ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀਆਂ ਦੀ ਹਾਲਤ ਖਸਤਾ

By  Ravinder Singh April 4th 2022 04:26 PM

ਮੋਗਾ : ਜ਼ਿਲ੍ਹਾ ਮੋਗਾ ਵਿੱਚ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਅਜੇ ਤੱਕ ਮੰਡੀਆਂ ਦੀ ਪੂਰੀ ਤਰ੍ਹਾਂ ਸਫ਼ਾਈ ਨਹੀਂ ਹੋਈ ਹੈ। ਕਣਕ ਦੀ ਖ਼ਰੀਦ ਕਰਨ ਲਈ ਜ਼ਿਲ੍ਹਾ ਮੋਗਾ ਵਿੱਚ ਕਰੀਬ 18 ਖ਼ਰੀਦ ਕੇਂਦਰ ਸਥਾਪਤ ਕਰ ਦਿੱਤੇ ਗਏ ਹਨ ਪਰ ਇੱਕਾ ਦੁੱਕਾ ਖ਼ਰੀਦ ਕੇਂਦਰਾਂ ਨੂੰ ਛੱਡ ਕੇ ਅਜੇ ਬਹੁਤੀਆਂ ਮੰਡੀਆਂ ਵਿੱਚ ਸਾਫ਼-ਸਫ਼ਾਈ ਵੀ ਮੁਕੰਮਲ ਨਹੀਂ ਹੋਈ। ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀਆਂ ਦੀ ਖਸਤਾ ਹਾਲਤ ਅੱਜ ਪੀਟੀਸੀ ਨਿਊਜ਼ ਦੀ ਟੀਮ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਾਇਆ ਅਜੇ ਤਕ ਬਹੁਤੀਆਂ ਮੰਡੀਆਂ ਵਿੱਚ ਪਾਥੀਆਂ ਤੇ ਘਾਹ ਫੂਸ ਵੱਡੀ ਮਾਤਰਾ ਵਿੱਚ ਖੜ੍ਹਾ ਹੈ। ਅਜੇ ਤੱਕ ਸਾਫ਼ ਸਫ਼ਾਈ ਵੀ ਮੁਕੰਮਲ ਨਹੀਂ ਹੋਈ। ਮੋਗਾ ਦੇ ਕਸਬਾ ਬੱਧਨੀ ਕਲਾਂ ਅਧੀਨ ਆਉਂਦੀ ਮੰਡੀ ਬੁੱਟਰ ਕਲਾਂ ਤੇ ਬੱਧਨੀ ਕਲਾਂ ਦੀਆਂ ਮੰਡੀਆਂ ਦੀ ਸਾਫ਼-ਸਫ਼ਾਈ ਅਜੇ ਤੱਕ ਮੁਕੰਮਲ ਨਹੀਂ ਹੋਈ। ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀਆਂ ਦੀ ਖਸਤਾ ਹਾਲਤਜਦੋਂ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਟੈਂਡਰ ਲੇਟ ਹੋਣ ਕਾਰਨ ਸਫ਼ਾਈ ਕਰਵਾਉਣ ਵਿੱਚ ਕੁਝ ਦੇਰੀ ਹੋਈ ਹੈ ਪਰ ਅਜੇ ਤੱਕ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਨਹੀਂ ਹੋਈ। ਕਣਕ ਦੀ ਆਮਦ ਤੋਂ ਪਹਿਲਾਂ ਪਹਿਲਾਂ ਸਫ਼ਾਈ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਜਾਣਗੇ। ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਮੰਡੀਆਂ ਦੀ ਖਸਤਾ ਹਾਲਤਉਧਰ ਦੂਜੇ ਪਾਸੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਵੀ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ ਪਰ ਅਜੇ ਤੱਕ ਮੁਕੰਮਲ ਸਫ਼ਾਈ ਨਹੀਂ ਹੋਈ। ਇਸ ਸਬੰਧ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਮੰਡੀ ਬੋਰਡ ਅਫਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਮੰਡੀਆਂ ਦੀ ਸਫ਼ਾਈ ਤੁਰੰਤ ਯਕੀਨੀ ਬਣਾਈ ਜਾਵੇ ਤੇ ਕਿਸਾਨਾਂ ਲਈ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦਾ ਪ੍ਰਬੰਧ ਤੇ ਤਰਪਾਲਾਂ ਦਾ ਪ੍ਰਬੰਧ ਵੀ ਮੁਕੰਮਲ ਕਰਵਾਇਆ ਜਾਵੇ। ਜੇ ਕੋਈ ਵੀ ਅਧਿਕਾਰੀ ਅਣਗਹਿਲੀ ਵਰਤਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਫੌਰੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਤੋੜਦੇ ਦੋ ਲੁਟੇਰੇ ਗ੍ਰਿਫ਼ਤਰ, ਇਕ ਫ਼ਰਾਰ

Related Post