Auto Expo 2023:ਆਟੋ ਐਕਸਪੋ 'ਚ ਸੇਡਾਨ ਦੀ ਇਲੈਕਟ੍ਰਿਕ ਕਾਰ ਦੀ ਦਿਸੀ ਝਲਕ
ਨੋਇਡਾ : ਆਟੋ ਐਕਸਪੋ-2023 ਵਿਚ ਸੇਡਾਨ ਦੀ ਇਲੈਕਟ੍ਰਿਕ ਕਾਰ ਦੀ ਝਲਕ ਦਿਖਾਈ ਦਿੱਤੀ। ਸਿੰਗਲ ਚਾਰਜ ਵਿੱਚ 700 KM ਦੀ ਰੇਂਜ ਵਾਲੇ ਇਸ ਵਾਹਨ ਦਾ Ocean X ਦੀ ਤਰਜ ਉਤੇ ਉਤਪਾਦਨ ਕੀਤਾ ਗਿਆ ਹੈ। ਇਸ ਸੇਡਾਨ ਕਾਰ ਦੀ ਲੰਬਾਈ 4.80 ਮੀਟਰ, ਚੌੜਾਈ 1.87 ਮੀਟਰ, ਉਚਾਈ 1.46 ਮੀਟਰ ਤੇ ਇਸ ਦਾ ਵ੍ਹੀਲਬੇਸ 2.92 ਮੀਟਰ ਹੈ। ਆਕਾਰ ਵਿਚ ਵੱਡਾ ਹੋਣ ਦੇ ਨਾਲ ਤੁਹਾਨੂੰ ਕਾਰ ਦੀ ਬਿਹਤਰ ਕੈਬਿਨ ਸਪੇਸ ਵੀ ਮਿਲ ਰਹੀ ਹੈ।
ਚੀਨ ਦੀ ਪ੍ਰਮੁੱਖ ਆਟੋਮੇਕਰ ਬਿਲਡ ਯੂਅਰ ਡ੍ਰੀਮ (BYD) ਨੇ ਆਪਣੀ ਇਲੈਕਟ੍ਰਿਕ ਸੇਡਾਨ ਕਾਰ BYD ਸੀਲ ਦਾ ਪ੍ਰਦਰਸ਼ਨ ਕੀਤਾ। BYD ਵਾਹਨ ਨੂੰ 2023 ਦੀ ਚੌਥੀ ਤਿਮਾਹੀ 'ਚ ਲਾਂਚ ਕਰੇਗਾ, ਉਸੇ ਸਮੇਂ ਦੇ ਆਸ-ਪਾਸ ਡਿਲੀਵਰੀ ਸ਼ੁਰੂ ਹੋਵੇਗੀ। ਇਹ ਵਾਹਨ Ocean X 'ਤੇ ਆਧਾਰਿਤ ਹੈ। ਕਾਬਿਲੇਗੌਰ ਹੈ ਕਿ ਇਹ ਭਾਰਤ 'ਚ BYD ਦੀ ਤੀਜੀ ਇਲੈਕਟ੍ਰਿਕ ਵਾਹਨ ਹੈ। ਇਹ ਮਾਡਲ ਇਸ ਧਾਰਨਾ 'ਤੇ ਆਧਾਰਿਤ ਹੈ, ਇਸ ਸੇਡਾਨ ਕਾਰ ਦੀ ਲੰਬਾਈ 4.80 ਮੀਟਰ, ਚੌੜਾਈ 1.87 ਮੀਟਰ, ਉਚਾਈ 1.46 ਮੀਟਰ ਤੇ ਇਸ ਦਾ ਵ੍ਹੀਲਬੇਸ 2.92 ਮੀਟਰ ਹੈ। ਆਕਾਰ ਵਿਚ ਵੱਡਾ ਹੋਣ ਕਾਰਨ ਤੁਹਾਨੂੰ ਕਾਰ ਦੀ ਬਿਹਤਰ ਕੈਬਿਨ ਸਪੇਸ ਵੀ ਮਿਲਦੀ ਹੈ।
ਇਹ ਵੀ ਪੜ੍ਹੋ : 'RRR' ਦੇ ਗੀਤ 'ਨਾਟੂ ਨਾਟੂ' ਨੇ ਜਿੱਤਿਆ 2023 ਗੋਲਡਨ ਗਲੋਬ ਸਰਵੋਤਮ ਐਵਾਰਡ
Atto 3 SUV ਅਤੇ e6 MPV ਦੀ ਤਰ੍ਹਾਂ, BYD ਸੀਲ ਨੂੰ ਸੈਂਟਰ ਕੰਸੋਲ 'ਚ ਇਕ ਰੋਟੇਟਿੰਗ, 15.6-ਇੰਚ ਦੀ ਇੰਫੋਟੇਨਮੈਂਟ ਡਿਸਪਲੇਅ ਮਿਲਦੀ ਹੈ, ਜਿਸ 'ਚ ਡਰਾਈਵਰ ਲਈ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਤੇ ਹੈੱਡ-ਅੱਪ ਡਿਸਪਲੇ ਹੈ। ਇਸ ਦੀ ਦਿਖ ਵੀ ਬਹੁਤ ਸੁੰਦਰ ਬਣਾਈ ਗਈ ਹੈ। ਬਾਹਰੀ ਪਾਸੇ ਸਪੋਰਟੀ ਅਲੌਏ ਵ੍ਹੀਲਜ਼, ਸਮਾਰਟ ਡੋਰ ਹੈਂਡਲ ਕਾਰ ਦੀ ਸਾਈਡ ਪ੍ਰੋਫਾਈਲ ਨੂੰ ਆਕ੍ਰਸ਼ਿਤ ਬਣਾਉਂਦੇ ਹਨ। ਕਾਰ ਦੇ ਅਗਲੇ ਹਿੱਸੇ ਨੂੰ ਵਾਈਡ ਏਅਰ ਇਨਟੇਕਸ, ਬੂਮਰੈਂਗ-ਆਕਾਰ ਦੀਆਂ LED ਡੇ-ਟਾਈਮ ਰਨਿੰਗ ਲਾਈਟਾਂ ਹੋਰ ਵੀ ਸੁੰਦਰ ਬਣਾਉਂਦੀਆਂ ਹਨ।