Chardham Yatra 2023: ਉੱਤਰਾਖੰਡ ਵਿੱਚ ਕਈ ਜ਼ਿਲ੍ਹਿਆਂ ’ਚ ਮੌਸਮ ਚ ਬਦਲਾਅ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਜਦਕਿ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।ਉੱਥੇ ਹੀ ਦੂਜੇ ਪਾਸੇ ਉੱਤਰਾਖੰਡ ਸਰਕਾਰ ਨੇ ਐਤਵਾਰ ਨੂੰ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਕੇਦਾਰਨਾਥ ਧਾਮ 'ਚ ਪਿਛਲੇ ਕੁਝ ਦਿਨਾਂ 'ਚ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਸਾਵਧਾਨ ਰਹਿਣ ਅਤੇ ਮੌਸਮ ਦੀ ਭਵਿੱਖਬਾਣੀ ਦੇ ਮੁਤਾਬਿਕ ਯਾਤਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ।<blockquote class=twitter-tweet><p lang=en dir=ltr>Char Dham Yatra | There was heavy snowfall in Kedarnath Dham yesterday. Pilgrims are requested to be alert and begin their yatra by looking at the weather: Uttarakhand DGP Ashok Kumar <a href=https://t.co/tN4R4ePlJH>pic.twitter.com/tN4R4ePlJH</a></p>&mdash; ANI UP/Uttarakhand (@ANINewsUP) <a href=https://twitter.com/ANINewsUP/status/1650044632993239040?ref_src=twsrc^tfw>April 23, 2023</a></blockquote> <script async src=https://platform.twitter.com/widgets.js charset=utf-8></script>ਇਸ ਤੋਂ ਇਲਾਵਾ ਕੇਦਾਰਨਾਥ ਵਿੱਚ ਖ਼ਰਾਬ ਮੌਸਮ ਦੇ ਮੱਦੇਨਜ਼ਰ ਤੀਰਥ ਯਾਤਰਾ ਲਈ ਰਜਿਸਟ੍ਰੇਸ਼ਨ ਰੋਕ ਦਿੱਤੀ ਗਈ ਹੈ। ਚਾਰਧਾਮ ਯਾਤਰਾ ਰਜਿਸਟ੍ਰੇਸ਼ਨ ਇੰਚਾਰਜ ਪ੍ਰੇਮਾਨੰਦ ਨੇ ਦੱਸਿਆ ਕਿ ਸੈਰ-ਸਪਾਟਾ ਵਿਕਾਸ ਪਰਿਸ਼ਦ ਹੈੱਡਕੁਆਰਟਰ ਦੇ ਹੁਕਮਾਂ 'ਤੇ ਐਤਵਾਰ ਸਵੇਰੇ ਕੇਦਾਰਨਾਥ ਜਾਣ ਵਾਲੇ ਯਾਤਰੀਆਂ ਦੀ ਰਜਿਸਟ੍ਰੇਸ਼ਨ ਰੋਕ ਦਿੱਤੀ ਗਈ ਹੈ। ਜਦਕਿ ਬਾਕੀ ਤਿੰਨ ਧਾਮ ਲਈ ਰਜਿਸਟ੍ਰੇਸ਼ਨ ਚੱਲ ਰਹੀ ਹੈ। ਆਦੇਸ਼ ਮਿਲਣ 'ਤੇ ਹੀ ਕੇਦਾਰਨਾਥ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ।ਕਾਬਿਲੇਗੌਰ ਹੈ ਕਿ ਕੇਦਾਰਨਾਥ ਅਤੇ ਯਮੁਨੋਤਰੀ ਤੀਰਥਾਂ 'ਤੇ ਬਰਫਬਾਰੀ ਕਾਰਨ ਪ੍ਰਬੰਧਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਇਹ ਸਿਲਸਿਲਾ ਹੋਰ ਵੀ ਜਾਰੀ ਰਿਹਾ ਤਾਂ ਸ਼ਰਧਾਲੂਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।ਇਹ ਵੀ ਪੜ੍ਹੋ: US Visa: ਅਮਰੀਕਾ ਜਾਣ ਦਾ ਸੁਪਨਾ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ!