ਲਾਹੌਰ 'ਚ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ 'ਚ ਬਾਬਾ ਨਜਮੀ ਵੱਲੋਂ ਲੋਕ ਅਰਪਣ
ਲਾਹੌਰ: ਲਾਹੌਰ ਵਿੱਚ 31ਵੀਂ ਵਿਸ਼ਵ ਪੰਜਾਬੀ ਮੌਕੇ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ ਵਿੱਚ ਬਾਬਾ ਨਜਮੀ ਤੇ ਸਾਥੀਆਂ ਵੱਲੋਂ ਲੋਕ ਅਰਪਨ ਕੀਤੀ ਗਈ। ਪੁਸਤਕ ਬਾਰੇ ਬੋਲਦਿਆਂ ਨੌਜਵਾਨ ਪੰਜਾਬੀ ਕਵੀ ਅਫਜ਼ਲ ਸਾਹਿਰ ਨੇ ਕਿਹਾ ਕਿ 1999 ਵਿੱਚ ਮੈਂ ਗੁਰਭਜਨ ਗਿੱਲ ਜੀ ਨੂੰ ਲੁਧਿਆਣਾ ਚ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੀ ਮੀਟਿੰਗ ਵਿੱਚ ਜਗਦੇਵ ਸਿੰਘ ਜੱਸੋਵਾਲ ਨਾਲ ਮਿਲਿਆ ਸਾਂ। ਉਸ ਦਿਨ ਤੋਂ ਬਾਦ ਮੈਂ ਉਨਾਂ ਦੀ ਸ਼ਾਇਰੀ ਦਾ ਹਮਸਫ਼ਰ ਹਾਂ।
ਬਾਬਾ ਨਜਮੀ ਨੇ ਕਿਹਾ ਕਿ ਗੁਰਭਜਨ ਗਿੱਲ ਸਾਹਿਬ ਨਾਲ ਮੇਰੀ ਸ਼ਬਦ ਸਾਂਝ ਹੀ ਸੱਜਣ ਤਾਈ ਦੀ ਬੁਨਿਆਦ ਹੈ। ਸੁਰਤਾਲ ਬਾਰੇ ਮੈਂ ਗੁਰਮੁਖੀ ਅਤੇ ਸ਼ਾਹਮੁਖੀ ਐਡੀਸ਼ਨਾਂ ਵਿੱਚ ਲਿਖਿਆ ਵੀ ਹੈ।
ਸੁਰਤਾਲ ਨੂੰ ਮੁਦੱਸਰ ਬੱਟ ਮੁੱਖ ਸੰਪਾਦਕ ਭੁਲੇਖਾ, ਬਾਬਾ ਨਜਮੀ, ਅਫ਼ਜ਼ਲ ਸਾਹਿਰ, ਡਾਃ ਦੀਪਕ ਮਨਮੋਹਨ ਸਿੰਘ, ਡਾਃ ਅਬਦਾਲ ਬੇਲਾ, ਹਰਵਿੰਦਰ ਚੰਡੀਗੜ੍ਹ, ਗੁਰਬਖ਼ਸ਼ ਕੌਰ ਰਾਏ ਅਤੇ ਦਰਸ਼ਨ ਬੁੱਟਰ ਨੇ ਲੋਕ ਅਰਪਨ ਕੀਤਾ।
ਇਸ ਮੌਕੇ ਗੁਰਭਜਨ ਗਿੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਉੱਘੇ ਲੇਖਕ ਜ਼ੁਬੈਰ ਅਹਿਮਦ,ਡਾ. ਦਿਲਸ਼ਾਦ ਟਿਵਾਣਾ, ਨਾਸਿਰ ਢਿੱਲੋਂ, ਵੱਕਾਸ ਅਹਿਮਦ, ਆਸਿਫ਼ ਖਾਨ, ਰੁਖਸਾਨਾ ਭੱਟੀ, ਕਮਰ ਮਹਿਦੀ, ਮੁਹੰਮਦ ਇਦਰੀਸ ਤਬੱਸੁਮ, ਸ਼ਫੀਆ ਹਯਾਤ , ਸਾਨੀਆ ਸ਼ੇਖ, ਆਸਿਫ਼ ਰਜ਼ਾ, ਜਹਾਂਗੀਰ ਹਯਾਤ,ਲੇਖਕ ਹਰਵਿੰਦਰ ਚੰਡੀਗੜ੍ਹ ਵਫ਼ਦ ਦੇ ਕੋਆਰਡੀਨਰ ਲੇਖਕ ਸਹਿਜਪ੍ਰੀਤ ਮਾਂਗਟ , ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਕੁਲਬੀਰ ਗੋਜਰਾ, ਗੁਰਤੇਜ ਕੋਹਾਰਵਾਲਾ, ਦਲਜੀਤ ਸਿੰਘ ਸ਼ਾਹੀ , ਡਾ. ਸਾਂਵਲ ਧਾਮੀ , ਜਗਤਾਰ ਭੁੱਲਰ ਤੇ ਹੋਰ ਅਨੇਕਾਂ ਨਾਮਵਰ ਲੇਖਕ ਸ਼ਾਮਿਲ ਸਨ।
ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਮੰਦਬੁੱਧੀ ਬੱਚੇ ਦੀ ਟੀਚਰ ਨੇ ਕੀਤੀ ਕੁੱਟਮਾਰ, ਜਾਂਚ ਸ਼ੁਰੂ
-PTC News