ਹੋ। ਬੈਂਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੇ ਧੋਖਾ ਦਿੱਤਾ ਸੀ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਸੁਨੀਤਾ ਜੀ ਤੁਸੀ ਆਪਣੇ ਪਤੀ ਅਰਵਿੰਦ ਕੇਜਰੀਵਾਲ ਤੋਂ ਸਵਾਲਾਂ ਦੇ ਜਵਾਬ ਲੈਣ । ਉਨ੍ਹਾਂ ਨੇ ਰਾਜੇਵਾਲ ਨੂੰ ਕਿਹਾ ਹੈ ਕਿ ਤੁਸੀਂ ਉਨ੍ਹਾਂ ਨਾਲ ਖੜੋ ।ਬੈਂਸ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਕੀਤੇ ਸਵਾਲ, ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ ਬੈਂਸ ਦਾ ਕਹਿਣਾ ਹੈ ਕਿ ਕਿਸਾਨਾਂ ਅਤੇ ਸਾਡੀ ਇਕੋ ਗੱਲ ਸੀ ਕਿ ਕਾਲੇ ਕਾਨੂੰਨ ਇਹ ਕਾਨੂੰਨ ਦਾ ਦਾਇਰੇ ਤੋਂ ਬਾਹਰ ਜਾ ਕੇ ਬਣੇ ਸਨ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਵਿੱਚ ਕਾਨੂੰਨ ਲਾਗੂ ਕੀਤੇ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਵਿੱਚ ਕਾਨੂੰਨ ਕਿਓਂ ਨਹੀਂ ਰੱਦ ਕਰ ਰਹੇ। ਉਨ੍ਹਾਂ ਨੇ ਕੇਜਰੀਵਾਲ ਨੂੰ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਬੈਂਸ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੇ ਦੋ ਮੌਕੇ ਦਿੱਤੇ ਹਨ।ਇਕ ਵਾਰੀ ਤੁਹਾਨੂੰ ਵਿਰੋਧੀ ਧਿਰ ਵਿੱਚ ਬੈਠਾਇਆ ਹੈ ਪਰ ਤੁਸੀਂ ਕੀ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਐਮਪੀ ਬਣੇ ਪਰ ਉਹ ਆਮ ਆਦਮੀ ਪਾਰਟੀ ਛੱਡ ਗਏ। ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ।ਪੰਜਾਬ ਦੇ ਲੋਕਾਂ ਨੂੰ ਆਪਣਿਆਂ ਦੀ ਪਛਾਣ ਕਰਨੀ ਚਾਹੀਦੀ ਹੈ। ਬੈਂਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਵੇਚੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇੰਨ੍ਹਾਂ ਨੇ ਕਿਹੜੇ ਆਮ ਆਦਮੀ ਨੂੰ ਟਿਕਟ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਪਾਰਟੀ ਹੈ ਜਿਸ ਉੱਤੇ ਟਿਕਟਾਂ ਵੇਚਣ ਦਾ ਇਲਜ਼ਾਮ ਨਹੀਂ ਹੈ। ਕਾਂਗਰਸ ਦੇ ਕਲੇਸ਼ ਬਾਰੇ ਸਾਰਿਆਂ ਨੂੰ ਪਤਾ ਹੈ। ਇਹ ਵੀ ਪੜ੍ਹੋ:ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਦੇ ਮਾਤਾ ਦਾ ਦੇਹਾਂਤ -PTC News

Related Post