ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ 'ਤੇ ਰੋਕ ਲਾਏ ਜਾਣ ਦੇ ਬਾਵਜੂਦ ਵੀ ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਪਿਛਲੇ 50 ਦਿਨਾਂ ਤੋਂ ਦਿੱਲੀ ਦੀਆਂ ਵੱਖ -ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਇਹ ਅੰਦੋਲਨ ਹੁਣ ਕਿਸਾਨਾਂ ਦਾ ਹੀ ਨਹੀਂ ਰਿਹਾ ਬਲਕਿ ਇਹ ਹੁਣ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਲਈ ਹੁਣ ਹਰ ਕੋਈ ਇਸ ਅੰਦੋਲਨ 'ਚ ਹਿੱਸਾ ਬਣਾ ਚਾਹੁੰਦਾ ਹੈ।
[caption id="attachment_465973" align="aligncenter"] ਲੋਹੜੀ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ,ਕਿਸਾਨਾਂ ਨਾਲ ਮਨਾਈ 'ਲੋਹੜੀ'[/caption]
Babbu Maan Singhu Border : ਇਸ ਦੌਰਾਨ ਕੱਲ੍ਹ ਲੋਹੜੀ ਦੇ ਤਿਉਹਾਰ ਨੂੰ ਖ਼ਾਸ ਬਣਾਉਣ ਲਈ ਪੰਜਾਬੀ ਗਾਇਕ ਬੱਬੂ ਮਾਨ ਸਿੰਘੂ ਬਾਰਡਰ 'ਤੇ ਪਹੁੰਚੇ। ਜਿੱਥੇ ਬੱਬੂ ਮਾਨ ਨੇ ਕਿਸਾਨਾਂ ਨਾਲ ਲੋਹੜੀ ਮਨਾਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਬੱਬੂ ਮਾਨ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਬੱਬੂ ਮਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ ਤੇ ਉਨ੍ਹਾਂ ਦੀ ਆਤਮਾ ਵੀ ਇੱਥੇ ਹੀ ਹੈ। ਬੱਬੂ ਮਾਨ ਨੇ ਕਿਹਾ, "ਪੰਜਾਬੀ ਆਪਣੇ ਹੱਕ ਲੈ ਕੇ ਹੀ ਮੁੜਨਗੇ। ਉਨ੍ਹਾਂ ਕਿਹਾ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਓਦੋਂ ਪੰਜਾਬੀ ਕਿਸੇ ਲਈ ਵੀ ਖੜ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਾ ਅਸੀਂ ਵੱਖਵਾਦੀ ਆਂ , ਨਾ ਅੱਤਵਾਦੀ, ਅਸੀਂ ਤਾਂ ਸੱਚਵਾਦੀ ਆਂ।
[caption id="attachment_465969" align="aligncenter"] ਲੋਹੜੀ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ,ਕਿਸਾਨਾਂ ਨਾਲ ਮਨਾਈ 'ਲੋਹੜੀ'[/caption]
Babbu Maan : ਇਸ ਦੇ ਨਾਲ ਹੀਬੱਬੂ ਮਾਨ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਨਾਮ ਰਿਸਪੈਕਟ ਨਾਲ ਲਿਆ ਜਾਵੇ।ਬੱਬੂ ਮਾਨ ਨੇ ਕਿਹਾ ਕਿ ਆਪਾਂ ਇਹ ਲੜਾਈ ਜਿੱਤ ਚੁੱਕੇ ਹਾਂ ਪਰ ਇਹ ਮੁਹਿੰਮਾਂ ਅੱਗੇ ਵੀ ਜਾਰੀ ਰੱਖਣੀਆਂ ਪੈਣਗੀਆਂ। ਉਨ੍ਹਾਂ ਕਿਹਾ ਜਿੱਥੇ ਅਸੀਂ ਰਹਿੰਦੇ ਹਾਂ , ਓਥੇ ਵੀ ਸੁਧਾਰਾਂ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਯੁਕਤ ਮੋਰਚੇ ਨੂੰ ਇੱਕ ਦਿਨ ਇਕੱਠਾ ਹੋਣਾ ਪਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਅੰਦੋਲਨ ਕਰਨੇ ਪੈਣਗੇ।ਬੱਬੂ ਮਾਨ ਨੇ ਕਿਹਾ ਕਿ ਇਸ ਅੰਦੋਲਨ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਹੈ।
[caption id="attachment_465968" align="aligncenter"] ਲੋਹੜੀ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ,ਕਿਸਾਨਾਂ ਨਾਲ ਮਨਾਈ 'ਲੋਹੜੀ'[/caption]
Farmers Protest : ਬੱਬੂ ਮਾਨ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਵੀ ਕੀਤੀ ਹੈ ਤੇ ਕਿਹਾ ਕਿ ਖੁਦਕੁਸ਼ੀਆਂ ਕੋਈ ਹੱਲ ਨਹੀਂ ਹੈ। ਕਿਸਾਨਾਂ ਦੇ ਇਸ ਅੰਦੋਲਨ ਨੂੰ ਜਿੱਥੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ ,ਓਥੇ ਹੀ ਪੰਜਾਬੀ ਕਲਾਕਾਰਾਂ ਵੱਲੋਂ ਵੀ ਵੱਧ ਚੜ ਕੇ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬੀ ਕਲਾਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਇਸ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਕੱਲ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨ ਅੰਦੋਲਨ 'ਚ ਪਹੁੰਚੇ ਸਨ।
ਪੜ੍ਹੋ ਹੋਰ ਖ਼ਬਰਾਂ : ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਹਨ : ਹੇਮਾ ਮਾਲਿਨੀ
[caption id="attachment_465966" align="aligncenter"] ਲੋਹੜੀ ਮੌਕੇ ਸਿੰਘੂ ਬਾਰਡਰ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ,ਕਿਸਾਨਾਂ ਨਾਲ ਮਨਾਈ 'ਲੋਹੜੀ'[/caption]
Babbu Maan Singhu Border : ਦੱਸ ਦੇਈਏ ਕਿ ਬਹੁਤ ਸਾਰੇ ਪੰਜਾਬ ਗਾਇਕ ਤੇ ਅਦਾਕਾਰ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰ ਚੁੱਕੇ ਹਨ। ਆਏ ਦਿਨ ਕੋਈ ਨਾ ਕੋਈ ਪੰਜਾਬ ਗਾਇਕ ਦਿੱਲੀ ਦੀਆਂ ਸਰਹੱਦਾਂ 'ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਦੇ ਰਹਿੰਦੇ ਹਨ। ਰਣਜੀਤ ਬਾਵਾ, ਜੈਜ਼ੀ ਬੀ, ਦਿਲਜੀਤ ਦੌਸਾਂਝ, ਕਰਨ ਔਜਲਾ, ਸੋਨੀਆ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਦਿੱਲੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ।
Babbu Maan Singhu Border । Babbu Maan Speech । Farmers Protest
-PTCNews